ਕੋਟਕਪੂਰਾ, 24 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸ.ਪੀ.ਸੀ. ਗਤੀਵਿਧੀਆਂ ਤਹਿਤ ਅੱਜ ਸ਼ਹੀਦ ਗੁਰਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਢਿੱਲਵਾਂ ਕਲਾਂ ਵੱਲੋਂ ਟਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੁੱਖ ਮਹਿਮਾਨ ਤੌਰ ’ਤੇ ਹਾਜਰ ਹੋਏ। ਓਹਨਾਂ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਰੋਏ, ਸਿਹਤਮੰਦ ਅਤੇ ਚੰਗੇ ਸਮਾਜ ਦੀ ਉਸਾਰੀ ਲਈ ਚੰਗੇ ਨਾਗਰਿਕ ਬਣੀਏ। ਚੰਗੇ ਨਾਗਰਿਕ ਤਾਂ ਹੀ ਬਣ ਸਕਦੇ ਹਾਂ ਜੇਕਰ ਅਸੀਂ ਕਨੂੰਨਾਂ ਨਿਯਮਾਂ ਦੀ ਪਾਲਣਾ ਕਰਾਂਗੇ। ਇਸ ਸਮੇਂ ਉੱਘੇ ਸਮਾਜ ਸੇਵਕ ਉਦੈ ਰੰਦੇਵ ਨੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਤਾਂ ਕਿ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਐਸ.ਪੀ.ਸੀਜ਼. ਨੂੰ ਇਕ-ਇਕ ਸਟੇਸ਼ਨਰੀ ਕਿੱਟ ਅਤੇ ਐਸ.ਪੀ.ਸੀ. ਗਤੀਵਿਧੀਆਂ ਲਈ ਸਪੈਸ਼ਲ ਕਿੱਟਸ ਵੀ ਵੰਡੀਆਂ ਗਈਆਂ। ਸਾਂਝ ਕੇਂਦਰ ਕੋਟਕਪੂਰਾ ਦੇ ਇੰਚਾਰਜ ਏਐਸਆਈ ਜਗਸੀਰ ਸਿੰਘ ਸੰਧੂ ਅਤੇ ਰਵਿੰਦਰ ਸਿੰਘ ਐਸ.ਪੀ.ਸੀ. ਇੰਚਾਰਜ ਸਹਸ ਸੁਰਗਾਪੁਰੀ ਕੋਟਕਪੂਰਾ ਵੀ ਹਾਜ਼ਰ ਸਨ। ਸਕੂਲ ਹੈਡਮਾਸਟਰ ਬਲਵਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਵੀ ਇਹ ਸਕੂਲ ਵਧ ਚੜ੍ਹ ਕੇ ਵਿਭਾਗੀ ਮੁਕਾਬਲਿਆਂ ਵਿੱਚ ਹਿੱਸਾ ਲੈ ਕਿ ਮਾਣ ਮੱਤੀਆਂ ਪ੍ਰਾਪਤੀਆਂ ਕਰੇਗਾ। ਇਸ ਸਮੇਂ ਰੁਪਿੰਦਰ ਸਿੰਘ ਐਸ.ਪੀ.ਸੀ. ਨੋਡਲ ਅਫ਼ਸਰ, ਗੁਰਸ਼ਰਨ ਸਿੰਘ, ਆਸ਼ੀਸ਼ ਕੁਮਾਰ, ਸ੍ਰੀਮਤੀ ਵਰਿੰਦਰ ਕੌਰ, ਗੁਰਪ੍ਰੀਤ ਕੌਰ, ਸ੍ਰੀਮਤੀ ਅਵਨੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ। ਸਟੇਜ ਸਕੱਤਰ ਦੀ ਭੂਮਿਕਾ ਰਵਿੰਦਰ ਸਿੰਘ ਐਸ ਪੀ ਸੀ ਨੋਡਲ ਇੰਚਾਰਜ ਨੇ ਨਿਭਾਈ।
