
ਪਟਿਆਲਾ 22 ਜੁਲਾਈ (ਬਲਬੀਰ ਜਲਾਲਾਬਾਦੀ/ਵਰਲਡ ਪੰਜਾਬੀ ਟਾਈਮਜ਼)
ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ ਜੀ ਐੱਸ ਆਨੰਦ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ ਗੁਰਸੇਵਕ ਲੰਬੀ ਐਸੋ. ਪ੍ਰੋਫ਼ੈ. ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸੁਖਮਿੰਦਰ ਸੇਖੋਂ, ਲਾਲ ਮਿਸਤਰੀ, ਕੁਲਵੰਤ ਸਿੰਘ ਨਾਰੀਕੇ, ਡਾ ਸੰਤੋਖ ਸੁੱਖੀ ਅਤੇ ਰਾਜਬੀਰ ਸਿੰਘ ਮੱਲ੍ਹੀ ਵੀ ਸ਼ਾਮਲ ਹੋਏ।
ਸਮਾਗਮ ਸੰਬੰਧੀ ਬੋਲਦਿਆਂ ਡਾ ਗੁਰਸੇਵਕ ਲੰਬੀ ਨੇ ਕਿਹਾ ਕਿ ਜੇਕਰ ਕਵੀ ਨੇ ਸ਼ਬਦ ਦੀ ਧੁਨੀ ਨੂੰ ਸਮਝਣਾ ਹੈ ਤਾਂ ਉਸ ਨੂੰ ਸਿਰਜਣਾ ਦੇ ਨਾਲ ਨਾਲ ਗੰਭੀਰ ਪਾਠਕ ਵੀ ਬਣਨਾ ਪਵੇਗਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ ਜੀ ਐਸ ਆਨੰਦ ਦਾ ਕਹਿਣਾ ਸੀ ਕਿ ਅੱਜ ਦੇ ਮਨੁੱਖ ਨੂੰ ਮਾਨਵਤਾ ਦੇ ਭਲੇ ਲਈ ਜੰਗਾਂ ਦੀ ਤਬਾਹੀ ਵਾਲੀ ਮਾਨਸਿਕਤਾ ਵਿੱਚੋਂ ਬਾਹਰ ਨਿਕਲਣਾ ਪਵੇਗਾ।
ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਬਲਬੀਰ ਜਲਾਲਾਬਾਦੀ ਨੇ ਕਵੀਆਂ ਨੂੰ ਕਵਿਤਾ ਪਾਠ ਦਾ ਸੱਦਾ ਦਿੱਤਾ। ਸਮਕਾਲੀ ਅਦਬ ਦੇ ਨਾਮਵਰ ਕਵੀਆਂ ਵਿੱਚੋਂ ਪਰਵਿੰਦਰ ਸ਼ੋਖ਼ ਗੁਰਚਰਨ ਪੱਬਾਰਾਲੀ, ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਗੁਰਚਰਨ ਸਿੰਘ ਚੰਨ ਪਟਿਆਲਵੀ, ਤਰਲੋਚਨ ਮੀਰ, ਗੁਰਦਰਸ਼ਨ ਸਿੰਘ ਗੁਸੀਲ, ਡਾ ਗੁਰਵਿੰਦਰ ਅਮਨ, ਅਵਤਾਰਜੀਤ ਅਟਵਾਲ, ਦਰਸ਼ਨ ਸਿੰਘ ਦਰਸ਼ ਪਸਿਆਣਾ, ਨਵਦੀਪ ਮੁੰਡੀ, ਵਿਜੈ ਕੁਮਾਰ, ਕੁਲਦੀਪ ਕੌਰ ਧੰਜੂ, ਸਤਨਾਮ ਕੌਰ ਚੌਹਾਨ, ਜਸਵਿੰਦਰ ਕੌਰ, ਸੁਖਵਿੰਦਰ ਚਹਿਲ, ਸੁਖਵਿੰਦਰ ਕਾਫ਼ਰ, ਤ੍ਰਿਲੋਕ ਢਿੱਲੋਂ, ਕੁਲਵਿੰਦਰ ਬਹਾਦਰਗੜ੍ਹ, ਬਲਬੀਰ ਸਿੰਘ ਦਿਲਦਾਰ, ਕਿਰਪਾਲ ਮੂਣਕ, ਇੰਜ ਸਤਨਾਮ ਸਿੰਘ ਮੱਟੂ, ਬਲਵੰਤ ਬੱਲੀ, ਜੱਗਾ ਰੰਗੂਵਾਲ, ਸਰੂਪ ਸਿੰਘ ਚੌਧਰੀ ਮਾਜਰਾ, ਕੁਲਦੀਪ ਜੋਧਪੁਰੀ, ਹਰੀ ਸਿੰਘ ਚਮਕ, ਇੰਦਰ ਪਾਲ ਸਿੰਘ, ਕ੍ਰਿਸ਼ਨ ਧਿਮਾਨ, ਇੰਜ ਗੁਰਮੇਲ ਸਿੰਘ, ਜੋਗਾ ਸਿੰਘ ਧਨੌਲਾ, ਹਰੀਸ਼ ਪਟਿਆਲਵੀ, ਮਨਮੋਹਣ ਸਿੰਘ ਨਾਭਾ, ਰਘਬੀਰ ਮਹਿਮੀ, ਧੰਨਾ ਸਿੰਘ ਖਰੌੜ, ਜੋਗਾ ਸਿੰਘ , ਗੁਰਮੁਖ ਸਿੰਘ ਜਾਗੀ, ਤੋਂ ਇਲਾਵਾ ਰਾਜੇਸ਼ਵਰ ਕੁਮਾਰ, ਹਰਦੀਪ ਸਿੰਘ, ਚਰਨਜੀਤ ਕੌਰ, ਚਮਕੌਰ ਸਿੰਘ, ਅਮਰਜੀਤ ਸਿੰਘ, ਚਰਨ ਸਿੰਘ, ਤੇ ਮੁਕੇਸ਼ ਨੇ ਵੀ ਹਾਜ਼ਰ ਭਰੀਆਂ। ਫੋਟੋਗ੍ਰਾਫੀ ਦੇ ਫਰਜ਼ ਗੁਰਪ੍ਰੀਤ ਜਖਵਾਲੀ ਵੱਲੋਂ ਬਾਖੂਬੀ ਨਿਭਾਏ ਗਏ।