ਵਿਦਿਆਰਥੀਆਂ ਵੱਲੋਂ ਉੱਚ ਅਧਿਕਾਰੀਆਂ ਦੇ ਰੱਖੜੀ ਬੰਨ੍ਹਣ ਲਈ ਕੋਰਟ ਕੰਪਲੈਕਸ ਵਿਖ਼ੇ ਕੀਤਾ ਗਿਆ ਵਿਜ਼ਟ
ਵਿਦਿਆਰਥੀਆਂ ਨੇ ਮਾਨਯੋਗ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਨੂੰ ਰੱਖੜੀ ਬੰਨ੍ਹੀ ਅਤੇ ਤੋਹਫ਼ੇ ਦਿੱਤੇ
ਕੋਟਕਪੂਰਾ, 20 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ‘ਚ ਰੱਖੜੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਭਰਪੂਰ ਵਾਤਾਵਰਣ ਵਿੱਚ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਅਨੇਕਾਂ ਰਚਨਾਤਮਕ ਅਤੇ ਸਾਂਸਕ੍ਰਿਤਿਕ ਕਾਰਜਾਂ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੇ ਇਸ ਮੌਕੇ ਆਪਣੇ ਹੱਥਾਂ ਨਾਲ ਰੱਖੜੀਆਂ ਬਣਾ ਕੇ ਪਿਆਰ ਦਾ ਪ੍ਰਗਟਾਵਾ ਕੀਤਾ। ਇਸ ਗੱਲ ਨੂੰ ਦੱਸਦੇ ਹੋਏ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਸ੍ਰੀ ਧਵਨ ਕੁਮਾਰ ਜੀ ਦੀ ਅਗਵਾਈ ਸਦਕਾ ਗੁਰੂਕੁਲ ਸਕੂਲ ਦੇ ਬੱਚਿਆਂ ਦੁਆਰਾ ਇੱਕ ਵਿਲੱਖਣ ਤਰੀਕੇ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਗਿਆ l ਸਕੂਲ ਦੇ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਮੋਗਾ ਦੇ ਉੱਚ ਅਧਿਕਾਰੀਆਂ ਦੇ ਰੱਖੜੀ ਬੰਨ੍ਹਣ ਲਈ ਕੋਰਟ ਕੰਪਲੈਕਸ ਮੋਗਾ ਵਿਖ਼ੇ ਵਿਜ਼ਿਟ ਕੀਤਾ ਗਿਆl ਵਿਦਿਆਰਥੀਆਂ ਨੇ ਜ਼ਿਲ੍ਹਾ ਮੋਗਾ ਦੇ ਕੋਟ ਕੰਪਲੈਕਸ ਵਿਖੇ ਪਹੁੰਚ ਕੇ ਮਾਨਯੋਗ ਸ਼੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮੋਗਾ ਨੂੰ ਰੱਖੜੀ ਬੰਨ੍ਹੀ ਅਤੇ ਤੋਹਫ਼ੇ ਦਿੱਤੇ ਗਏ l ਇਸ ਮੌਕੇ ਸ਼੍ਰੀ ਕੁਲਵੰਤ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਕੂਲ ਵਿਦਿਆਰਥੀਆਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਬੱਚੀਆਂ ਨੂੰ ਸ਼ਗੁਨ ਦੇ ਕੇ ਇਸ ਪਵਿੱਤਰ ਤਿਉਹਾਰ ਰੱਖੜੀ ਦੀ ਰਸਮ ਅਦਾ ਕੀਤੀl ਇਸ ਉਪਰੰਤ ਡਾ. ਅੰਕੁਰ ਗੁਪਤਾ ਐਸਐਸਪੀ ਮੋਗਾ ਜੀ ਦੇ ਵੀ ਰੱਖੜੀ ਬੰਨਣ ਦਾ ਮੌਕਾ ਪ੍ਰਾਪਤ ਹੋਇਆl ਉਹਨਾਂ ਸਕੂਲੀ ਵਿਦਿਆਰਥੀਆਂ ਨਾਲ ਇਸ ਤਿਉਹਾਰ ਮੌਕੇ ਪਹੁੰਚਣ ‘ਤੇ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਬੱਚਿਆਂ ਲਈ ਮਠਿਆਈਆਂ ਅਤੇ ਤੋਹਫੇ ਭੇਟ ਕਰਕੇ ਆਪਣੀ ਖੁਸ਼ੀ ਜਾਹਿਰ ਕੀਤੀl ਇਸ ਲੜੀ ਨੂੰ ਅੱਗੇ ਤੋਰਦੇ ਹੋਏ ਕੋਰਟ ਕੰਮਪਲੈਕਸ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਡਾਕਟਰ ਬਲਦੇਵ ਸਿੰਘ ਅਤੇ ਸਕੂਲ ਦੇ ਨਾਲ ਲੱਗਦੇ ਥਾਣਾ ਮਹਿਣਾ ਦੇ ਉੱਚ ਅਧਿਕਾਰੀ ਸ਼੍ਰੀਮਤੀ ਅਰਸ਼ਪ੍ਰੀਤ ਕੌਰ ਗਰੇਵਾਲ ਐਸਐਚਓ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੇ ਰੱਖੜੀ ਬੰਨਣ ਦੀ ਰਸਮ ਅਦਾ ਕੀਤੀl ਇਸ ਮੌਕੇ ਸਾਰੇ ਅਧਿਕਾਰੀਆਂ ਵੱਲੋਂ ਜਿੱਥੇ ਬੱਚਿਆਂ ਦੀ ਹੋਂਸਲਾ ਅਫ਼ਜ਼ਾਈ ਕਰਦੇ ਸ਼ਲਾਘਾ ਕੀਤੀ ਨਾਲ ਹੀ ਨਾਲ ਉਹਨਾਂ ਸਕੂਲ ਮੁਖੀ ਸ੍ਰੀ ਧਵਨ ਕੁਮਾਰ ਜੀ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਇਸ ਵਿਲੱਖਣ ਢੰਗ ਨਾਲ ਉੱਚ ਅਧਿਕਾਰੀਆਂ ਤੱਕ ਪੁਹੰਚ ਕੇ ਉਹਨਾਂ ਦਾ ਮਾਣ ਵਧਾਇਆ ਅਤੇ ਉਹਨਾਂ ਭਵਿੱਖ ਵਿੱਚ ਅਜਿਹੀਆਂ ਨੈਤਿਕ ਮੁੱਲਾਂ ਭਰਪੂਰ ਗਤੀਵਿਧੀਆਂ ਕਰਨ ਲਈ ਸਹਿਯੋਗ ਵੀ ਕੀਤਾ l

