ਜਲੰਧਰ/ਵਿਰਕ 15 ਫਰਵਰੀ (ਸ਼ੁਸ਼ੀਲ ਸ਼ਰਮਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖੇ ਰੂਹਾਂ ਵਾਲੇ ਇਸ਼ਕ ਅਤੇ ਰੂਹਾਂ ਦੇ ਮਿਲਾਪ ਵਾਲੀ ਗੱਲ ਕਰਨ ਵਾਲੇ ਇੱਕ ਨਵੇਂ ਪੰਜਾਬੀ ਗੀਤ “ਇਸ਼ਕ਼ ਹਕੀਕੀ” ਨੂੰ ਅੱਜ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤਾ ਗਿਆ। ਗੀਤਕਾਰ ਸੂਦ ਵਿਰਕ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਉਹਨਾਂ ਦਾ ਪਹਿਲਾ ਪੰਜਾਬੀ ਗੀਤ ਹੈ ਕਿਉੰਕਿ ਇਸ ਤੋਂ ਪਹਿਲਾਂ ਉਹ ਅਨੇਕਾਂ ਹੀ ਧਾਰਮਿਕ ਟਰੈਕ ਸਰੋਤਿਆਂ ਦੇ ਰੁਬਰੂ ਕਰ ਚੁੱਕੇ ਹਨ। ਇਸ ਲਈ ਉਹਨਾਂ ਨੂੰ ਪੂਰੀ ਆਸ ਹੈ ਕਿ “ਇਸ਼ਕ ਹਕੀਕੀ” ਟਰੈਕ ਨੂੰ ਵੀ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲੇਗਾ ਅਤੇ ਅੱਗੇ ਤੋਂ ਅੱਗੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਸ਼ੇਅਰ ਕੀਤਾ ਜਾਵੇਗਾ।

