ਕੋਟਕਪੂਰਾ, 31 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾਕਟਰ ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਕੋਟਕਪੂਰਾ ਦੇ ਗਣਿਤ ਮਾਸਟਰ ਗੁਰਵਿੰਦਰ ਸਿੰਘ ਦੁਆਰੇਆਣਾ ਦਾ ਸਿੱਖਿਆ ਵਿਭਾਗ ਪੰਜਾਬ ਵਿੱਚ 28 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤੀ ਦੇ ਮੌਕੇ ‘ਤੇ ਪ੍ਰਿੰਸੀਪਲ ਪੰਨਾ ਲਾਲ ਦੀ ਅਗਵਾਈ ਹੇਠ ਸਨਮਾਨ ਸਮਾਗਮ ਕੀਤਾ ਗਿਆ। ਸਕੂਲ ਦੇ ਲੈਕਚਰਾਰ ਕਰਮਜੀਤ ਸਿੰਘ ਸਰਾਂ ਨੇ ਸਮਾਗਮ ਦਾ ਸਟੇਜ ਸੰਚਾਲਨ ਕੀਤਾ ਅਤੇ ਲੈਕਚਰਾਰ ਇੰਦਰਜੀਤ ਸਿੰਘ ਨੇ ਸਨਮਾਨ ਪੁੱਤਰ ਪੜ੍ਹਿਆ। ਸਨਮਾਨ ਪੱਤਰ ਵਿੱਚ ਕਿਹਾ ਗਿਆ ਕਿ ਗੁਰਵਿੰਦਰ ਸਿੰਘ ਨੇ ਆਪਣੀ ਸਾਰੀ ਸੇਵਾ ਇੱਕ ਮਿਹਨਤੀ ਅਧਿਆਪਕ ਵਜੋਂ ਨਿਭਾਈ ਹੈ ਤੇ ਹਰ ਸਮੇਂ ਸਕੂਲ ਦੇ ਵਿਕਾਸ ਅਤੇ ਵਾਧੇ ਵਿੱਚ ਮਹਤੱਵਪੂਰਨ ਯੋਗਦਾਨ ਪਾਇਆ ਹੈ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ, ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋ ਅਤੇ ਜ਼ਿਲ੍ਹਾ ਆਗੂ ਬੇਅੰਤ ਸਿੰਘ ਵਾਂਦਰ ਜਟਾਣਾ ਨੇ ਵੀ ਗੁਰਵਿੰਦਰ ਸਿੰਘ ਦੁਆਰੇਆਣਾ ਵੱਲੋਂ ਅਧਿਆਪਣ ਦੇ ਨਾਲ ਨਾਲ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਜਿਲਾ ਫਰੀਦਕੋਟ ਵਿੱਚ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੌਰਾਨ ਗੁਰਵਿੰਦਰ ਸਿੰਘ, ਮੈਡਮ ਕਮਲਜੀਤ ਕੌਰ ਪੰਜਾਬੀ ਅਧਿਆਪਕਾ ਅਤੇ ਬੇਟੇ ਰਾਜਪ੍ਰੀਤ ਸਿੰਘ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਸੇਵਾਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਸੁਖਰਾਜ ਸਿੰਘ ਸੇਵਾਮੁਕਤ ਮੁਖ ਅਧਿਆਪਕ, ਕੁਲਦੀਪ ਸਿੰਘ ਹੈਡ ਟੀਚਰ ਚੰਨੀਆਂ , ਸੁਖਮੰਦਰ ਸਿੰਘ ਸੰਧਵਾਂ, ਸਕੂਲ ਅਧਿਆਪਕ ਰੁਪਿੰਦਰਜੀਤ ਸਿੰਘ ਸਰਾਂ, ਸੁਧੀਰ ਸੋਹੀ, ਰਣਜੀਤ ਸਿੰਘ ਸੰਧਵਾਂ, ਬਲਜੀਤ ਸਿੰਘ, ਗਗਨਦੀਪ ਸਿੰਘ ਲੈਕਚਰਾਰ, ਕੁਲਵੰਤ ਸਿੰਘ ਢਿੱਲਵਾਂ ਕਲਾਂ, ਗੁਰਜੰਟ ਸਿੰਘ ਖੁਰਮੀ, ਰਾਜੀਵ ਦੁਆ, ਗੁਰਚਰਨ ਸਿੰਘ, ਤੇਜਵੀਰ ਸਿੰਘ ਲੈਕਚਰਾਰ, ਰਾਜਵਿੰਦਰ ਸਿੰਘ, ਅਮਰਗੁਰਪ੍ਰੀਤ ਸਿੰਘ, ਮੈਡਮ ਵੀਰਪਾਲ ਕੌਰ, ਸੰਦੀਪ ਕੌਰ, ਕਿਰਨਪਾਲ ਕੌਰ, ਕਰਮਜੀਤ ਕੌਰ, ਸੁਨੀਤਾ ਰਾਣੀ, ਨੇਹਾ ਗੁਪਤਾ, ਰਾਜਪਾਲ ਕੌਰ, ਪਰਮਜੀਤ ਕੌਰ ਆਦਿ ਵੀ ਹਾਜ਼ਰ ਸਨ।

