ਕੋਹਿਨੂਰ ਕੌਰ (7 ਸਾਲ) ਨੇ ਕਰਾਟੇ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗਾ

ਰੋਪੜ, 3 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)

ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੀ ਦੂਜੀ ਜਮਾਤ ਦੀ ਵਿਦਿਆਰਥਣ ਕੋਹਿਨੂਰ ਕੌਰ (7 ਸਾਲ) ਨੇ ਜਿਲਾ ਪੱਧਰੀ ਪ੍ਰਇਮਰੀ ਸਕੂਲ ਖੇਡਾਂ ਦੇ 2023-24 ਕਰਾਟੇ ਮੁਕਾਬਿਲਆਂ ਵਿੱਚ 34+ ਕਿੱਲੋ ਭਾਰ ਵਰਗ ‘ਚ ਸੋਨੇ ਦਾ ਤਗਮਾ ਜਿੱਤ ਕੇ ਆਪਣੇ ਜਿਲ੍ਹੇ, ਸਕੂਲ ਅਤੇ ਮਾਪਿਆਂ ਜੈ ਦੇਵ ਸਿੰਘ ਤੇ ਕੰਚਨ ਦਾ ਮਾਣ ਵਧਾਇਆ ਹੈ। ਜਿਸ ਨੂੰ ਪ੍ਰਾਇਮਰੀ ਜਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਨੇ ਸੋਨ ਤਗਮਾ ਦੇ ਕੇ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਕਰਾਟੇ ਕੋਚ ਨੀਲ ਕਮਲ ਧੀਮਾਨ, ਗੁਰਪ੍ਰੀਤ ਸਿੰਘ ਚੇਅਰਮੈਨ ਕੌਰ ਵੈੱਲਫੇਅਰ ਫਾਊਂਡੇਸ਼ਨ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਲਾਡੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *