ਸਪੀਕਰ ਸੰਧਵਾਂ ਨੇ ਕੀਤੀ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਬਾਸਕਿਟਬਾਲ ਅੰ.17 (ਲੜਕਿਆਂ) ਦੇ ਮੁਕਾਬਲਿਆ ਵਿੱਚ ਜਲੰਧਰ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ 41-33 ਦੇ ਫਰਕ ਨਾਲ ਹਰਾਇਆ
ਕੋਟਕਪੂਰਾ, 13 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਦੇ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3 ਅਧੀਨ ਰਾਜ ਪੱਧਰ ਖੇਡਾਂ -2024 (ਲੜਕੇ ਅਤੇ ਲੜਕੀਆਂ) ਬਾਸਕਿਟਬਾਲ ਅਤੇ ਤਾਇਕਵਾਂਡੋ ਖੇਡਾਂ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਕਰਵਾਈਆ ਜਾ ਰਹੀਆਂ ਹਨ। ਇਨ੍ਹਾ ਖੇਡਾਂ ਵਿੱਚ ਬਾਸਕਿਟਬਾਲ ਅਤੇ ਤਾਇਕਵਾਂਡੋ ਗੇਮ ਦੇ ਵੱਖ-ਵੱਖ 5 ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹਨਾਂ ਖੇਡਾ ਦੇ ਅੱਜ ਚੌਥੇ ਦਿਨ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਫਰੀਦਕੋਟ ਡਾ.ਮੇਜਰ ਵਰੁਣ ਕੁਮਾਰ, ਬਲਜੀਤ ਸਿੰਘ ਭੁੱਲਰ ਐਸ.ਪੀ ਫਰੀਦਕੋਟ, ਰਾਜਨਪਾਲ ਡੀ.ਐੱਸ.ਪੀ ਫਰੀਦਕੋਟ, ਅਮਨਦੀਪ ਸਿੰਘ ਬਾਬਾ ਚੈਅਰਮੈਨ ਮਾਰਕਿਟ ਕਮੇਟੀ, ਹਰਬੰਸ ਸਿੰਘ ਇੰਟਰਨੈਸ਼ਨਲ ਹਾਕੀ ਅੰਪਾਇਰ, ਵਿਸ਼ੇਸ ਤੌਰ ਤੇ ਹਾਜਰ ਸਨ। ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਖਿਡਾਰੀਆਂ ਨੂੰ ਪੰਜਾਬ ਦਾ ਨਾਮ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਰੌਂਸ਼ਨ ਕਰਨ ਦਾ ਅਸ਼ੀਰਵਾਦ ਦਿੱਤਾ। ਇਸ ਮੌਕੇ ਸ਼੍ਰੀ ਦਰਸ਼ਨਪਾਲ ਸ਼ਰਮਾ ਹੈਂਡਬਾਲ ਕੋਚ ਫਰੀਦਕੋਟ ਨੇ ਮੰਚ-ਸੰਚਾਲਕ ਦੀ ਭੂਮਿਕਾ ਨਿਭਾਈ। ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦੱਸਿਆ ਕਿ ਅੱਜ ਹੋਈਆਂ ਖੇਡਾਂ ਦੇ ਮੁਕਾਬਲਿਆਂ ਵਿੱਚ ਗੇਮ ਬਾਸਕਿਟਬਾਲ ਵਿੱਚ ਅੰ.17 (ਲੜਕਿਆਂ) ਦੇ ਮੁਕਾਬਲਿਆ ਵਿੱਚ ਜਲੰਧਰ ਦੀ ਟੀਮ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 41-33 ਦੇ ਫਰਕ ਨਾਲ ਹਰਾਇਆ। ਰੋਪੜ ਦੀ ਟੀਮ ਨੇ ਤਰਨਤਾਰਨ ਦੀ ਟੀਮ ਨੂੰ 23-13 ਸਕੋਰ ਦੇ ਫਰਕ ਨਾਲ ਹਰਾਇਆ। ਮਾਨਸਾ ਦੀ ਟੀਮ ਨੇ ਮੋਹਾਲੀ ਦੀ ਟੀਮ ਨੂੰ 32-11 ਸਕੋਰ ਦੇ ਫਰਕ ਨਾਲ ਹਰਾਇਆ। ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਫਿਰੋਜਪੁਰ ਦੀ ਟੀਮ ਨੂੰ 27-20 ਸਕੋਰ ਦੇ ਫਰਕ ਨਾਲ ਹਰਾਇਆ। ਸੰਗਰੂਰ ਦੀ ਟੀਮ ਨੇ ਪਟਿਆਲਾ ਦੀ ਟੀਮ ਨੂੰ 27-06 ਸਕੋਰ ਦੇ ਫਰਕ ਨਾਲ ਹਰਾਇਆ। ਅੰ.21-30 (ਲੜਕਿਆਂ) ਦੇ ਮੁਕਾਬਲਿਆ ਵਿੱਚ ਫਰੀਦਕੋਟ ਦੀ ਟੀਮ ਨੇ ਬਠਿੰਡਾ ਦੀ ਟੀਮ ਨੂੰ 47-28 ਦੇ ਫਰਕ ਨਾਲ ਹਰਾਇਆ। ਸ਼੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 56-35 ਦੇ ਫਰਕ ਨਾਲ ਹਰਾਇਆ। ਪਟਿਆਲਾ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 46-26 ਦੇ ਫਰਕ ਨਾਲ ਹਰਾਇਆ।ਇਸ ਮੌਕੇ ਵੱਖ-ਵੱਖ ਜਿਲਿ੍ਹਆ ਦੇ ਕੋਚਿਜ, ਦਫਤਰੀ ਸਟਾਫ, ਸਿੱਖਿਆ ਵਿਭਾਗ ਤੋ ਆਏ ਵੱਖ-ਵੱਖ ਸਕੂਲਾ ਦੇ ਡੀ.ਪੀ.ਈ/ਪੀ.ਟੀ.ਆਈ ਟੀਚਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।