ਅੰਮ੍ਰਿਤਸਰ 31 ਜਨਵਰੀ (ਵਰਲਡ ਪੰਜਾਬੀ ਟਾਈਮਜ਼ )
ਜ਼ਿਲ੍ਹੇ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ (ਪ੍ਰਸਿੱਧ ਖੇਡ ਪ੍ਰੋਮੋਟਰ ) ਗੁਰਿੰਦਰ ਸਿੰਘ ਮੱਟੂ ਨੇ ਇੱਕ ਹੋਰ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕੇ 26 ਜਨਵਰੀ 2025 ਨੂੰ ਅੰਮ੍ਰਿਤਸਰ ਗੁਰੂ ਨਾਨਕ ਸਟੇਡੀਅਮ ( ਗਾਂਧੀ ਗਰਾਊਂਡ) ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਗਣਤੰਤਰ ਦਿਵਸ ਦੌਰਾਨ ਮੈਨੂੰ ਖੇਡਾਂ ਦੇ ਖ਼ੇਤਰ ਬੇਹਤਰੀਨ ਅਤੇ ਉੱਤਮ ਸੇਵਾਵਾਂ ਤੌਰ ‘ਤੇ ਮਾਨਤਾ ਦਿੰਦੇ ਹੋਏ ਸੱਭਿਆਚਾਰਕ, ਸੈਰ ਸਪਾਟਾ,ਪੇਡੂ ਪੰਚਾਇਤ ਤੇ ਵਿਕਾਸ ਮੰਤਰਾਲਿਆ ਦੇ ਕੈਬਨਿਟ ਮੰਤਰੀ ਪੰਜਾਬ ਸ੍ਰ. ਤਰਨਪ੍ਰੀਤ ਸਿੰਘ ਸੋਂਦ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸਰਕਾਰੀ ਤੌਰ ਤੇ “ਉੱਤਮ ਖੇਡ ਸੇਵਾਵਾਂ ਵਕਾਰੀ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਿੰਦਰ ਸਿੰਘ ਮੱਟੂ ਨੇ ਜ਼ਿਲਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਆਪਣੀ ਸੋਸਾਇਟੀ ਵੱਲੋਂ ਕੀਤੀਆਂ ਗਈਆ ਪ੍ਰਾਪਤੀਆਂ ਅਤੇ ਗਤੀਵਿਧੀਆਂ ਤੋਂ ਜਾਣੂ ਕਰਾਉਦਿਆਂ ਜਾਣਕਾਰੀ ਦਿੱਤੀ ਕੇ 151 ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ/ਕਾਲਜਾਂ ਦੇ ਇੱਕ ਲੱਖ,ਛੇ ਹਜਾਰ,ਅੱਠ ਸੋ ਅਠਾਰਾਂ ਦੇ ਕਰੀਬ ਵਿਦਿਆਰਥੀਆਂ ਨੂੰ ਭਰੂਣ ਹੱਤਿਆ ਖਿਲਾਫ “ਬੇਟੀ ਬਚਾਓ,ਬੇਟੀ ਪੜ੍ਹਾਓ” ਮੁਹਿੰਮ ਨਾਲ ਜੋੜਿਆ ਹੈ। ਵਾਤਾਵਰਨ ਦਿਵਸ ਮੌਕੇ
ਜਿਲੇ ਦੇ ਵੱਖ-ਵੱਖ ਸਕੂਲਾਂ ਚ’ ਇੱਕ ਲੱਖ ਦੇ ਕਰੀਬ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਲਈ ਜਾਣ ਵਾਲੀ ਦਸਵੀ ਤੇ ਬਾਹਰਵੀ ਦੀ ਸਲਾਨਾ ਪ੍ਰੀਖਿਆ ਚ’ ਪੰਜਾਬ ਪੱਧਰ ਤੇ ਮੈਰਿਟ ਪ੍ਰਾਪਤ ਕਰਨ ਵਾਲੀਆ ਹੋਣਹਾਰ ਧੀਆਂ ਨੂੰ ਹਰ ਸਾਲ ਸਨਮਾਨਿਤ ਕਰਨ ਦੀ ਪਿਰਤ ਪਾਈ Iਨੋਜਵਾਨ ਪੀੜ੍ਹੀ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਐਥਲੇਟਿਕਸ, ਕੱਬਡੀ, ਕ੍ਰਿਕਟ,ਰੱਸਾ-ਕੱਸੀ, ਵਾਲੀਬਾਲ ਮੁਕਾਬਲੇ ਕਰਵਾਏ । ਭਰੂਣ ਹੱਤਿਆ ਖਿਲਾਫ (ਭਾਸਣ/ਪੇਟਿੰਗ/ਖੇਡ ਮੁਕਾਬਲੇ ਅਤੇ ਪੋਸਟਰ ਪ੍ਰਦਰਸਨੀਆਂ ਲਗਾ ਕੇ ਜਾਗਰੂਕ ਕੀਤਾ ਜਾਦਾ ਹੈ।
ਸਕੂਲੀ ਵਿਦਿਆਰਥੀਆ ਵਿੱਚ ਧਾਰਮਿਕ ਰੁਚੀ ਪੈਦਾ ਕਰਨ ਲਈ ਧਾਰਮਿਕ ਪ੍ਰੀਖਿਆ ਕਰਵਾਈ ।
ਪਾਣੀ ਦੀ ਸਾਂਭ ਸੰਭਾਲ ਲਈ ਸਕੂਲਾਂ ਵਿੱਚ ਸੈਮੀਨਾਰ ਲਗਾਏ ਜਾਦੇ ਹਨ।
ਬਾਲ ਦਿਵਸ ਮੌਕੇ ਗਰੀਬ ਬੱਚਿਆਂ ਨੂੰ ਸਟੇਸ਼ਨਰੀ ਵੱਡੀ ਜਾਦੀ ਹੈ। ਕਰੋਨਾ ਮਹਾਂਮਾਰੀ ਸਬੰਧੀ ਜਾਗਰੂਕਤਾ ਲਹਿਰ ਚਲਾਈ ਜਿਸ ਵਿਚ ਰਾਹਗੀਰਾਂ ਨੂੰ 2000 ਮਾਸਕ ਵੰਡੇ ਗਏ I ਕਰੋਨਾ ਮਹਾਮਾਰੀ ਦੋਰਾਨ ਸਕੂਲੀ ਵਿਦਿਆਰਥੀਆਂ ਦੇ 17 ਆਨਲਾਈਨ ਮੁਕਾਬਲੇ ਕਰਵਾਏ। ਵਿਸ਼ਵ ਏਡਜ ਦਿਵਸ ਮੌਕੇ ਜਾਗਰੂਕਤਾ ਮੁਹਿੰਮ ਛੇੜੀ। 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਹਰ ਸਾਲ ਵਿਦਿਆ ਦੇ ਖ਼ੇਤਰ ‘ਚ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ । ਹਰ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ I ਲੋਹੜੀ ਦੇ ਤਿਉਹਾਰ ਮੌਕੇ ਚਾਈਨਾ ਡੋਰ ਖਿਲਾਫ ਜਾਗਰੂਕਤਾ ਮੁਹਿੰਮ ਚਲਾਈ ਗਈ। ਪਦਮ ਸ਼੍ਰੀ,ਦ੍ਰੋਣਾਚਾਰੀਆਂ, ਓਲੰਪੀਅਨ,ਕੌਮਾਂਤਰੀ ਅਤੇ ਕੌਂਮੀ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਪਿਰਤ ਪਾਈ, ਜਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਵਾਹਨਾਂ ਤੇ ਸੜਕ ਸੁਰੱਖਿਆ, ਹਾਦਸੇ ਰੋਕਣ ਲਈ ਮੁਹਿੰਮ ਚਲਾਈ ਗਈ ਅਤੇ ਮਨੁੱਖੀ ਰਹਿਤ ਫਾਟਕਾਂ ਬਾਰੇ ਸੁਰੱਖਿਆ ਸਬੰਧੀ ਮੁਹਿੰਮ ਅਤੇ ਪਰਿੰਦਿਆਂ ਦੀ ਸੇਵਾ ਸੰਭਾਲ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ । ਪ੍ਰਮਾਤਮਾ ਦੇ ਭਾਣੇ ਵਿਚ ਰਹਿਣ ਵਾਲੇ ਸਮਾਜ ਸੇਵਕ ਮੱਟੂ ਨੇ ਲੋਕ ਸੇਵਾ ਨੂੰ ਆਪਣਾ ਮਿਸ਼ਨ ਮੰਨਿਆ ਹੈ । ਰੱਬ ਕਰੇ ਮਾਨਵਤਾ ਦਾ ਇਹ ਪੁਜਾਰੀ ਇਸੇ ਤਰ੍ਹਾਂ ਹੀ ਹੋਰ ਉਚੇਰੇ ਦਿੱਸ ਹੱਦਿਆਂ ਨੂੰ ਛੂਹਦਾ ਰਹੇ I
ਫੋਟੋ ਕੈਪਸ਼ਨ
ਗੁਰਿੰਦਰ ਮੱਟੂ ਨੂੰ ਖੇਡਾਂ ਨੂੰ ਪ੍ਰਮੋਟ ਕਰਨ ਬਦਲੇ ਗੁਰਿੰਦਰ ਮੱਟੂ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕਰਦੇ ਕੈਬਨਿਟ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੋਂਦ ਤੇ ਡੀਸੀ ਸਾਕਸ਼ੀ ਸਾਹਨੀ ਅਤੇ ਵਿਧਾਇਕ ਡਾ.ਜਸਬੀਰ ਸਿੰਘ ਸੰਧੂ
