ਫਰੀਦਕੋਟ 19 ਅਗਸਤ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਅੱਜ ਇਥੇ ਸਥਾਨਕ ਜ਼ਿਲਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਅਸ਼ੋਕ ਚਾਵਲਾ ਕਲੱਬ ਪ੍ਰਧਾਨ ਜੀ ਰਹਿਨੁਮਾਈ ਹੇਠ ਹੋਇਆ। ਇਸ ਸਮਾਗਮ ਵਿੱਚ ਗਿਆਨੀ ਮੁਖਤਿਆਰ ਸਿੰਘ ਵੰਗੜ ਦੀ ਪੁਸਤਕ ਦਿਲ ਅਤੇ ਸ਼ੂਗਰ ਦੇ ਦੇਸੀ ਨੁਸਖੇ ਨੂੰ ਲੋਕ ਅਰਪਣ ਕੀਤਾ ਗਿਆ। ਅਸ਼ੋਕ ਚਾਵਲਾ ਨੇ ਗਿਆਨੀ ਮੁਖਤਿਆਰ ਸਿੰਘ ਵੰਗੜ ਬਾਰੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਵੰਗੜ ਦਾ ਜਨਮ ਸਥਾਨ ਪਿੰਡ ਝੋਰੜ ਨਜਦੀਕ ਪਿੰਡ ਔਲਖ ਜੋ ਹੁਣ ਤਹਿਸੀਲ ਮਲੋਟ ਜਿਲਾ ਸ੍ਰੀ ਮੁਕਤਸਰ ਸਾਹਿਬ ਹੈ ਵਿਖੇ ਜਨਮ ਹੋਇਆ। ਸ.ਵੰਗੜ ਪੇਸ਼ੇ ਵਜੋਂ ਬਤੌਰ ਸੀਨੀਅਰ ਸਹਾਇਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਤੋਂ ਸੇਵਾਮੁਕਤ ਹੋਏ ਹਨ। ਇਹਨਾਂ ਨੇ ਹੁਣ ਤੱਕ ਇੱਕਤੀ(31) ਰਚਨਾਵਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ। ਇਹਨਾਂ ਦੀਆਂ ਚੋਣਵੀਆਂ ਰਚਨਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਅਣਵੰਡੇ ਸਾਂਝੇ ਪੰਜਾਬ ਦੇ ਕੁਝ ਇਤਿਹਾਸਕ ਪਿੰਡਾਂ ਦਾ ਵੇਰਵਾ,ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਵਿਸ਼ੇਸ਼,ਜੀਵਨੀ ਡਾਕੂ ਮਾਨ ਸਿੰਘ,ਭਾਰਤ ਪਾਕਿਸਤਾਨ ਵੰਡ 1947 ਤੋ ਪਹਿਲਾ ਤੇ ਬਾਅਦ ਦੇ ਪੰਜਾਬ ਬਾਰੇ ਜਾਣਕਾਰੀ,ਰਾਣੀ ਰੂਪਮਤੀ ਅਤੇ ਬਾਜ ਬਹਾਦਰ,ਸ਼ਹੀਦੇ ਮੁਹੱਬਤ ਬੂਟਾ ਸਿੰਘ,ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ,ਕ੍ਰਾਂਤੀਕਾਰੀ ਕਵਿਤਾਵਾਂ,ਭਗਤ ਨਾਮਦੇਵ ਜੀ,ਫਰੀਦਨਾਮਾ ਅਤੇ ਪਗੜੀ ਸੰਭਾਲ ਜੱਟਾ ਪ੍ਰਮੁੱਖ ਰਚਨਾਵਾਂ ਹਨ। ਅੱਜ ਜੋ ਪੁਸਤਕ ਲੋਕ ਅਰਪਣ ਕੀਤੀ ਗਈ ਇਹ ਇਹਨਾਂ ਦੀ 32 ਵੀਂ ਰਚਨਾ ਹੈ। ਇਸ ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਅਸ਼ੋਕ ਚਾਵਲਾ ਤੇ ਕਲੱਬ ਦੇ ਮੈਂਬਰਾਂ ਵੱਲੋੰ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੁਰਿੰਦਰਪਾਲ ਸ਼ਰਮਾ ਵੱਲੋਂ ਮੰਚ ਸੰਚਾਲਨ ਬਖੂਬੀ ਨਿਭਾਇਆ। ਮੁਖਤਿਆਰ ਸਿੰਘ ਵੰਗੜ ਦੀ ਪੁਸਤਕ ਦੀ ਘੁੰਡ ਚੁਕਾਈ ਸਮੇਂ ਜਿੰਨਾਂ ਮੈਂਬਰ ਨੇ ਸ਼ਿਰਕਤ ਕੀਤੀ ਉਹਨਾਂ ਵਿੱਚ ਇੰਜ ਅਜਮੇਰ ਸਿੰਘ ਐਸ ਡੀ ੳ ਸੇਵਾਮੁਕਤ,ਟੇਕ ਚੰਦ ਸੁਪਰਡੈਂਟ,ਨਰਿੰਦਰ ਸਿੰਘ ਏ.ਆਰ,ਇੰਜ ਕੁਲਬੀਰ ਸਿੰਘ ਵੜੈਚ,ਸਾਧੂ ਰਾਮ ਗੋਇਲ,ਦਵਿੰਦਰ ਕੁਮਾਰ ਮਹਿਤਾ,ਵਰਿੰਦਰ ਗਾਂਧੀ,ਰਜਨੀਸ਼ ਵਰਮਾ,ਸਵਰਨ ਸਿੰਘ ਵੰਗੜ,ਕੇ. ਪੀ. ਸਿੰਘ. ਸਰਾਂ,ਜਸਵੀਰ ਸਿੰਘ ਸੁਪਰਡੈਂਟ,ਪ੍ਰਿੰਸੀਪਲ ਵਿਨੋਦ ਸਿੰਗਲਾ(ਸੇਵਾਮੁਕਤ),ਡਾ.ਸੁਰਿੰਦਰ ਚੌਧਰੀ,ਅਮਰਜੀਤ ਸਿੰਘ ਵਾਲੀਆ,ਅਰਪਿੰਦਰ ਸਿੰਘ ਉਬਰਾਏ,ਇੰਜ ਜੀਤ ਸਿੰਘ,ਸਰਬਰਿੰਦਰ ਸਿੰਘ ਬੇਦੀ,ਵਿਦਿਆ ਰਤਨ,ਗੋਬਿੰਦ ਰਾਮ ਸ਼ਰਮਾ,ਪਰਮਜੀਤ ਸਿੰਘ ਸਟੇਟ ਐਵਾਰਡੀ,ਗੁਰਪ੍ਰੀਤ ਸਿੰਘ ਮਾਂਗਟ,ਬਲਬੀਰ ਸਿੰਘ ਸਰਾਂ ਲੈਕਚਰਾਰ ਸੇਵਾਮੁਕਤ,ਚਮਨ ਪ੍ਰਕਾਸ਼ ਗੌੜ,ਇੰਜ.ਚਮਕੌਰ ਸਿੰਘ ਬਰਾੜ,ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ,ਇੰਜ ਦਰਸ਼ਨ ਸਿੰਘ ਰੋਮਾਣਾ,ਗੁਰਮੇਲ ਸਿੰਘ ਜੱਸਲ,ਮਾਸਟਰ ਦਰਸ਼ਨ ਪਾਲ ਸਿੰਘ,ਹਰਮੀਤ ਸਿੰਘ ਕੰਗ,ਡਾ. ਅਜੀਤ ਸਿੰਘ ਗਿੱਲ,ਕਰਨਲ ਬਲਬੀਰ ਸਿੰਘ ਸਰਾਂ,ਅਮਰਜੀਤ ਸਿੰਘ ਸੇਖੋ ਪ੍ਰਸਿੱਧ ਨਾਟਕਕਾਰ ਤੇ ਅਦਾਕਾਰ,ਗੁਰਪ੍ਰੀਤ ਸਿੰਘ ਗੋਪੀ ਸ਼ਾਮਲ ਸਨ। ਸਾਰੇ ਮੈਂਬਰਾਂ ਨੇ ਗਿਆਨੀ ਮੁਖਤਿਆਰ ਸਿੰਘ ਵੰਗੜ ਨੂੰ ਉਹਨਾਂ ਦੀ ਪੁਸਤਕ ਦੀ ਰਲੀਜ਼ ਸਮੇਂ ਵਧਾਈਆ ਦਿੱਤੀਆਂ। ਇਥੇ ਇਹ ਵੀ ਦੱਸਣਾ ਵਰਨਣਯੋਗ ਹੈ ਕਿ ਵੰਗੜ ਇਸ ਕਲੱਬ ਦੇ ਸੀਨੀਅਰ ਮੈਂਬਰ ਹਨ, 21 ਅਗਸਤ ਨੂੰ ਐਲਡਰ- ਡੇ ਮੌਕੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਵੱਲੋ ਇਹਨਾਂ ਨੂੰ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ, ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਇੰਨੀ ਸੇਵਾ ਕੀਤੀ ਕਿ ਹਰ ਐਸੋਸੀਏਸ਼ਨ ਉਹਨਾਂ ਨੂੰ ਸਨਮਾਨਿਤ ਕਰ ਰਹੀ ਹੈ । ਸਮਾਗਮ ਦੇ ਅੰਤ ਵਿੱਚ ਪ੍ਰਧਾਨ ਜੀ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਾਰੀ ਜਾਣਕਾਰੀ ਕਲੱਬ ਦੇ ਪ੍ਰੈੱਸ ਸਕੱਤਰ ਕੇ.ਪੀ.ਸਿੰਘ.ਸਰਾਂ ਵੱਲੋ ਦਿੱਤੀ ।