ਮਿਲਾਨ, 25 ਦਸੰਬਰ : (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਬੀਤੇ ਸਮੇਂ ਵਿੱਚ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ(ਰਿਜੋਇਮੀਲੀਆ)ਇਟਲੀ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਇੱਕ ਵੀਰ ਇਹ ਕਹਿ ਦਿੱਤਾ ਸੀ ਕਿ ਉਹਨਾਂ ਨੂੰ ਪੰਜਾਬੀ ਮੀਡੀਏ ਦੀ ਕੋਈ ਲੋੜ ਨਹੀਂ ਉਹਨਾਂ ਨੂੰ ਸਿਰਫ ਇਟਾਲੀਅਨ ਮੀਡੀਏ ਦੀ ਲੋੜ ਹੈ ਜਿਸ ਪ੍ਰਤੀ ਇਟਲੀ ਦੇ ਪੰਜਾਬੀ ਪੱਤਰਕਾਰਾਂ ਦੀ ਸੰਸਥਾ ਇਟਾਲੀਅਨ ਇੰਡੀਅਨ ਪ੍ਰੈੱਸ ਦੇ ਸਮੂਹ ਮੈਂਬਰਾਂ ਨੇ ਇਤਰਾਜ ਜ਼ਾਹਿਰ ਕਰਦਿਆਂ ਅੰਦਰ ਖਾਤੇ ਦਿੱਤੇ ਇਸ ਬਿਆਨ ਦੀ ਨਿਖੇਧੀ ਵੀ ਕੀਤੀ ਸੀ। ਇਹ ਘਟਨਾ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ(ਰਿਜੋਇਮੀਲੀਆ)ਵਿਖੇ ਹੋਈ ਸੀ ਇਸ ਲਈ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨੋਵੇਲਾਰਾ ਨੇ ਇਸ ਪ੍ਰਤੀ ਆਪਣਾ ਸੱਪਸ਼ਟੀਕਰਨ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇੱਕ ਬਿਆਨ ਰਾਹੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀਰ ਨੇ ਅਜਿਹੀ ਗੱਲ ਕੀਤੀ ਹੈ ਤਾਂ ਇਹ ਉਸ ਆਗੂ ਦੇ ਨਿੱਜੀ ਵਿਚਾਰ ਹੋ ਸਕਦੇ ਹਨ ਉਹਨਾਂ ਦੀ ਕਮੇਟੀ ਇਸ ਬਿਆਨ ਨਾਲ ਸਹਿਮਤ ਨਹੀਂ ਪਰ ਉਹਨਾਂ ਦੇ ਗੁਰਦੁਆਰਾ ਸਾਹਿਬ ਵਿਖੇ ਇਹ ਘਟਨਾ ਹੋਈ ਇਸ ਲਈ ਪ੍ਰਬੰਧਕ ਕਮੇਟੀ ਸਪੱਸ਼ਟ ਕਰਦੀ ਹੈ ਤੇ ਇਟਲੀ ਦੇ ਪੰਜਾਬੀ ਪੱਤਰਕਾਰਾਂ ਨੂੰ ਅਪੀਲ ਕਰਦੀ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਕਾਰਵਾਈ ਪ੍ਰੋਗਰਾਮਾਂ ਦੀ ਕਵਰੇਜ਼ ਕਰਨ ਜਿਸ ਲਈ ਉਹ ਧੰਨਵਾਦੀ ਹੋਣਗੇ।ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ(ਰਿਜੋਇਮੀਲੀਆ)ਦੇ ਇਸ ਸਲਾਘਾਂਯੋਗ ਫੈਸਲੇ ਦਾ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੇ ਤਹਿ ਦਿੱਲੋਂ ਧੰਨਵਾਦ ਕੀਤਾ ਹੈ।