ਖ਼ੁਸ਼ਕਰਨਪ੍ਰੀਤ ਦਾ ਆਰਟਸ, ਕਾਮਰਸ, ਮੈਡੀਕਲ ਅਤੇ ਨਾਨ ਮੈਡੀਕਲ ਵਿੱਚੋਂ 93% ਫੀਸਦੀ ਅੰਕਾਂ ਨਾਲ਼ ਪਹਿਲਾ ਸਥਾਨ : ਜਗਦੀਪ ਸਿੰਘ ਸਿੱਧੂ
ਕੋਟਕਪੂਰਾ, 18 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਨਤੀਜਿਆ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਜੀ.ਐੱਨ.ਡੀ. ਮਿਸ਼ਨ ਸੀਨੀਅਰ ਸੈਕੰਡਰੀ ਸਕੂਲ, ਪੰਜਗਰਾਈ ਕਲਾਂ ਦੇ ਵਿਦਿਆਰਥੀ ਖੁਸ਼ਕਰਨਪ੍ਰੀਤ ਸਿੰਘ ਕਮੋਂ ਸਪੁੱਤਰ ਗੁਰਪ੍ਰੀਤ ਸਿੰਘ ਕਮੋਂ (ਸੱਤਿਆ ਫਲੈਕਸ ਕੋਟਕਪੂਰਾ) ਵੱਲੋਂ ਸੰਸਥਾ ਦੀਆਂ ਸਾਰੀਆਂ ਸਟੀਮਾਂ ਆਰਟਸ, ਕਾਮਰਸ, ਮੈਡੀਕਲ ਅਤੇ ਨਾਨ ਮੈਡੀਕਲ ਵਿੱਚੋਂ 93% ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੁਸ਼ਕਰਨਪ੍ਰੀਤ ਸਿੰਘ ਕਮੋਂ ਦੀ ਇਹ ਪ੍ਰਾਪਤੀ ਸੰਸਥਾ, ਇਲਾਕੇ ਅਤੇ ਸਮੁੱਚੀ ਬ੍ਰਾਦਰੀ ਲਈ ਮਾਣ ਵਾਲੀ ਗੱਲ ਹੈ। ਇਹਨਾਂ ਬੋਲਾਂ ਦਾ ਪ੍ਰਗਟਾਵਾ ਭਗਤ ਨਾਮਦੇਵ ਸਭਾ ਸੁਸਾਇਟੀ (ਰਜਿ:) ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੇ ਖੁਸ਼ਕਰਨਪ੍ਰੀਤ ਸਿੰਘ ਕਮੋਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਆਖੇ। ਇਸ ਮੌਕੇ ਜਗਦੇਵ ਸਿੰਘ ਪੁਰਬਾ (ਰਿਟਾ: ਲੈਕਚਰਾਰ) ਨੇ ਸਾਰੇ ਪਰਿਵਾਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਵਿੱਦਿਆ ਦਾ ਗਿਆਨ ਸਭ ਤੋਂ ਵੱਡਾ ਗਿਆਨ ਹੈ, ਜਿਸ ਨਾਲ ਵਿਅਕਤੀ ਵੱਡੀ ਤੋਂ ਵੱਡੀ ਮੰਜ਼ਿਲ ਸਰ ਕਰ ਸਕਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਮੇਲ ਸਿੰਘ ਪੁਰਬਾ, ਮਲਕੀਤ ਸਿੰਘ ਡਿਪਟੀ, ਜਗਦੀਪ ਸਿੰਘ ਸਿੱਧੂ (ਸਿੱਧੂ ਟੇਲਰਜ਼), ਮੇਜਰ ਸਿੰਘ ਚੰਡੀਗੜ੍ਹ ਟੇਲਰਜ਼, ਇਕਬਾਲ ਸਿੰਘ ਰਿੰਪੀ, ਲਖਵਿੰਦਰ ਸਿੰਘ (ਰਿਟਾ: ਲੈਕਚਰਾਰ) ਅਤੇ ਸਭਾ ਦੇ ਮੈਂਬਰ ਆਦਿ ਵੀ ਹਾਜ਼ਰ ਸਨ।