ਕੋਟਕਪੂਰਾ, 16 ਸਤੰਬਰ ( ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਆਗਮਨ ਪੁਰਬ ਮੌਕੇ ਆਰਕੀਟੈਕਟ ਅਤੇ ਪਲੈਨਰ ਸ. ਸਿਮਰਜੀਤ ਸਿੰਘ ਤੂਰ ਅਤੇ ਸ. ਬਲਕਾਰ ਸਿੰਘ ਬਰਾੜ, ਆਟੋ ਕੈਡ ਐਕਸਪਰਟ ਸ. ਸੁਖਦੀਪ ਸਿੰਘ, ਅਤੇ ਮਾਡਲ ਡਿਜ਼ਾਈਨਰ ਸ. ਸਵਰਨਜੀਤ ਸਿੰਘ ਅਤੇ ਸਨਜ਼ ਪਿੰਡ ਗੌਸਪੁਰ, ਲੁਧਿਆਣਾ ਵੱਲੋਂਗੁਰਦੁਆਰੇ ਦਾ ਸੁੰਦਰ ਅਤੇ ਪ੍ਰਤੀਕਾਤਮਕ 3ਡੀ ਮਾਡਲ ਭੇਂਟ ਕੀਤਾ ਗਿਆ ਹੈ। ਇਸ ਮੌਕੇ ਬਾਬਾ ਫਰੀਦ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋ ਜੀ ਨੇ ਉਹਨਾਂ ਦੀ ਇਹ ਭੇਂਟ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ. ਚਰਨਜੀਤ ਸਿੰਘ ਸੇਖੋ, ਸ. ਦੀਪਇੰਦਰ ਸਿੰਘ ਸੇਖੋ, ਸ. ਗੁਰਜਾਪ ਸਿੰਘ ਸੇਖੋ ਅਤੇ ਸ. ਨਰਿੰਦਰਪਾਲ ਸਿੰਘ ਬਰਾੜ ਮੌਜੂਦ ਸਨ।