ਫਰੀਦਕੋਟ , 18 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਜਿਲੇ ਦੇ ਪਿੰਡ ਪੰਜਗਰਾਈ ਕਲਾਂ ਤੋਂ ਗੁਰਪ੍ਰੀਤ ਸਿੰਘ ਬਰਾੜ ਦੀ ਹੋਣਹਾਰ ਬੇਟੀ ਤਪਤਿੰਦਰ ਕੌਰ ਬਰਾੜ ਨੂੰ ਜੱਜ ਬਣਨ ’ਤੇ ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰਸਟ ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ, ਸਾਬਕਾ ਡਾਇਰੈਕਟਰ ਵੀ ਮੁਕਤ ਜਾਤੀ ਭਲਾਈ ਬੋਰਡ ਪੰਜਾਬ ਸਰਕਾਰ ਅਤੇ ਸਾਬਕਾ ਮੈਂਬਰ ਫਿਲਮ ਸੈਂਸਰ ਬੋਰਡ ਭਾਰਤ ਸਰਕਾਰ ਵਲੋਂ ਪਿੰਡ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਦੁਸਾਲਾ ਅਤੇ ਮਹਾਰਾਣਾ ਪ੍ਰਤਾਪ ਦਾ ਚੇਤਰ ਦੇ ਕੇ ਕੌਮ ਦੇ ਹੀਰੇ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਜਸਪਾਲ ਸਿੰਘ ਪੰਜਗਰਾਈਂ ਨੇ ਪੂਰੇ ਪਰਿਵਾਰ ਨੂੰ ਵਧਾਈ ਦਿੰਦਿਆਂ ਆਉਣ ਵਾਲੇ ਸਮੇਂ ’ਚ ਕਾਮਨਾ ਕੀਤੀ ਕਿ ਇਹ ਹੋਣਹਾਰ ਬੇਟੀ ਸਮਾਜ ’ਚ ਆਪਣਾ ਚੰਗਾ ਯੋਗਦਾਨ ਪਾਵੇ। ਉਹਨਾਂ ਕਿਹਾ ਕਿ ਅੱਜ ਇਸ ਤਰਾਂ ਦੀਆਂ ਬੇਟੀਆਂ ਜਿੱਥੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਦੀਆਂ ਹਨ, ਉੱਥੇ ਇਲਾਕੇ ਅਤੇ ਪਿੰਡ ਦਾ ਨਾਮ ਵੀ ਰੋਸ਼ਨ ਹੁੰਦਾ। ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਅੱਜ ਸਮਾਜ ਵਿੱਚ ਬੇਟੀਆਂ ਨੂੰ ਜਿੱਥੇ ਵੱਡਾ ਸਤਿਕਾਰ ਮਿਲਦਾ ਹੋਣ ਕਰਕੇ ਪੜ-ਲਿਖ ਕੇ ਸਮਾਜ ਸੇਵਾ ਕਰ ਰਹੀਆਂ ਹਨ, ਉੱਥੇ ਪ੍ਰਸਾਸ਼ਨ ’ਚ ਵੀ ਅੱਜ ਔਰਤ ਦਾ ਬਹੁਤ ਵੱਡਾ ਹੱਥ ਹੈ। ਉਹਨਾਂ ਸਮਾਜ ਅੱਗੇ ਬੇਨਤੀ ਕੀਤੀ ਕਿ ਸਾਨੂੰ ਆਪਣੀਆਂ ਬੇਟੀਆਂ ਨੂੰ ਪੜਾ ਲਿਖਾ ਕੇ ਚੰਗੇ ਮੁਕਾਮ ਤੇ ਭੇਜਣ ਲਈ ਆਪਣਾ ਸਮਾਂ ਦੇਣਾ ਚਾਹੀਦਾ। ਇਸ ਸਮੇਂ ਉਹਨਾਂ ਨਾਲ ਸੁਰਜੀਤ ਸਿੰਘ ਬਰਾੜ, ਬਰਜਿੰਦਰ ਸਿੰਘ ਮਾਕਾ, ਹਰਚੰਦ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਸੰਤ ਸਿੰਘ ਹਰਪ੍ਰੀਤ ਸਿੰਘ ਹੈਪੀ ਪੰਜਗਰਾਈ ਮੈਂਬਰ, ਜਗਿੰਦਰ ਸਿੰਘ ਬਰਾੜ, ਪਰਮਜੀਤ ਕੌਰ ਪੰਜਗਰਾਈ ਸਾਬਕਾ ਮੈਂਬਰ, ਜਗੀਰ ਸਿੰਘ ਸਾਬਕਾ ਮੈਂਬਰ, ਗੁਰਸੇਵਕ ਸਿੰਘ, ਲਖਵੀਰ ਕੌਰ ਪੰਚਾਇਤ ਮੈਂਬਰ, ਗੁਰਮੇਲ ਕੌਰ ਪੰਚਾਇਤ ਮੈਂਬਰ ਆਦਿ ਵੀ ਹਾਜਰ ਸਨ।