ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਜਰੂਰੀ : ਸੰਧਵਾਂ

ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਦੀ ਅਗਵਾਈ ਹੇਠ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦੇਣ ਲਈ ਸਥਾਨਕ ਬੱਤੀਆਂ ਵਾਲੇ ਚੌਂਕ ਵਿੱਚ ਕੀਤੇ ਬੂਟਾ ਵੰਡ ਸਮਾਰੋਹ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਆਖਿਆ ਕਿ ਹਰ ਸਾਲ ਕਰੋੜਾਂ-ਅਰਬਾਂ ਰੁਪਿਆ ਪਟਾਕਿਆਂ ਅਤੇ ਆਤਿਸ਼ਬਾਜੀ ’ਤੇ ਫੂਕਣ ਵਾਲੇ ਲੋਕ ਜੇਕਰ ਉਸ ਸਰਮਾਏ ਦੀ ਬੱਚਤ ਕਰਕੇ ਕਿਸੇ ਲੋੜਵੰਦ ਦੀ ਮੱਦਦ ਕਰਨ ਜਾਂ ਕਿਸੇ ਹੋਰ ਉਸਾਰੂ ਕਾਰਜ ਉਪਰ ਖਰਚਣ ਤਾਂ ਉਹਨਾਂ ਦੇ ਮਨ ਨੂੰ ਜਿਆਦਾ ਸਕੂਨ ਮਿਲੇਗਾ। ਸਪੀਕਰ ਸੰਧਵਾਂ ਨੇ ਪੋ੍ਰਜੈਕਟ ਇੰਚਾਰਜ ਲੈਕ. ਵਿਨੋਦ ਧਵਨ ਅਤੇ ਜਨਰਲ ਸਕੱਤਰ ਪੋ੍ਰ ਐਚ.ਐਸ. ਪਦਮ ਸਮੇਤ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਅੱਜ ਵਾਤਾਵਰਣ ਬਚਾਉਣ ਲਈ ਸਾਰੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਮੂਹਰੇ ਆਉਣਾ ਪਵੇਗਾ। ਸਪੀਕਰ ਸੰਧਵਾਂ ਨੇ ਵਾਹਨ ਚਾਲਕਾਂ, ਰਾਹਗੀਰਾਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਵੱਖ-ਵੱਖ ਕਿਸਮ ਦੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਵਿਰਾਸਤੀ ਬੂਟੇ ਵੰਡਦਿਆਂ ਆਖਿਆ ਕਿ ਇਕ ਦਰੱਖਤ ਸਾਨੂੰ ਲੱਖਾਂ ਰੁਪਏ ਦੀ ਆਕਸੀਜਨ ਮੁਹੱਈਆ ਕਰਵਾਉਂਦਾ ਹੈ ਅਤੇ ਇਸ ਤੋਂ ਇਲਾਵਾ ਇਕ ਰੁੱਖ ਤੋਂ ਮਨੁੱਖ ਨੂੰ ਹੋਰ ਵੀ ਅਨੇਕਾਂ ਫਾਇਦੇ ਮਿਲਦੇ ਹਨ ਪਰ ਜੇਕਰ ਅਸੀਂ ਫਿਰ ਵੀ ਰੁੱਖਾਂ ਦੀ ਮਹੱਤਤਾ ਨਾ ਸਮਝਾਂਗੇ ਤਾਂ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਨਹੀਂ। ਉਹਨਾ ਕਿਹਾ ਕਿ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਦਰੱਖਤਾਂ ਦੀ ਮਹੱਤਤਾ ਮਹਿਸੂਸ ਹੋਈ, ਕਿਉਂਕਿ ਉਸ ਸਮੇਂ ਇਕ ਇਕ ਕਰੋੜ ਰੁਪਏ ਦਾ ਆਕਸੀਜਨ ਦਾ ਸਿਲੰਡਰ ਵਿਕਿਆ। ਕਲੱਬ ਦੇ ਪੈ੍ਰਸ ਸਕੱਤਰ ਗੁਰਮੀਤ ਸਿੰਘ ਮੀਤਾ ਮੁਤਾਬਿਕ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਜੰਗਲਾਤ ਵਿਭਾਗ ਦਾ ਭਰਪੂਰ ਸਹਿਯੋਗ ਰਿਹਾ। ਸੁਰਿੰਦਰ ਸਿੰਘ ਸਦਿਉੜਾ, ਜਸਕਰਨ ਸਿੰਘ ਭੱਟੀ, ਮੁਖਤਿਆਰ ਸਿੰਘ ਮੱਤਾ, ਓਮ ਪ੍ਰਕਾਸ਼ ਗੁਪਤਾ, ਰਵਿੰਦਰਪਾਲ ਕੋਛੜ, ਠੇਕੇਦਾਰ ਪ੍ਰੇਮ ਮੈਣੀ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਕੈਪਟਨ ਰੂਪ ਚੰਦ ਅਰੋੜਾ ਅਤੇ ਐਲ.ਡੀ. ਮਹਿਰਾ ਨੇ ਦੱਸਿਆ ਕਿ ਪਿਛਲੇ ਸਾਲ ਕਲੱਬ ਵਲੋਂ 11 ਹਜਾਰ ਬੂਟੇ ਲਾ ਕੇ ਸਾਰਾ ਸਾਲ ਉਹਨਾਂ ਦੀ ਸੰਭਾਲ ਵੀ ਕੀਤੀ ਗਈ ਅਤੇ ਇਸ ਸਾਲ 6 ਹਜਾਰ ਬੂਟੇ ਲਾਏ ਗਏ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡੀ.ਐਸ.ਪੀ. ਸੰਜੀਵ ਕੁਮਾਰ, ਡਾ ਪੀ.ਐੱਸ. ਬਰਾੜ, ਅਨੰਤਦੀਪ ਸਿੰਘ ਰੋਮਾ ਬਰਾੜ, ਗੁਰਚਰਨ ਸਿੰਘ ਬੱਬੂ, ਸੁਖਵਿੰਦਰ ਸਿੰਘ ਬਾਗੀ, ਮੇਹਰ ਸਿੰਘ ਚੰਨੀ, ਜਸਬੀਰ ਸਿੰਘ ਰਿੱਚੀ, ਰਮੇਸ਼ ਸਿੰਘ ਗੁਲਾਟੀ, ਪਿ੍ਰੰਸ ਬਹਿਲ, ਭੋਲਾ ਸਿੰਘ ਟਹਿਣਾ, ਸੋਮਇੰਦਰ ਸੁਨਾਮੀ, ਸੁਰਿੰਦਰ ਸਿੰਘ ਬਰਾੜ, ਬਲਬੀਰ ਸਿੰਘ ਤੱਗੜ, ਨਰੇਸ਼ ਸਿੰਗਲਾ, ਮਨਦੀਪ ਸਿੰਘ ਮੌਂਗਾ, ਸ਼ੰਟੀ ਬਿੱਲਾ, ਕੁਲਬੀਰ ਸਿੰਘ ਮੱਕੜ, ਰਜਿੰਦਰ ਅਗਰਵਾਲ, ਅਮਨਦੀਪ ਸਿੰਘ ਸੰਧੂ, ਇੰਜੀ. ਅਸ਼ੋਕ ਸੇਠੀ, ਹਰਪ੍ਰੀਤ ਸਿੰਘ ਮੜਾਕ, ਜੋਗਿੰਦਰ ਸਿੰਘ ਜੋਗਾ ਮੱਕੜ ਆਦਿ ਵੀ ਹਾਜਰ ਸਨ।