ਕੋਟਕਪੂਰਾ, 13 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ’ਚ ਜੌਗਰਫ਼ੀ ਵਿਸ਼ੇ ਦੀ ਪ੍ਰਫੁੱਲਤਾ ਲਈ ਕੰਮ ਕਰਨ ਵਾਲੀ ਜੱਥੇਬੰਦੀ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੀ ਜਿਲ੍ਹਾ ਫ਼ਰੀਦਕੋਟ ਇਕਾਈ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਲੈਕਚਰਾਰ ਗਗਨਦੀਪ ਸਿੰਘ ਸੰਧੂ ਨੂੰ ਪ੍ਰਧਾਨ ਚੁਣਿਆ ਗਿਆ। ਜਥੇਬੰਦੀ ਦੇ ਸੂਬਾ ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਦੀ ਦੇਖ ਰੇਖ ਵਿੱਚ ਹੋਈ ਚੋਣ ਵਿੱਚ ਫ਼ਰੀਦਕੋਟ ਦੀ ਜਿਲ੍ਹਾ ਇਕਾਈ ਲਈ ਸਰਬ ਸੰਮਤੀ ਨਾਲ ਪ੍ਰੇਮ ਕੁਮਾਰ ਕੋਟਕਪੂਰਾ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਨੂੰ ਜਨਰਲ ਸਕੱਤਰ, ਸੰਦੀਪ ਕੁਮਾਰ ਨੂੰ ਮੀਤ ਪ੍ਰਧਾਨ, ਮਹਾਂਵੀਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ, ਦਵਿੰਦਰ ਕੁਮਾਰ ਨੂੰ ਸਕੱਤਰ, ਮੈਡਮ ਹਰਵਿੰਦਰ ਕੌਰ ਨੂੰ ਸਹਾਇਕ ਸਕੱਤਰ, ਮੈਡਮ ਮਨਜਿੰਦਰ ਕੌਰ ਨੂੰ ਖਜਾਨਚੀ, ਸੁਰਿੰਦਰ ਸੱਚਦੇਵਾ ਨੂੰ ਪ੍ਰੈੱਸ ਸਕੱਤਰ ਅਤੇ ਮੈਡਮ ਬਲਬੀਰ ਕੌਰ ਸੰਧੂ ਤੇ ਮੈਡਮ ਸੰਦੀਪ ਕੌਰ ਸਲਾਹਕਾਰ ਬਣਾਇਆ ਗਿਆ। ਚੋਣ ਮੌਕੇ ਕੀਤੀ ਗਈ ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਹਨਾਂ ਕਿਹਾ ਕਿ ਸੰਘਰਸ਼ ਹੀ ਜੱਥੇਬੰਦੀ ਦਾ ਮੰਤਵ ਹੋਣਾ ਚਾਹੀਦਾ ਹੈ, ਪ੍ਰਾਪਤੀਆਂ ਆਪੇ ਹੀ ਹੋਣਗੀਆਂ। ਉਹਨਾਂ ਉਦਾਹਰਨ ਦੇ ਤੌਰ ’ਤੇ ਦੱਸਿਆ ਕਿ ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਜੌਗਰਫ਼ੀ ਵਿਸ਼ੇ ਦੇ 10 ਪ੍ਰਯੋਗੀ ਅੰਕ ਘਟਾ ਦਿੱਤੇ ਗਏ ਸਨ, ਏਕਤਾ ਅਤੇ ਸੰਘਰਸ਼ ਨਾਲ ਪੰਜਾਬ ਬੋਰਡ ਨੇ ਇਸ ਸਾਲ ਤੋਂ ਪ੍ਰਯੋਗੀ ਅੰਕਾਂ ਨੂੰ ਬਹਾਲ ਕਰ ਦਿੱਤਾ ਹੈ ਅਤੇ ਇਸੇ ਤਰ੍ਹਾਂ ਪੰਜਾਬ ਪਬਲਿਕ ਸਰਵਿਸਜ਼ ਕਮਿਸ਼ਨ ਪਟਿਆਲਾ ਨੇ ਜੌਗਰਫ਼ੀ (ਭੂਗੋਲ) ਵਿਸ਼ੇ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਅਹਿਮ ਸਥਾਨ ਦਿੱਤਾ ਹੈ।