ਕੋਟਕਪੂਰਾ, 23 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ, ਕੋਟਕਪੂਰਾ ਪੜ੍ਹਾਈ-ਲਿਖਾਈ ਦੇ ਨਾਲ਼-ਨਾਲ਼ ਵਿਦਿਆਰਥੀਆਂ ਦੀ ਸਰੀਰਿਕ ਅਤੇ ਮਾਨਸਿਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆੰ ਹਰ ਖੇਤਰ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਜ਼ਿਲ੍ਹਾ-ਪੱਧਰੀ ਖੇਡਾਂ ਵਿੱਚ ਵਿਸ਼ੇਸ਼ ਜਿੱਤਾਂ ਪ੍ਰਾਪਤ ਕਰਨ ਤੋਂ ਬਾਅਦ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਅੰਡਰ-17 ‘ਬਾਸਕਟਬਾਲ’ ਵਿੱਚ ‘ਸੋਨ ਤਮਗਾ’ (ਪਹਿਲਾ) ਜਪਮਨ, ਗੁਰਕੀਰਤ, ਅਮਨਿੰਦਰ, ਅਗਮਨ, ‘ਸ਼ਤਰੰਜ ਖੇਡ’ ਵਿੱਚ ‘ਕਾਂਸੀ ਤਮਗਾ’ (ਤੀਜਾ) ਸ਼ੁਭਮ ਅਹੂਜਾ, ਸਮਰਬੀਰ, ‘800 ਮੀਟਰ ਦੌੜ’ ਵਿੱਚ ਅਨੀਸ਼ ਨੇ ਦੂਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਸ. ਜਸਬੀਰ ਸਿੰਘ ਸੰਧੂ ਨੇ ਪਿ੍ਰੰਸੀਪਲ ਸ. ਸੁਰਿੰਦਰ ਸਿੰਘ, ਕੋਆਰਡੀਨੇਟਰ ਗਗਨਦੀਪ ਸਿੰਘ ਬਰਾੜ, ਸਰੀਰਕ ਸਿੱਖਿਆ ਅਧਿਆਪਕ ਤਰਨਜੀਤ ਸਿੰਘ, ਮੈਡਮ ਜਸਪ੍ਰੀਤ ਕੌਰ ਅਤੇ ਵਿਦਿਆਰਥੀਆਂ ਨੂੰ ਲੱਖ-ਲੱਖ ਵਧਾਈਆਂ ਦਿੰਦੇ ਹੋਏ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।