ਕੋਟਕਪੂਰਾ, 28 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਲਾ (ਚਿੱਤਰਕਾਰੀ) ਅਤੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਹਾਸਲ ਕਰਨ ਲਈ ਕੋਟਕਪੂਰਾ ਦੇ ਪ੍ਰਸਿੱਧ ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਨੂੰ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ-ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਇਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਵੀ ਉਚੇਚੇ ਤੌਰ ਤੇ ਹਾਜ਼ਰ ਸਨ। ਹਾਜ਼ਰ ਮਹਿਮਾਨਾਂ ਵੱਲੋਂ ਸਿੱਖਿਆ ਅਤੇ ਚਿੱਤਰਕਾਰੀ ਦੇ ਖੇਤਰ ਵਿੱਚ ਵਿਸ਼ੇਸ਼ ਮੁਕਾਮ ਹਾਸਲ ਕਰਨ ਲਈ ਚਿਤਰਕਾਰ ਪ੍ਰੀਤ ਭਗਵਾਨ ਸਿੰਘ ਕੋਟਕਪੂਰਾ ਨੂੰ ਨਹਿਰੂ ਸਟੇਡੀਅਮ, ਫ਼ਰੀਦਕੋਟ ਵਿਖੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰੀਤਭਗਵਾਨ ਸਿੰਘ ਕੋਟਕਪੂਰਾ ਪਿਛਲੇ 40 ਸਾਲਾਂ ਤੋਂ ਕਲਾ ਦੇ ਖੇਤਰ ਵਿੱਚ ਸਰਗਰਮ ਹਨ। ਉਹਨਾਂ ਚਿਤਰਕਾਰੀ ਕਰਦਿਆਂ ਕਈ ਨਵੇਂ ਦਿਸਹੱਦੇ ਦੇ ਕਾਇਮ ਕੀਤੇ ਹਨ। ਉਨਾਂ ਦੀਆਂ ਬਣਾਈਆਂ ਗਈਆਂ ਕਲਾਕ੍ਰਿਤਾਂ ਨੇ ਪੰਜਾਬ ਸਮੇਤ ਵੱਖ-ਵੱਖ ਰਾਜਾਂ ਅਤੇ ਦੇਸ਼ਾਂ ਤੱਕ ਪ੍ਰਸਿੱਧੀ ਹਾਸਿਲ ਕੀਤੀ ਹੈ। ਪ੍ਰੀਤ ਭਗਵਾਨ ਸਿੰਘ ਨੇ ਇਸ ਸਨਮਾਨ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਆਪਣੇ ਕੰਮ ਪ੍ਰਤੀ ਹੋਰ ਵਧੇਰੇ ਸੁਹਿਰਦਤਾ ਅਤੇ ਜ਼ਿੰਮੇਵਾਰੀ ਪੈਦਾ ਕਰਦੇ ਹਨ। ਇਸ ਮੌਕੇ ਉਹਨਾਂ ਨੂੰ ਵੱਖ-ਵੱਖ ਸੰਸਥਾਵਾਂ ਅਤੇ ਆਗੂਆਂ ਨੇ ਜਿੰਨ੍ਹਾਂ ਵਿੱਚ ਸ਼ਬਦ-ਸਾਂਝ ਮੰਚ-ਕੋਟਕਪੂਰਾ, ਬਾਬਾ ਫ਼ਰੀਦ ਆਰਟ ਸੁਸਾਇਟੀ ਫ਼ਰੀਦਕੋਟ, ਐਲੀਮੈਂਟਰੀ ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ, ਡੀਈਓ ਅੰਜਨਾ ਕੌਸ਼ਲ ਬੀਪੀਈਓ ਸੁਰਜੀਤ ਸਿੰਘ ਬਲਾਕ ਕੋਟਕਪੂਰਾ, ਸੀਐੱਚਟੀ ਮਨਜੀਤ ਸਿੰਘ, ਸੇਵਕ ਸਿੰਘਬਲਜੀਤ ਗਰੋਵਰ, ਉਦੇ ਰੰਦੇਵ, ਰਜਿੰਦਰ ਸਿੰਘ ਡਿੰਪਾ, ਕੁਲਵਿੰਦਰ ਵਿਰਕ, ਭੁਪਿੰਦਰ ਪਰਵਾਜ਼, ਲੋਕ-ਗਾਇਕ ਇੰਦਰ ਮਾਨ, ਲੋਕ-ਗਾਇਕ ਦਿਲਬਾਗ ਚਹਿਲ, ਗੁਰਿੰਦਰ ਸਿੰਘ ਮਹਿੰਦੀਰੱਤਾ, ਨਾਵਲਕਾਰ ਜੀਤ ਸਿੰਘ ਸੰਧੂ, ਰਾਜਕੁਮਾਰੀ ਅਸ਼ਕਪ੍ਰੀਤ ਕੌਰ, ਵਿਸ਼ਵਜੋਤੀ ਧੀਰ, ਬਖਸ਼ਿੰਦਰਜੀਤ ਸਿੰਘ, ਜਸਬੀਰ ਜੱਸੀ, ਨਿੰਦਰ ਘੁਗਿਆਣਵੀ, ਨਰਿੰਦਰਪਾਲ ਰਾਮੇਆਣਾ, ਜਗਦੇਵ ਟਹਿਣਾ, ਦੀਪਕ ਕੁਮਾਰ ਆਦਿ ਨੇ ਵੀ ਮੁਬਾਰਕਬਾਦ ਦਿੱਤੀ।

