ਕੋਟਕਪੂਰਾ, 11 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਨੇ ਕੇਅਰ ਹੈਲਥ ਬੀਮਾ ਕੰਪਨੀ ਨੂੰ ਸ਼ਿਕਾਇਤ ਕਰਤਾ ਸੁਖਜਿੰਦਰ ਕੌਰ ਵਿਧਵਾ ਜਗਦੇਵ ਸਿੰਘ ਵਾਸੀ ਭਿੰਡਰ ਕਲਾਂ ਜ਼ਿਲਾ ਮੋਗਾ ਨੂੰ 5 ਲੱਖ 20 ਹਜ਼ਾਰ ਰੁਪਏ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਸ਼ਿਕਾਇਤ ਕਰਤਾ ਦੇ ਵਕੀਲ ਅਜੀਤ ਵਰਮਾ ਐਡਵੋਕੇਟ ਅਤੇ ਆਸ਼ੀਸ਼ ਗਰੋਵਰ ਐਡੋਵਕੇਟ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਪਤੀ ਜਗਦੇਵ ਸਿੰਘ ਨੇ ਇੱਕ 5 ਲੱਖ ਦੀ ਹੈਲਥ ਬੀਮਾ ਪਾਲਸੀ ਕੇਅਰ ਹੈਲਥ ਬੀਮਾ ਕੰਪਨੀ ਪਾਸੋ ਮਿਤੀ 17.06.2023 ਨੂੰ ਖ਼ਰੀਦ ਕੀਤੀ ਗਈ ਸੀ, ਜਿਸ ਵਿੱਚ ਸ਼ਿਕਾਇਤਕਰਤਾ ਨੂੰ ਵਾਰਸ ਬਣਾਇਆ ਹੋਇਆ ਸੀ, ਕੁਝ ਸਮੇਂ ਬਾਅਦ ਅਚਾਨਕ ਜਗਦੇਵ ਸਿੰਘ ਦੇ ਬੀਮਾਰ ਹੋਣ ਕਾਰਨ ਉਸ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ ਪਰ ਮਿਤੀ 10.09.2023 ਨੂੰ ਜ਼ੇਰੇ ਇਲਾਜ ਸ਼ਿਕਾਇਤਕਰਤਾ ਦੇ ਪਤੀ ਦੀ ਮੌਤ ਹੋਈ ਗਈ ਅਤੇ ਇਲਾਜ਼ ਦੌਰਾਨ ਸ਼ਿਕਾਇਤ ਕਰਤਾ ਵਲੋਂ ਆਪਣੇ ਪਤੀ ਦੇ ਇਲਾਜ਼ ’ਤੇ 5,44,764 ਰੁਪਏ ਖਰਚ ਕੀਤੇ ਗਏ, ਜਦ ਸ਼ਿਕਾਇਤ ਕਰਤਾ ਵਲੋਂ ਉੱਕਤ ਬੀਮਾ ਕੰਪਨੀ ਪਾਸੋ ਇਲਾਜ਼ ਦੌਰਾਨ ਹੋਈ ਖਰਚ ਰਕਮ ਦੀ ਮੰਗ ਕੀਤੀ ਤਾਂ ਬੀਮਾ ਕੰਪਨੀ ਵਲੋਂ ਕਲੇਮ ਖਾਰਜ ਕਰ ਦਿੱਤਾ ਗਿਆ। ਉਸ ਉਪਰੰਤ ਸ਼ਿਕਾਇਤਕਰਤਾ ਵਲੋਂ ਆਪਣੇ ਵਕੀਲ ਸਾਹਿਬਾਨ ਵਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਪਰ ਕਲੇਮ ਨਾ ਮਿਲਣ ਕਾਰਨ ਸ਼ਿਕਾਇਤ ਕਰਤਾ ਵਲੋਂ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਦੇ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਦੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਦੇ ਵਕੀਲਾਂ ਦੀ ਦਲੀਲਾਂ ਨਾਲ ਸਹਿਮਤ ਹੁੰਦਿਆਂ ਕੇਅਰ ਹੈਲਥ ਬੀਮਾ ਕੰਪਨੀ ਨੂੰ ਬੀਮੇ ਦੀ ਰਕਮ 5 ਲੱਖ ਰੁਪਏ ਅਤੇ 20 ਹਜ਼ਾਰ ਜੁਰਮਾਨਾ ਜਮਾ ਕਰਾਉਣ ਦਾ ਹੁਕਮ ਸੁਣਾਇਆ ਗਿਆ।