ਇਹ ਸਨਮਾਨ ਮੇਰੀ ਮਿਹਨਤ ਦੇ ਨਤੀਜਿਆਂ ਦੇ ਨਾਲ-ਨਾਲ ਮੇਰੇ ਸਿੱਖਿਆਕਾਰਾਂ, ਵਿਦਿਆਰਥੀਆਂ ਦਾ ਸਹਿਯੋਗ ਫ਼ਲ ਹੈ : ਡਾ. ਧਵਨ ਕੁਮਾਰ
ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਿਸੇ ਵੀ ਨਾਮਵਰ ਸੰਸਥਾ ਦੇ ਮੁਖੀ ਇੱਕ ਅਜਿਹੀ ਸ਼ਖਸੀਅਤ ਹੁੰਦੇ ਹਨ ਜੋ ਸਿਰਫ ਸਕੂਲ ਦੇ ਪਰਬੰਧਕ ਹੀ ਨਹੀਂ, ਸਗੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਮਾਰਗ ਦਰਸ਼ਕ, ਸਿੱਖਿਆਦਾਤਾ ਅਤੇ ਪ੍ਰੇਰਣਾਦਾਇਕ ਸ਼ਖਸੀਅਤ ਵੀ ਹੁੰਦੇ ਹਨ। ਅਜਿਹੀ ਸ਼ਖਸੀਅਤ ਨਾਲ ਰੂਬਰੂ ਕਰਵਾਉਂਦੇ ਹੋਏ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਇਲਾਕੇ ਦੀ ਨਾਮਵਰ ਸੰਸਥਾ ਐਸ ਬੀ ਆਰ ਐਸ ਗੁਰੂਕੁਲ ਸਕੂਲ ਮੋਗਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਧਵਨ ਕੁਮਾਰ ਨੂੰ ਹਾਲ ਹੀ ਦੇ ਵਿੱਚ ਪ੍ਰਿੰਸੀਪਲ ਆਫ ਦ ਈਅਰ ਅਵਾਰਡ ਦਾ ਸਨਮਾਨ ਹਾਸਲ ਹੋਇਆ ਹੈ। ਬੀਤੇ ਦਿਨੀਂ ਚੰਡੀਗੜ੍ਹ ਵਿਖੇ ਪਲਸ 91 ਮੀਡੀਆ ਦੇ ਫਾਊਂਡਰ ਅਤੇ ਸੀਈਓ ਸੰਦੀਪ ਗੁਲਾਟੀ ਅਤੇ ਸਹਾਇਕ ਫਾਊਂਡਰ ਆਸ਼ੂਤੋਸ਼ ਦੂਬੇ ਦੀ ਅਗਵਾਈ ਸਦਕਾ 17ਵਾਂ ਐਜੂਲੀਡਰਜ਼ ਸੁਮਿਤ ਐਂਡ ਅਵਾਰਡਜ਼ ਕਰਵਾਇਆ ਗਿਆ। ਇਸ ਐਵਾਰਡ ਵੰਡ ਸਮਾਰੋਹ ਵਿੱਚ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਦੇ ਸੀਬੀਐਸਈ ਤੇ ਆਈਸੀਐਸ ਸਕੂਲਾਂ ਦੇ ਪ੍ਰਿੰਸੀਪਲਜ਼ ਨੇ ਸ਼ਿਰਕਤ ਕੀਤੀ। ਗੁਰੂਕੁਲ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਡਾ. ਧਵਨ ਕੁਮਾਰ ਦੀ ਸਮੁੱਚੀ ਵਿਦਿਆਕ ਯੋਗਤਾ, ਤਜ਼ਰਬੇ ਅਤੇ ਪ੍ਰਾਪਤੀਆਂ ਨੂੰ ਵੇਖਦੇ ਹੋਏ ਉਨਾਂ ਨੂੰ ਪ੍ਰਿੰਸੀਪਲ ਆਫ਼ ਦਾ ਈਅਰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਡਾ. ਧਵਨ ਕੁਮਾਰ ਨੇ ਆਪਣੇ ਸਮੁੱਚੇ ਜੀਵਨ ਵਿੱਚ ਸਿੱਖਿਆ ਸਬੰਧੀ ਹਾਸਲ ਕੀਤੇ ਤਜ਼ਰਬਿਆਂ ਦੇ ਆਧਾਰ ‘ਤੇ ਵਿਦਿਆਰਥੀ ਅਤੇ ਅਧਿਆਪਕ ਜੀਵਨ ਨੂੰ ਮਾਰਗਦਰਸ਼ਨ ਕਰਨ ਲਈ ਅਗਵਾਈ ਦਿੰਦਿਆਂ ਉੱਚ ਦਰਜੇ ਦੇ ਵਿਚਾਰ ਸਾਂਝੇ ਕੀਤੇ। ਇਸ ਪ੍ਰਾਪਤੀ ਉਪਰੰਤ ਸਮੂਹ ਅਧਿਆਪਕ ਸਾਹਿਬਾਨ ਵੱਲੋਂ ਉਨ੍ਹਾਂ ਦਾ ਸਕੂਲ ਵਿਖੇ ਸਵਾਗਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ। ਉਨ੍ਹਾਂ ਦੀ ਮਿਹਨਤ ਸਮੂਹ ਅਧਿਆਪਕ ਤੇ ਵਿਦਿਆਰਥੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਹੈ ਕਿ ਉਹ ਵੀ ਆਪਣੇ ਜੀਵਨ ਵਿੱਚ ਕੋਈ ਉੱਚ ਮਕਾਮ ਹਾਸਲ ਕਰ ਸਕਣ। ਇਹ ਸਫਲਤਾ ਨਾ ਸਿਰਫ਼ ਡਾ. ਧਵਨ ਕੁਮਾਰ ਦੀ ਵਿਅਕਤੀਗਤ ਯੋਗਤਾ ਦਾ ਪ੍ਰਤੀਕ ਹੈ, ਪਰ ਸਿੱਖਿਆ ਦੇ ਖੇਤਰ ਵਿੱਚ ਸੰਸਥਾ ਦੇ ਅਨੁਕੂਲ ਯਤਨਾਂ ਅਤੇ ਨਵੀਨ ਪਹੁੰਚ ਨੂੰ ਵੀ ਦਰਸਾਉਂਦੀ ਹੈ।ਇਸ ਮੌਕੇ ਪ੍ਰਿੰਸੀਪਲ ਧਵਨ ਕੁਮਾਰ ਕਿਹਾ ਕਿ “ਇਹ ਸਨਮਾਨ ਮੇਰੇ ਲਈ ਬਹੁਤ ਵੱਡੀ ਪ੍ਰੇਰਣਾ ਹੈ। ਇਹ ਸਿਰਫ ਮੇਰੀ ਮਿਹਨਤ ਦਾ ਨਤੀਜਾ ਨਹੀਂ, ਸਗੋਂ ਮੇਰੇ ਸਿੱਖਿਆਕਾਰਾਂ, ਵਿਦਿਆਰਥੀਆਂ ਅਤੇ ਮਾਤਾ-ਪਿਤਾ ਦੇ ਸਹਿਯੋਗ ਦਾ ਫ਼ਲ ਹੈ।
