ਉਤਸ਼ਾਹ ਨਾਲ ਮਨਾਇਆ ਗਿਆ ਉਤਰਾਖੰਡ ਦੇ ਕਾਸ਼ੀਪੁਰ ਵਿੱਚ ਵਿਸਾਖੀ ਤਿਉਹਾਰ ਮਨਾਇਆ ਗਿਆ
ਉੱਤਰਾਖੰਡ 15 ਅਪ੍ਰੈਲ ( ਅੰਜੂ ਅਮਨਦੀਪ ਗਰੋਵਰ /ਵਰਲਡ ਪੰਜਾਬੀ ਟਾਈਮਜ)
ਉੱਤਰਾਖੰਡ ਦੇ ਕਾਸ਼ੀਪੁਰ ਵਿੱਚ ਵੈਸਾਖੀ ਦੇ ਤਿਉਹਾਰ ਨੂੰ ਸਿੱਖ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਖਾਲਸਾ ਪੰਥ ਸਾਜਨਾ ਦਿਵਸ ਤੇ ਕਾਂਸੀਪੁਰ ਦੇ ਗੁਰੂਦੁਆਰਾ ਨਨਕਾਣਾ ਸਾਹਿਬ ਵਿੱਚ ‘ਖਾਲਸਾ ਸਮਾਜ ਸੇਵਾ ਸੁਸਾਇਟੀ’ ਵੱਲੋਂ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ । ਜਿਸ ਮੁਕਾਬਲੇ ਵਿੱਚ ਤਕਰੀਬਨ 250 ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਜਿਸ ਵਿੱਚ ਉਮਰ ਦੇ ਹਿਸਾਬ ਨਾਲ ਬੱਚਿਆਂ ਨੇ ਦਸਤਾਰ ਬੰਦੀ ਮੁਬਾਕਬਲੇ ਵਿੱਚ ਹਿੱਸਾ ਲਿਆ ਜਿਵੇ ਕੇ 8 ਸਾਲ ਤੋਂ 14 ਸਾਲ ਤੱਕ ਤੇ 15 ਤੋਂ 18 ਸਾਲ ਤੱਕ ਦੇ ਬੱਚਿਆਂ ਵਿੱਚ ਮੁਕਾਬਲੇ ਹੋਏ । ਓਥੇ ਹੀ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਦਸਤਾਰ ਬੰਦੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਵੀ ਦਿਲ ਖਿੱਚਵਾਂ ਸਨਮਾਨ ਕੀਤਾ ਅਤੇ ਨਾਲ ਹੀ ਸਿੱਖਿਆ ਖੇਤਰ ਵਿੱਚ ਵੀ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਮਾਨ ਸਨਮਾਨ ਕੀਤਾ ਗਿਆ । ਜਿੱਥੇ ਕੇ ਇਸ ਵਾਰ ਇੱਕ ਸਿੱਖ ਨੌਜਵਾਨ ਬੱਚਾ ਜਗਰੂਪ ਸਿੰਘ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸੀਨੀਅਰ ਸਕੈਡਰੀ ਸਕੂਲ ਕੁੰਡੇਸਰੀ ਦਾ 12ਵੀਂ ਜਮਾਤ ਦਾ ਵਿਦਿਆਰਥੀ ਨੇ 2022 /23 ਸਾਲ ਚੋਂ ਨੌਂਨ -ਮੈਡੀਕਲ ਵਿੱਚੋਂ 92% ਨੰਬਰ ਹਾਸਲ ਕਰਕੇ ਪੂਰੀ ਸਟੇਟ ਉਤਰਾਖੰਡ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਤੇ ਆਪਣਾ ਨਾਮ ਤੇ ਆਪਣੇ ਸਕੂਲ ਦਾ ਨਾਮ ਤਾਰੇ ਵਾਂਗ ਚਮਕਾਇਆ ਜਿਸ ਨੂੰ “ਖਾਲਸਾ ਸਮਾਜ ਸੇਵਾ ਸੁਸਾਇਟੀ ਨਨਕਾਣਾ ਸਾਹਿਬ ਕਾਸੀਪੁਰ ਤੇ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਇੱਕ ਯਾਦਗਾਰੀ ਸਿਰਾਟੀਫਿਕੇਟ ਅਤੇ ਇੱਕ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ ਓਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਸੀਨੀਅਰ ਸਕੈਡਰੀ ਸਕੂਲ ਕੁੰਡੇਸਰੀ ਮੁੱਖ ਅਧਿਆਪਕ ਬੀ ਕੇ ਮਲਿਕ ਜੀ ਨੇ ਵੀ ਆਪਣੇ ਸਕੂਲ ਦੇ ਵਿਧਿਆਰਥੀ ਜਗਰੂਪ ਸਿੰਘ ਤੇ ਮਾਣ ਹਾਸਲ ਕੀਤਾ ਤੇ ਉਸਨੂੰ ਅੱਗੇ ਵਧਣ ਦੀਆਂ ਸ਼ੁਭਕਾਮਨਾਵਾ ਦਿੱਤੀਆਂ ਓਥੇ ਹੀ ਜਗਰੂਪ ਸਿੰਘ ਦੇ ਪਿਤਾ ਸਾਬਕਾ ਸੂਬੇਦਾਰ ਬਾਵਾ ਸਿੰਘ ਨੇ ਡੇਲੀ ਟਾਈਮ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕੇ ਸਾਨੂੰ ਆਪਣੇ ਬੇਟੇ ਮਾਣ ਮਹਿਸੂਸ ਹੋ ਰਿਹਾ ਹੈ ਜਿਸ ਨੇ ਸਾਰੀ ਸਟੇਟ ਵਿੱਚੋਂ ਪਹਿਲੇ ਨੰਬਰ ਤੇ ਆ ਕੇ ਸਾਡਾ ਤੇ ਸਾਰੇ ਕਾਸ਼ੀਪੁਰ ਦਾ ਨਾਮ ਉੱਚਾ ਕੀਤਾ ਹਰ ਪਾਸੇ ਤੋਂ ਹੀ ਬੇਟੇ ਦੀ ਇਸ ਕਾਮਯਾਬੀ ਲਈ ਵਧਾਈਆਂ ਤਾਂਤੇ ਲੱਗੇ ਹੋਏ ਹਨ ਉਨ੍ਹਾਂ ਏਵੀ ਦੱਸਿਆ ਕੇ ਇਸ ਸਮੇਂ ਬੇਟਾ ਦਿੱਲੀ ਯੂਨੀਵਰਸਿਟੀ (ਦਿੱਲੀ) ਵਿੱਚ ਆਪਣੀ ਪੜ੍ਹਾਈ ਪੜ੍ਹਾਈ ਕਰ ਰਿਹਾ ਹੈ ਅਸੀਂ ਧੰਨਵਾਦੀ ਹੈ ਜਿੰਨ੍ਹਾਂ ਨੇ ਜਗਰੂਪ ਸਿੰਘ ਦੀ ਕਾਮਯਾਬੀ ਉਪਰ ਜਗਰੂਪ ਸਿੰਘ ਨੂੰ ਏਨਾ ਮਾਣ ਬਖਸ਼ਿਆ।
