ਵੇਰਕਾ ਕੈਟਲ ਫੀਡ ਪਲਾਂਟ ਖੰਨਾ ਨੇ 350 ਕਰੋੜ ਦਾ ਮੁਨਾਫਾ ਕਮਾਇਆ :- ਜਨਰਲ ਮੈਨੇਜਰ
ਖੰਨਾ 14 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਵੇਰਕਾ ਕੈਟਲ ਫੀਡ ਪਲਾਂਟ ਬਾਰੇ ਕੁੱਝ ਮੀਡੀਆਂ ਹਾਉਸਿਸ ਅਤੇ ਕੁੱਝ ਵਿਕਤੀਗਤ ਪ੍ਰਿੰਟ ਅਤੇ ਇਕਲੈਕਟ੍ਰੋਨਕ ਮੀਡੀਆ ਵਿੱਚ ਪ੍ਰਸਾਰਿਤ ਅਣਅਧਿਕਾਰਤ ਖਬਰਾਂ ਦਾ ਵੇਰਕਾ ਕੈਟਲ ਫੀਡ ਮਨੈਜਮੈਂਟ ਨੇ ਜੋਰਦਾਰ ਖੰਡਨ ਕੀਤਾ ਹੈ। ਵੇਰਕਾ ਕੈਟਲ ਫੀਡ ਪਲਾਂਟ ਖੰਨਾਂ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਸਮੂਹ ਮੀਡੀਆਂ ਨੂੰ ਗਲਤ, ਇੱਕ ਪਾਸੜ ਅਤੇ ਗੁਮਰਾਹ-ਕੁੰਨ ਖਬਰਾਂ ਛਾਪਣ ਅਤੇ ਪ੍ਰਸਾਰਿਤ ਕਰਨ ਤੋਂ ਗੁਰੇਜ ਕਰਨ ਦੀ ਬੇਨਤੀ ਕੀਤੀ ਗਈ ਹੈ। ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਵੇਰਕਾ ਕੈਟਲ ਫੀਡ ਪਲਾਂਟ ਖੰਨਾ ਵੱਲੋਂ ਪਿਛਲੇ 10 ਸਾਲ ਦੌਰਾਨ 350 ਕਰੋੜ ਦਾ ਮੁਨਾਫਾ ਕਮਾਇਆ ਗਿਆ ਅਤੇ ਪਿਛਲੇ ਸਾਲ 2024-25 ਦੋਰਾਨ 7.25 ਕਰੋੜ ਦਾ ਸਭ ਤੋਂ ਵੱਧ ਲਾਭ ਕਮਾਇਆ ਹੈ। ਉਕਤ ਮੁਨਾਫਾ ਮਿਲਕਫੈਡ ਦੀਆਂ ਦੁੱਧ ਸਹਿਕਾਰੀ ਸਭਾਵਾਂ ਰਾਹੀਂ ਵੇਰਕਾ ਦੀ ਪਸ਼ੂ-ਖੁਰਾਕ ਵਰਤਣ ਵਾਲੇ ਦੁੱਧ ਉਤਪਾਦਕਾਂ ਨੂੰ ਵਾਪਿਸ ਭੇਜਿਆ ਜਾਂਦਾ ਹੈ । ਉਨ੍ਹਾਂ ਦੱਸਿਆਂ ਕਿ ਮੀਡੀਆ ਦੇ ਇੱਕ ਹਿੱਸੇ ਵੱਲੋਂ ਵੇਰਕਾ ਕੈਟਲ ਫੀਡ ਪਲਾਂਟ ਨੂੰ ਘਾਟੇ ਵਿੱਚ ਦੱਸਿਆ ਗਿਆ ਹੈ ਅਤੇ ਇਸ ਘਾਟੇ ਦੀ ਰਿਕਵਰੀ ਵਰਕਰਾਂ ਤੋਂ ਕੀਤੀ ਜਾਣ ਸਬੰਧੀ ਗਲਤ ਖਬਰ ਅਤੇ ਜਾਣਕਾਰੀ ਮੁਹੱਈਆਂ ਕਰਵਾਈ ਗਈ ਹੈ । ਉਹਨਾਂ ਨੇ ਇਹ ਗਲਤ ਸੂਚਨਾ ਦੀ ਕਾਰਵਾਈ ਦਾ ਖੰਡਨ ਕਰਦਿਆ ਦੱਸਿਆ ਹੈ ਕਿ ਇਹ ਵਰਕਰਾਂ ਤੋਂ ਕੀਤੀ ਜਾਣ ਵਾਲੀ ਇਹ ਰਿਕਵਰੀ ਸਬੰਧਿਤ ਸੇਵਾ ਪ੍ਰਦਾਤਾ ਕੰਪਨੀ ਵੱਲੋਂ ਉਸਦੇ ਵਰਕਰਾਂ ਵੱਲੋਂ ਅਣਅਧਿਕਾਰਤ ਹੜਤਾਲ ਦੇ ਕਾਰਨ ਕੈਟਲ ਫੀਡ ਪਲਾਂਟ ਨੂੰ ਹੋਏ ਘਾਟੇ ਨਾਲ ਸਬੰਧਿਤ ਸੀ ।
ਜੀ ਐਮ ਡਾ. ਭਦੌੜ ਨੇ ਇਹ ਸਪਸ਼ਟ ਕੀਤਾ ਕਿ ਵੇਰਕਾ ਕੈਟਲ ਫੀਡ ਪਲਾਂਟ ਖੰਨਾ ਵਿਖੇ ਸੇਵਾਵਾਂ ਦੇ ਰਹੀ ਕੰਪਨੀ ਦੇ ਆਊਟਸੋਰਸ ਵਰਕਰਾਂ ਵੱਲੋ ਆਪਣੇ ਨਿੱਜੀ ਹਿੱਤਾ ਨੂੰ ਦੇਖਦਿਆਂ ਵੇਰਕਾ ਕੈਟਲ ਫੀਡ ਪਲਾਂਟ ਨੂੰ ਘਾਟਾ ਪੈਣ ਦੀਆਂ ਅਣਅਧਿਕਾਰਤ , ਝੁੱਠੀਆਂ ਅਤੇ ਗੁੰਮਰਾਹ -ਕੁੰਨ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਦੋਂ ਕਿ ਵੇਰਕਾ ਕੈਟਲ ਫੀਡ ਪਲਾਂਟ ਪਿਛਲੇ 10 ਸਾਲ ਦੇ ਰਿਕਾਰਡ ਅਨੁਸਾਰ ਕਦੇ ਵੀ ਵਿੱਤੀ ਘਾਟੇ ਵਿੱਚ ਨਹੀਂ ਆਇਆ ਹੈ । ਪ੍ਰੰਤੂ ਜਿੰਮੇਵਾਰ ਸਮਝੇ ਜਾਣ ਵਾਲੇ ਕੁੱਝ ਵਿਅਕਤੀਗਤ ਫੇਸ-ਬੁੱਕ, ਯੂਟਿਊਬ ਅਤੇ ਪ੍ਰਿੰਟ ਮੀਡੀਆ ਰਾਹੀਂ ਸੋਸ਼ਲ ਮੀਡੀਆ ਕਰਮੀਆਂ ਵੱਲੋਂ ਬਿਨਾਂ ਪੜਤਾਲ ਕੀਤਿਆ ਸ਼ੋਸ਼ਲ ਮੀਡੀਆ ਤੇ ਦੁਰ-ਪ੍ਰਚਾਰ ਫੈਲਾਇਆ ਜਾ ਰਿਹਾ ਹੈ । ਜਿਸ ਕਰਕੇ ਪੰਜਾਬ ਦੇ ਦੁੱਧ ਉਤਪਾਦਕਾਂ ਦੇ ਇਸ ਸਹਿਕਾਰੀ ਸੰਸਥਾ ਦੇ ਅਕਸ਼ ਨੂੰ ਢਾਅ ਲਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਲਈ ਜਨਰਲ ਮੈਨੇਜਰ ਕੈਟਲ ਫੀਡ ਪਲਾਂਟ ਨੇ ਸਮੂਹ ਇਲੈਕਟ੍ਰੋਨਕ ਪ੍ਰਿੰਟ ਅਤੇ ਸ਼ੋਸ਼ਲ ਮੀਡੀਆ ਨੂੰ ਬੇਨਤੀ ਕੀਤੀ ਕਿ ਅਜਿਹੀਆਂ ਕੋਈ ਵੀ ਅਣਅਧਿਕਾਰਤ ਖਬਰਾਂ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਵੇਰਕਾ ਕੈਟਲ ਫੀਡ ਦੀ ਮੈਨੇਜਮੈਂਟ ਨਾਲ ਜਰੂਰ ਰਾਬਤਾ ਕਰ ਲਿਆ ਜਾਵੇ ਤਾਂ ਕਿ ਲੋਕਾਂ ਨੂੰ ਪ੍ਰੈਸ ਮੀਡੀਆਂ ਦੇ ਰਾਹੀਂ ਸਹੀਂ, ਸੱਚੀ ਅਤੇ ਅਧਿਕਾਰਤ ਜਾਣਕਾਰੀ ਪ੍ਰਾਪਤ ਹੋ ਸਕੇ।
