ਸ਼੍ਰੀ ਮੁਕਤਸਰ ਸਾਹਿਬ 27 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸ਼ਨੀਵਾਰ ਨੂੰ ਗੁਰੂ ਗੋਬਿੰਦ ਸਿੰਘ ਪਾਰਕ ਸੁਸਾਇਟੀ ਵੱਲੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਸੈਰ ਕਰਨ ਤੋਂ ਬਾਅਦ ਹਫਤਾਵਾਰੀ ਸ਼ਨੀਵਾਰ ਨੂੰ ਸਵੇਰੇ ਸਾਡੇ ਛੇ ਤੋਂ ਸਾਢੇ ਸੱਤ ਵਜੇ ਤੱਕ ਗੀਤ ਸੰਗੀਤ ਨਾਲ ਭਰਪੂਰ ਅਨੰਦਿਤ ਰੰਗਾਰੰਗ ਪ੍ਰੋਗਰਾਮ ਖੂਬ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਸ ਵਿੱਚ ਸਮੇਂ ਅਨੁਸਾਰ ਜਿਸ ਵੀ ਸੁਸਾਇਟੀ ਦੇ ਮੈਂਬਰ ਦਾ ਜਨਮਦਿਨ ਹੋਵੇ ਜਾਂ ਕਿਸੇ ਵੀ ਪਰਿਵਾਰ ਦੇ ਵਿੱਚ ਕੋਈ ਖੁਸ਼ੀ ਹੋਵੇ ਉਹ ਖੁਸ਼ੀ ਗੀਤ ਸੰਗੀਤ ਨਾਲ ਭਰਪੂਰ ਮਨੋਰੰਜਨ ਕਰਕੇ ਮਨਾਈ ਜਾਂਦੀ ਹੈ ਇਸੇ ਰਵਾਇਤ ਨੂੰ ਅੱਗੇ ਤੋਰਦਿਆਂ ਹੇਇਆਂ ਇਸ ਸ਼ਨੀਵਾਰ 26 ਜੁਲਾਈ ਦੋ ਹਜ਼ਾਰ ਪੱਚੀ ਨੂੰ ਵੀ ਸਵੇਰੇ ਇਸ ਸੋਸਾਇਟੀ ਵੱਲੋਂ ਬਹੁਤ ਹੀ ਸਤਿਕਾਰਤ ਮੈਂਬਰ ਰਾਕੇਸ਼ ਬਾਂਸਲ ਜੀ ਨੂੰ ਉਹਨਾਂ ਦੇ ਜਨਮਦਿਨ ਤੇ ਸਨਮਾਨਿਤ ਕੀਤਾ ਗਿਆ ਮਠਿਆਈ ਵੰਡੀ ਗਈ ਚਾਹ ਦੇ ਨਾਲ ਨਾਸ਼ਤਾ ਕਰਵਾਇਆ ਗਿਆ ਔਰ ਸਾਰੇ ਹੀ ਦੋਸਤਾਂ ਨੇ ਓਨਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਹਾਰ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਸਾਰੇ ਆਏ ਹੋਏ ਦੋਸਤਾਂ ਨੇ ਰਾਕੇਸ਼ ਬਾਂਸਲ ਜੀ ਨੂੰ ਵਧਾਈਆਂ ਦਿੱਤੀਆਂ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਬਹੁਤ ਹੀ ਭਾਵਪੂਰਤ ਗੀਤ ਸੰਗੀਤ ਦਾ ਸਾਰੇ ਆਏ ਹੋਏ ਦੋਸਤਾਂ ਨੇ ਭਰਪੂਰ ਆਨੰਦ ਮਾਣਿਆ। ਇਸ ਸਮੇਂ ਤੇ ਸੁਸਾਇਟੀ ਦੇ ਸਤਿਕਾਰਤ ਮੈਂਬਰ ਸੱਤਪਾਲ ਅਰੋੜਾ ਮਾਨਕਟਾਲਾ, ਸੁਰਿੰਦਰ ਸ਼ਰਮਾਂ, ਗੁਰਮੀਤ ਸਿੰਘ, ਜਤਿੰਦਰ ਖੁਰਾਣਾ, ਭੰਵਰ ਲਾਲ ਸ਼ਰਮਾਂ, ਕੁਲਭੂਸ਼ਣ ਖੁਰਾਣਾ, ਸੁਰਿੰਦਰ ਰਾਜਦੇਵ, ਰਣਬੀਰ ਬਾਂਸਲ ਭੋਲਾ,ਪਰਦੀਪ ਧੂੜੀਆ, ਬੂਟਾ ਰਾਮ ਕਮਰਾ, ਜਸਵੀਰ ਸ਼ਰਮਾ ਦੱਦਾਹੂਰ, ਲੱਕੀ ਗੁਪਤਾ ਤਰਸੇਮ ਚੁੱਘ ਅਸ਼ੋਕ ਕੁਮਾਰ, ਕ੍ਰਿਸ਼ਨ ਕੁਮਾਰ ਸੁਰਮੇ ਵਾਲਾ ਰਾਜੀਵ ਦਾਬੜਾ ਅਤੇ ਹੋਰ ਵੀ ਸ਼ਹਿਰ ਦੀਆਂ ਨਾਮੀ ਹਸਤੀਆਂ ਮੌਜੂਦ ਸਨ। ਇਸ ਸਮੇਂ ਤੇ ਗੱਲ ਕਰਦਿਆਂ ਬਾਬੂ ਸੱਤਪਾਲ ਅਰੋੜਾ ਜੀ ਨੇ ਦੱਸਿਆ ਕਿ ਆਉਂਦੇ ਸ਼ਨੀਵਾਰ ਇੱਕ ਅਗਸਤ ਦੋ ਹਜ਼ਾਰ ਪੱਚੀ ਨੂੰ ਬਾਬੂ ਕੁਲਭੂਸ਼ਣ ਖੁਰਾਣਾ ਜੀ ਦਾ ਜਨਮਦਿਨ ਇਸੇ ਤਰ੍ਹਾਂ ਧੂਮ ਧਾਮ ਨਾਲ ਸੁਸਾਇਟੀ ਵੱਲੋਂ ਇਸੇ ਸਥਾਨ ਤੇ ਇਸੇ ਟਾਈਮ ਤੇ ਹੀ ਮਨਾਇਆ ਜਾਵੇਗਾ। ਸੋ ਸਾਰੇ ਸਾਥੀਆਂ ਨੇ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ।