ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖੱਤਰੀ ਪਰਿਵਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਉਨ੍ਹਾਂ ਨੂੰ ਹੱਕ ਦਿਵਾਉਣ ਅਤੇ ਖੱਤਰੀ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣਨ, ਖੱਤਰੀ ਮਿਲਨ ਸਮਾਰੋਹ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਹਰ ਸੂਬੇ ਵਿੱਚ ਸ਼ਿਰਕਤ ਕਰਨਗੇ। ਇਹ ਬੈਠਕਾਂ ਆਲ ਇੰਡੀਆ ਖੱਤਰੀ ਸਭਾ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਕੁਮਾਰ ਸਹਿਗਲ, ਜਨਰਲ ਸੈਕਟਰੀ ਰਾਜਨ ਚੋਪੜਾ, ਸੈਕਟਰੀ ਸੰਦੀਪ ਲੇਖੀ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਚੋਪੜਾ ਅਤੇ ਸਰਪ੍ਰਸਤ ਓ.ਪੀ. ਉੱਪਲ, ਡਾਕਟਰ ਬੀ.ਕੇ. ਕਪੂਰ, ਮੀਤ ਪ੍ਰਧਾਨ ਮੁਕੇਸ਼ ਮਲਹੋਤਰਾ ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਚੇਤਨ ਸਹਿਗਲ ਹਰ ਸੂਬੇ ਦੀਆਂ ਸਲਾਨਾ ਮੀਟਿੰਗਾਂ ਲੈਣ ਲਈ ਭਾਰਤ ਦੇ ਹਰ ਇਕ ਪ੍ਰਦੇਸ਼ ਖੱਤਰੀ ਸਭਾ ਵਿਚ ਸ਼ਿਰਕਤ ਕਰਨਗੇ। ਜਿਸ ਵਿਚ ਆਲ ਇੰਡੀਆ ਖੱਤਰੀ ਸਭਾ ਦੇ ਰਾਸ਼ਟਰੀ ਪ੍ਰਧਾਨ 17 ਸਟੇਟਾਂ, 5 ਯੂਨੀਟੈਟਰੀ ਵਿੱਚ ਪ੍ਰਦੇਸ਼ ਮੀਟਿੰਗਾਂ ਅਗਲੇ ਮਹੀਨੇ ਮਿਤੀ 6 ਨਵੰਬਰ ਤੋਂ ਸ਼ੁਰੂ ਕਰਕੇ 24 ਦਸੰਬਰ ਤੱਕ ਕਰਨਗੇ। ਨਰੇਸ਼ ਕੁਮਾਰ ਸਹਿਗਲ ਨੇ ਦੱਸਿਆ ਕਿ ਇਹ ਮੀਟਿੰਗਾਂ ਹਰ ਸਾਲ ਨਵੰਬਰ-ਦਸੰਬਰ ਸਰਦੀ ਦੀ ਰੁੱਤ ਵਿੱਚ ਰੱਖੀਆਂ ਜਾਂਦੀਆਂ ਹਨ ਅਤੇ ਬੀਤੇ ਸਾਲ ਦਾ ਲੇਖਾ ਜੋਖਾ ਲਿਆ ਜਾਂਦਾ ਹੈ। ਉਹਨਾ ਦੱਸਿਆ ਕਿ ਕਈ ਸਟੇਟਾਂ ਵਿਚ ਖੱਤਰੀ ਪਰਿਵਾਰਾਂ ਨਾਲ ਲੋਕਲ ਪੱਧਰ ’ਤੇ ਧੱਕੇਸ਼ਾਹੀ ਹੋ ਰਹੀ ਹੈ। ਜਿਸ ਸਬੰਧੀ ਉਨ੍ਹਾਂ ਸਟੇਟਾਂ ਦੇ ਜਿਲ੍ਹਾ ਪ੍ਰਸਾਸ਼ਨ ਅਤੇ ਸਟੇਟ ਪ੍ਰਸਾਸ਼ਨ ਅਧਿਕਾਰੀ, ਪੁਲਿਸ ਮੁਖੀ ਡੀ.ਜੀ.ਪੀ. ਅਤੇ ਪ੍ਰਦੇਸ਼ ਦੇ ਰਾਜਪਾਲ ਨਾਲ ਵੀ ਮੁਲਾਕਾਤ ਕਰਕੇ ਖੱਤਰੀ ਪਰਿਵਾਰਾਂ ਦੇ ਹੱਕ ਸੱਚ ਲਈ ਇਨਸਾਫ ਦੁਆਇਆ ਜਾਵੇਗਾ। ਉਹਨਾ ਦੱਸਿਆ ਹਰੇਕ ਪ੍ਰਦੇਸ਼ ਦੀ ਮੀਟਿੰਗ ਰਾਜਧਾਨੀ ਵਿੱਚ ਹੋਵੇਗੀ। ਜਿੰਨ੍ਹਾਂ ਦੀਆਂ ਤਰੀਕਾਂ ਲੜੀਵਾਰ ਜਾਰੀ ਕਰ ਦਿੱਤੀਆਂ ਗਈਆਂ ਹਨ।