ਰੋਪੜ, 03 ਮਈ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸ.ਸ.ਸ.ਸ. ਰੂਪਨਗਰ ਦੀਆਂ ਵਿਦਿਆਰਥਣਾਂ ਦੇ ਨਤੀਜੇ 100 ਪ੍ਰਤੀਸ਼ਤ ਰਹੇ। ਵਾਈਸ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਦੱਸਿਆ ਕਿ ਅੱਠਵੀਂ ਜਮਾਤ ਵਿੱਚ ਕੁਮਾਰੀ ਭਾਰਤੀ ਨੇ 600 ਵਿੱਚੋਂ 570, ਦੀਪਤੀ ਨੇ 565 ਅਤੇ ਸੰਧਿਆ ਨੇ 563 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ। ਦਸਵੀਂ ਜਮਾਤ ਵਿੱਚ ਟਵਿੰਕਲ ਨੇ 650 ਵਿੱਚੋਂ 602, ਮਧੂ ਕੁਮਾਰੀ ਨੇ 575 ਅਤੇ ਜਸਪ੍ਰੀਤ ਕੌਰ ਨੇ 574 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਮੱਲਿਆ। ਇਸੇ ਤਰ੍ਹਾਂ ਬਾਰਵੀਂ ਜਮਾਤ ਦੇ ਸਾਇੰਸ ਗਰੁੱਪ ਵਿੱਚ ਸੁਨੇਹਾ ਨੇ 500 ਵਿੱਚੋਂ 479, ਕੁਸਮ ਕੁਮਾਰੀ ਨੇ 473 ਅਤੇ ਰਾਜਵਿੰਦਰ ਕੌਰ ਨੇ 471, ਕਾਮਰਸ ਗਰੁੱਪ ਵਿੱਚ ਅਰਾਧਿਆ ਸਿੰਘ ਨੇ 466, ਕੋਮਲਪ੍ਰੀਤ ਕੌਰ ਨੇ 446 ਅਤੇ ਕੋਮਲਪ੍ਰੀਤ ਕੌਰ ਨੇ 440, ਆਰਟਸ ਗਰੁੱਪ ਵਿੱਚ ਨਿੱਕੀ ਨੇ 463, ਤਰਨਜੀਤ ਕੌਰ ਨੇ 458 ਅਤੇ ਸਿਮਰਨਜੀਤ ਕੌਰ ਨੇ 457, ਵੋਕੇਸ਼ਨਲ ਗਰੁੱਪ ਵਿੱਚ ਗੁਰਸ਼ਰਨ ਕੌਰ ਨੇ 455, ਮਨਤਸ਼ਾ ਨੇ 435 ਅਤੇ ਅੰਜਲੀ ਨੇ 401 ਅੰਕ ਪ੍ਰਾਪਤ ਕਰਕੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਪ੍ਰਾਪਤ ਕੀਤੇ। ਇਸ ਮੌਕੇ ਪ੍ਰਿੰਸੀਪਲ ਸੰਦੀਪ ਕੌਰ ਅਤੇ ਸਮੂਹ ਸਟਾਫ ਨੇ ਵਿਦਿਆਰਥਣਾ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਾਂ ਦਿੰਦਿਆਂ ਭੱਵਿਖ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।