ਸੰਗਰੂਰ 19 ਮਈ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਭਾਸ਼ਾ, ਸਾਹਿਤ ਸਿਰਜਣ ਅਤੇ ਸਮੀਖਿਆ ਦੇ ਖੇਤਰ ਵਿੱਚ ਸਰਗਰਮ ਭੂਮਿਕਾ ਅਦਾ ਕਰ ਰਹੀ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਭਾਰਤ ਵੰਡ ਦੀ ਤ੍ਰਾਸਦੀ ਨੂੰ ਮਾਰਮਿਕ ਅਤੇ ਯਥਾਰਤਕ ਤੌਰ ਤੇ ਪ੍ਰਸਤੁਤ ਕਰਦੀ ਪੁਸਤਕ ਕੰਡਿਆਲੀ ਤਾਰ ਦੇ ਉਸ ਪਾਰ ਇਸ ਪਾਰ ਕ੍ਰਿਤ ਅਨੋਖ ਸਿੰਘ ਵਿਰਕ ਨੂੰ 24 ਮਈ 2025 ਦਿਨ ਸ਼ਨੀਵਾਰ ਨੂੰ 10.00 ਵਜੇ ਸਵੇਰੇ ਪੰਜਾਬੀ ਵਿਰਸਾ ਰੈਸਟੋਰੈਂਟ ਨੇੜੇ ਡਾਕਖਾਨਾ ਸੰਗਰੂਰ ਵਿਖੇ ਉਤਕ੍ਰਿਸ਼ਟ ਵਿਦਵਾਨਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਜਾਵੇਗਾ। ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ. ਭਗਵੰਤ ਸਿੰਘ, ਜਨਰਲ ਸਕੱਤਰ ਗੁਰਨਾਮ ਸਿੰਘ ਦੱਸਿਆ ਨੇ ਕਿ, “ਇਹ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਪੁਸਤਕ ਦੇ ਲੋਕ ਅਰਪਣ, ਚਰਚਾ ਅਤੇ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਸਾਹਿਤ ਰਤਨ ਕਰਨਗੇ, ਜਦਕਿ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਮੁੱਖ ਮਹਿਮਾਨ, ਸ਼੍ਰੀ ਪਵਨ ਹਰਚੰਦਪੁਰੀ ਪ੍ਰ.ਕੇ.ਪੰਜਾਬੀ ਲੇਖਕ ਸਭਾ ਸੇਖੋਂ ਸਨਮਾਨਿਤ ਮਹਿਮਾਨ, ਡਾ. ਰਣਜੋਧ ਸਿੰਘ ਜ਼ਿਲ੍ਹਾ ਭਾਸ਼ਾ ਅਫਸਰ ਸੰਗਰੂਰ ਵਿਸ਼ੇਸ਼ ਮਹਿਮਾਨ, ਡਾ. ਨਰਵਿੰਦਰ ਸਿੰਘ ਕੌਸ਼ਲ ਉਦਘਾਟਨ ਅਤੇ ਡਾ. ਹਰਵਿੰਦਰ ਸਿੰਘ ਭੱਟੀ ਮੁੱਖ ਵਕਤਾ ਹੋਣਗੇ। ਇਸ ਸਮਾਗਮ ਵਿੱਚ ਭਰਗਾਨੰਦ ਨਾਵਲਕਾਰ, ਸੁਖਮਿੰਦਰ ਸੇਖੋਂ ਗਲਪਕਾਰ, ਕੇ.ਸਾਧੂ ਸਿੰਘ ਕਵੀ ਨੂੰ ਸਨਮਾਨਿਤ ਕੀਤਾ ਜਾਵੇਗਾ। ਡਾ. ਜਗਦੀਪ ਕੌਰ ਅਹੂਜਾ, ਡਾ. ਚੂਹੜ ਸਿੰਘ, ਤੇਜਾ ਸਿੰਘ ਤਿਲਕ ਅਤੇ ਜੋਗਿੰਦਰ ਕੌਰ ਅਗਨੀਹੋਤਰੀ ਪੇਪਰ ਪ੍ਰਸਤੁਤ ਕਰਨਗੇ। ਸ. ਏ.ਪੀ. ਸਿੰਘ ਆਸਟ੍ਰੇਲੀਆ ਅਤੇ ਭੋਲਾ ਸਿੰਘ ਸੰਗਰਾਮੀ ਗਾਇਨ ਕਰਨਗੇ। ਉਤਕ੍ਰਿਸ਼ਟ ਵਿਦਵਾਨ ਚਰਚਾ ਵਿੱਚ ਭਾਗ ਲੈ ਕੇ ਉਸਾਰੂ ਸੰਵਾਦ ਰਚਾਉਣਗੇ। ਪੁਸਤਕ ਤੇ ਕਲਾ ਪ੍ਰਦਰਸ਼ਨੀ ਵੀ ਸਮਾਗਮ ਦਾ ਹਿੱਸਾ ਹੋਵੇਗੀ। ਇਸ ਅਵਸਰ ਤੇ ਸ. ਜਗਦੀਪ ਸਿੰਘ ਗੰਧਾਰਾ ਅਤੇ ਅਮਰ ਗਰਗ ਕਲਮਦਾਨ ਵੀ ਮੌਜੂਦ ਸਨ।