ਰੋਪੜ, 25 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਆਪਣੇ ਲੋਕ ਭਲਾਈ ਕਾਰਜਾਂ ਲਈ ਪ੍ਰਸਿੱਧ ਦਸ਼ਮੇਸ਼ ਯੂਥ ਕਲੱਬ ਗ੍ਰੀਨ ਐਵੇਨਿਊ ਕਲੌਨੀ ਰੋਪੜ ਦਾ ਖੂਨਦਾਨ ਖੇਤਰ ਵਿੱਚ ਵੀ ਅਹਿਮ ਸਥਾਨ ਹੈ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ ਨੇ ਦੱਸਿਆ ਕਿ ਉਹਨਾਂ ਕੋਲ਼ ਦਾਨੀਆਂ ਦੀਆਂ ਗਰੁੱਪਾਂ ਅਨੁਸਾਰ ਬਾਕਾਇਦਾ ਲਿਸਟਾਂ ਹਨ। ਜਿਨ੍ਹਾਂ ਨੂੰ ਕਿਤੇ ਵੀ ਐਮਰਜੈਂਸੀ ਹੋਣ ‘ਤੇ ਸੰਪਰਕ ਕਰ ਲਿਆ ਜਾਂਦਾ ਹੈ। ਇਸੇ ਦੇ ਚਲਦਿਆਂ ਕੱਲ੍ਹ ਮੈਕਸ ਹਸਪਤਾਲ ਮੋਹਾਲੀ ਵਿਖੇ ਗੁਰਦਾ ਬਦਲੀ ਅਪ੍ਰੇਸ਼ਨ ਵਾਲ਼ੇ ਮਰੀਜ਼ ਲਈ ਕਲੱਬ ਵੱਲੋਂ ਤੁਰੰਤ ਸ਼ਿਵ ਰਾਮ, ਰੁਪਿੰਦਰ ਕੁਮਾਰ ਅਤੇ ਜਗਪਾਲ ਸਿੰਘ ਨੇ ਖ਼ੂਨ ਦਾਨ ਕੀਤਾ।