ਫਰੀਦਕੋਟ 7 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼
ਜਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ ਦੀ ਅਗਵਾਈ ਹੇਠ ਫਰੀਦਕੋਟ ਜਿਲ੍ਹੇ ਦੀਆਂ ਸੰਗਤਾਂ ਵੱਲੋਂ ਇਕੱਤਰ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਜਿਸ ਵਿੱਚ ਪਾਣੀ, ਸੁੱਕੀ ਰਸਦ , ਦਵਾਈਆਂ ਆਦਿ ਨੂੰ ਅੱਜ ਫਰੀਦਕੋਟ ਤੋਂ ਫਿਰੋਜ਼ਪੁਰ ਲਈ ਰਵਾਨਾ ਕੀਤਾ ਗਿਆ ।
ਇਸ ਮੌਕੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਦੱਸਿਆ ਕਿ ਪੰਜਾਬ ਦਾ ਵੱਡਾ ਹਿੱਸਾ ਹੜ੍ਹ ਦੀ ਮਾਰ ਹੇਠ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਖੁਰਾਕ , ਪਸ਼ੂਆਂ ਲਈ ਚਾਰੇ ਦਵਾਈਆਂ . ਤਰਪਾਲਾਂ ਆਦਿ ਸਮਾਨ ਦੀ ਜਰੂਰਤ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ , ਆਮ ਆਦਮੀ ਪਾਰਟੀ ਵੱਲੋਂ ਦਿਨ ਰਾਤ ਇੱਕ ਕਰਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ , ਉਥੇ ਹੀ ਸਮੂਹ ਪੰਜਾਬੀ ਇਸ ਕਾਰਜ ਵਿੱਚ ਜੁਟੇ ਹੋਏ ਹਨ ।
ਉਹਨਾਂ ਦੱਸਿਆ ਕਿ ਅੱਜ ਫਰੀਦਕੋਟ ਇਕਾਈ ਵੱਲੋਂ ਹੜ੍ਹ ਪੀੜਤਾਂ ਲਈ ਦਵਾਈਆਂ , ਪਾਣੀ ਤੇ ਹੋਰ ਖੁਰਾਕੀ ਸਮਾਨ ਉਹਨਾਂ ਦੀ ਅਗਵਾਈ ਹੇਠ ਲਜਾਇਆ ਜਾ ਰਿਹਾ ਹੈ, ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵੰਡਿਆ ਜਾਵੇਗਾ । ਉਹਨਾਂ ਕਿਹਾ ਕਿ ਅੱਗੇ ਤੋਂ ਵੀ ਹੜ੍ਹ ਪੀੜਤਾਂ ਲਈ ਰਾਹਤ ਕਾਰਜ ਅਤੇ ਸਮੱਗਰੀ ਭੇਜਣ ਦਾ ਕਾਰਜ ਜਾਰੀ ਰਹੇਗਾ । ਉਹਨਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਤਾਂ ਜੋ ਉਹਨਾਂ ਨੂੰ ਮੁਸ਼ਕਿਲ ਦੀ ਘੜੀ ਵਿੱਚੋਂ ਕੱਢਿਆ ਜਾ ਸਕੇ ।
ਇਸ ਮੌਕੇ ਜਗਜੀਤ ਸਿੰਘ ਜੱਗੀ, ਜਿਲਾ ਮੀਡੀਆ ਇੰਚਾਰਜ, ਰਵੀ ਬੁਗਰਾ ਬਲਾਕ ਪ੍ਰਧਾਨ, ਜਗਤਾਰ ਸਿੰਘ ਨੰਗਲ , ਪਰਮਵੀਰ ਸੰਧੂ ਮੈਂਬਰ, ਡਾ. ਰਜਿੰਦਰ ਅਰੋੜਾ, ਸੁਰੇਸ਼ ਅਰੋੜਾ ਆਦਿ ਵੀ ਹਾਜ਼ਰ ਸਨ।