ਅਦਾਕਾਰ ਵਜੋਂ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਵਿੱਚ ਦਿੱਸਣਗੇ ਰਾਜ ਕੁੰਦਰਾ
ਨੰਗਲ, 26 ਅਗਸਤ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼)
ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਉੱਘੇ ਕਾਰੋਬਾਰੀ ਰਾਜ ਕੁੰਦਰਾ ਦੀ 05 ਸਤੰਬਰ ਨੂੰ ਰਿਲੀਜ਼ ਹੋਣ ਵਾਲ਼ੀ ਫਿਲਮ ‘ਮਿਹਰ’ ਅੱਜਕੱਲ੍ਹ ਖੂਬ ਚਰਚਾ ਵਿਚ ਹੈ। ਇਸੇ ਦੇ ਚਲਦਿਆਂ ਇਸ ਜੋੜੀ ਦੀ ਸ਼ੁਭਚਿੰਤਕ ਅਤੇ ਪਰਿਵਾਰਕ ਦੋਸਤ ਰਿੰਸੀ ਸ਼ੇਰਗਿੱਲ ਵੱਲੋਂ ਆਪਣੇ ਸਾਥੀਆਂ ਨਾਲ਼ ‘ਮਿਹਰ’ ਦੀ ਪ੍ਰਮੋਸ਼ਨ ਕੀਤੀ ਗਈ ਤੇ ਖੁਸ਼ੀ ਵਿੱਚ ਲੱਡੂ ਵੰਡੇ। ਭਾਖੜਾ ਡੈਮ, ਨੰਗਲ ਵਿਖੇ ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਫਿਲਮ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਕੁੰਦਰਾ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਰਣਜੀਤ ਸਿੰਘ ਮੱਟੂ ਐੱਮ.ਸੀ., ਅਨੂਪ ਅਰੋੜਾ (ਫਾਊਂਡਰ ਅਰੋੜਾ ਟਰੇਡਸ), ਸੁਖਵਿੰਦਰ ਸਿੰਘ ਐੱਸ.ਡੀ.ਓ. ਬਿਜਲੀ ਬੋਰਡ, ਡਾ. ਬ੍ਰਹਮ ਦੱਤ, ਸ਼ੁਭਾਸ਼ ਕਪਿਲਾ (ਫਾਊਂਡਰ ਕਪਿਲਾ ਬ੍ਰਦਰਸ) ਅਤੇ ਸੰਦੀਪ ਰਾਣਾ ਉਚੇਚੇ ਤੌਰ ‘ਤੇ ਮੋਜੂਦ ਸਨ।