ਕੋਟਕਪੂਰਾ, 24 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਸ਼ੋਕ ਕੁਮਾਰ ਸਿੰਗਲਾ ਚੇਅਰਮੈਨ ਗਊ ਸੇਵਾ ਕਮਿਸ਼ਨ, ਡਾ. ਅਸ਼ੀਸ਼ ਚੁੱਘ ਮੁੱਖ ਕਾਰਜਕਾਰੀ ਅਫਸਰ,ਪੰਜਾਬ ਗਊ ਸੇਵਾ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਡਾ. ਰਾਜਦੀਪ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਰੀਦਕੋਟ ਦੀ ਅਗਵਾਈ ਵਿੱਚ ਗਊਸ਼ਾਲਾ ਬਾਜਾਖਾਨਾ ਵਿਖੇ ਗਊਧਨ ਭਲਾਈ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਡਾ. ਜਸਵਿੰਦਰ ਗਰਗ ਅਸਿਸਟੈਂਟ ਡਾਇਰੈਕਟਰ ਵਲੋਂ ਗਊਸ਼ਾਲਾ ਦੇ ਕਰਮਚਾਰੀਆਂ ਨੂੰ ਗਾਵਾਂ ਦੇ ਸੁਚੱਜੇ ਰੱਖ ਰਖਾਵ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਗਊਆਂ ਨੂੰ ਕਿਰਮ ਰਹਿਤ ਕਰਨ ਲਈ ਦਵਾਈ ਦਿੱਤੀ ਗਈ ਅਤੇ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਗਿਆ। ਕੈਂਪ ਵਿੱਚ ਲਗਭਗ 25,000/- ਰੁਪਏ ਦੀਆਂ ਦਵਾਈਆਂ ਜੋ ਕਿ ਪੰਜਾਬ ਗਊ ਸੇਵਾ ਕਮਿਸ਼ਨ ਵੱਲ੍ਹੋ ਬਿਲਕੁੱਲ ਮੁਫਤ ਮੁਹੱਈਆ ਕਰਵਾਈਆਂ ਗਈਆਂ, ਨਾਲ ਲਗਭਗ 150 ਗਊਧੰਨ ਦਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਦੇ ਸਿਹਤ ਸੁਧਾਰ ਲਈ ਟੌਨਿਕ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਨੂੰ ਸੌਪੇ ਗਏ। ਇਸ ਕੈਂਪ ਵਿੱਚ ਡਾ. ਰੋਸ਼ਨ ਸਿੰਘ ਵੈਟਰਨਰੀ ਅਫਸਰ, ਡਾ. ਗਗਨਦੀਪ ਸਿੰਘ, ਡਾ. ਕਮਲਜੀਤ ਵੈਟਰਨਰੀ ਅਫਸਰ, ਯੁਵਰਾਜ ਸਿੰਘ ਵੈਟਰਨਰੀ ਇੰਸਪੈਕਟਰ, ਗੁਰਮੇਲ ਸਿੰਘ ਵੱਲੋਂ ਯੋਗਦਾਨ ਪਾਇਆ ਗਿਆ। ਇਸ ਮੌਕੇ ਬੇਸਹਾਰਾ ਗਊਸ਼ਾਲਾ ਬਾਜਾਖਾਨਾ ਦੇ ਪ੍ਰਧਾਨ ਗੁਰਬਿੰਦਰ ਸਿੰਘ, ਰੇਸ਼ਮ ਸਿੰਘ ਖਜਾਨਚੀ, ਬਲਜੀਤ ਸਿੰਘ ਸੈਕਟਰੀ, ਨਿਰਮਲ ਸਿੰਘ ਮੈਂਬਰ, ਰਣਧੀਰ ਸਿੰਘ ਮੈਂਬਰ, ਜਗਸੀਰ ਸਿੰਘ ਬਰਾੜ ਸਰਪੰਚ ਬਾਜਾਖਾਨਾ, ਰੇਸ਼ਮ ਸਿੰਘ ਸਰਪੰਚ ਬਾਜਾਖਾਨਾ ਖੁਰਦ, ਭੋਲਾ ਸਿੰਘ ਪੰਚ, ਊਧਮ ਸਿੰਘ ਪੰਚ, ਹਰਦੀਪ ਸਿੰਘ ਪੰਚ, ਬਲਜੀਤ ਸਿੰਘ ਪੰਚ, ਬਲਦੇਵ ਸਿੰਘ ਢਿੱਲੋ, ਮੰਗਲ ਸਿੰਘ ਢਿੱਲੋ ਅਤੇ ਕੁਲਵੰਤ ਸਿੰਘ ਆਦਿ ਕੈਂਪ ਵਿੱਚ ਹਾਜ਼ਰ ਸਨ। ਉਹਨਾਂ ਵੱਲੋਂ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਕੀਤੇ ਉਪਰਾਲੇ ਲਈ ਧੰਨਵਾਦ ਕੀਤਾ ਗਿਆ।
