ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਰੇ ਭਾਰਤ ਵਾਸੀਆਂ ਨੇ 26 ਜਨਵਰੀ ਮੌਕੇ 76ਵਾਂ ਗਣਤੰਤਰ ਦਿਵਸ ਮਨਾਇਆ, 26 ਜਨਵਰੀ 1950 ਨੂੰ ਸਾਡੇ ਭਾਰਤ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਅਰਥਾਤ ਭਾਰਤ ਵਿੱਚ ਕਾਨੂੰਨ ਦੇ ਰਾਜ ਦੀ ਸ਼ੁਰੂਆਤ ਹੋਈ ਸੀ। ਇਸ ਲਈ 26 ਜਨਵਰੀ ਨੂੰ ਰਾਸ਼ਟਰ ਦਿਵਸ ਦਾ ਦਰਜ਼ਾ ਦਿੱਤਾ ਗਿਆ। ਦੇਸ਼ ਦਾ ਸੰਵਿਧਾਨ ਲਾਗੂ ਹੋਣ ਨਾਲ ਹੀ ਭਾਰਤ ਦੇ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਪ੍ਰਾਪਤੀ ਹੋਈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਅਜੀਤ ਵਰਮਾ ਨੇ ਕੀਤਾ। ਇਸ ਮੌਕੇ ਅਜੀਤ ਵਰਮਾ ਐਡਵੋਕੇਟ ਨੇ ਵੀ ਬੱਚਿਆ ਨਾਲ ਤਿਰੰਗਾ ਲਹਿਰਾ ਕੇ ਗਣਤੰਤਰ ਦਿਵਸ ਮਨਾਇਆ। ਇਸ ਮੌਕੇ ਉਹਨਾਂ ਬੱਚਿਆ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਬੜੇ ਹੀ ਧੂਮਧਾਮ ਨਾਲ ਤਿਉਹਾਰ ਵਾਂਗ ਮਨਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਸੰਵਿਧਾਨ ਨੇ ਸਾਨੂੰ ਅਧਿਕਾਰ ਦਿੱਤੇ ਹਨ, ਉੱਥੇ ਹੀ ਸਾਡੇ ਕੁਝ ਕਰਤੱਵ ਵੀ ਹਨ, ਸਾਨੂੰ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਦੇਸ਼ ਅਤੇ ਸਮਾਜ ਪ੍ਰਤੀ ਆਪਣੇ ਕਰਤੱਵ ਵੀ ਪੂਰੀ ਇਮਾਨਦਾਰੀ ਨਾਲ ਨਿਭਾਵਾਨੇ ਚਾਹੀਦੇ ਹਨ ਅਤੇ ਦੇਸ਼ ਦੀ ਅਖੰਡਤਾ ਅਤੇ ਸੁਰੱਖਿਆ ਲਈ ਬੱਚਨਬੱਧ ਰਹਿਣਾ ਚਾਹੀਦਾ ਹੈ। ਇਸ ਮੌਕੇ ਬੱਚਿਆ ਵਲੋਂ ਜੈ ਹਿੰਦ ਦੇ ਨਾਰੇ ਲਾਏ ਗਏ ਅਤੇ ਰਾਸ਼ਟਰ ਗਾਣ ਦਾ ਗੁਣਗਾਨ ਕੀਤਾ ਗਿਆ।