
ਜਲੰਧਰ 15 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਅੱਜ ਖਾਲਸੇ ਦੇ ਸਾਜਨਾ ਦਿਵਸ ਤੇ ਵਿਸਾਖੀ ਵਾਲੇ ਦਿਨ ਸਰਦਾਰ ਅਰਜਨ ਸਿੰਘ ਬਾਠ ਦੀ ਯਾਦ ਵਿੱਚ ਸੁੱਖੀ ਬਾਠ ਸੇਵਾ ਕਲੱਬ ਵੱਲੋਂ ਮੁਫ਼ਤ ਮੈਡੀਕਲ ਅਤੇ ਮੈਡੀਸਨ ਕੈਂਪ ਪਿੰਡ ਹਰਦੋ ਫਰਾਲਾ ਜ਼ਿਲ੍ਹਾ ਜਲੰਧਰ ਵਿਖੇ ਲਗਾਇਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਮੈਡੀਕਲ ਕੈਂਪ ਦਾ ਲਾਹਾ ਲਿਆ ਜਿੱਥੇ ਲਗਭਗ ਆਲੇ ਦੁਆਲੇ ਦੇ 20 ਪਿੰਡਾਂ ਤੋਂ ਲੋਕ ਵਿਸਾਖੀ ਦਾ ਮੇਲਾ ਦੇਖਣ ਦੇ ਲਈ ਪਹੁੰਚੇ ਸਨ। ਮਾਹਿਰ ਡਾਕਟਰਾਂ ਦੁਆਰਾ ਉਹਨਾਂ ਦੇ ਮੁਫ਼ਤ ਚੈੱਕਅਪ ਕੀਤੇ ਗਏ ਅਤੇ ਟੀਮ ਵੱਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਮੇਲੇ ਦੇ ਵਿੱਚ ਪੰਜਾਬ ਭਵਨ ਸੰਸਥਾਪਕ ਸ੍ਰੀ ਸੁੱਖੀ ਬਾਠ ਸਰੀ ਕਨੇਡਾ, ਪ੍ਰੀਤ ਹੀਰ ਮੁੱਖ ਸੰਚਾਲਿਕਾ ਪੰਜਾਬ ਭਵਨ ਸਭ ਆਫ਼ਿਸ ਜਲੰਧਰ , ਸ. ਨਮਨਦੀਪ ਸਿੰਘ ਮਾਨ, ਉਹਨਾਂ ਦੀ ਹਮਸਫ਼ਰ ਹਰਵਿੰਦਰ ਕੌਰ ਮਾਨ ਤੇ ਉਹਨਾਂ ਦੀਆਂ ਬੇਟੀਆਂ ਠਹਿਰਾਵ ,ਸੁਖਰੂਪ ਅਤੇ ਸਟਾਫ਼ ਮੈਂਬਰ ਰਿੰਕੂ ਬਾਜਵਾ, ਥਿੰਦ ਭੱਟੀ ਵਿਸ਼ੇਸ਼ ਤੌਰ ਤੇ ਮੈਡੀਕਲ ਕੈਂਪ ਸਮੇਂ ਮੌਜੂਦ ਸਨ।