ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਗਤਾਰ ਸਿੰਘ ਵਪਾਰੀ ਪਿੰਡ ਨਾਨਕਸਰ ਦੀ ਯਾਦ ਨੂੰ ਸਮਰਪਿਤ ਦਸਤਾਰ ਸਜਾਉਣ ਮੁਕਾਬਲੇ ਪਿੰਡ ਨਾਨਕਸਰ ਦੇ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੇ ਸਪੁੱਤਰ ਸੁਖਦੇਵ ਸਿੰਘ ਅਤੇ ਬਲਜੀਤ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ, ਜਿਸ ’ਚ ਕਈ ਪਿੰਡਾਂ ਦੇ ਨੌਜਵਾਨਾਂ ਨੇ ਭਾਗ ਲਿਆ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੋਮੈਂਟੋ ਅਤੇ ਨਗਦ ਇਨਾਮ ਨਾਲ ਸਨਮਾਨਿਤ ਗੁਰਵਿੰਦਰ ਸਿੰਘ, ਅਵੀਨਿੰਦਰਪਾਲ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਦਾਗਰ ਸਿੰਘ ਫੌਜੀ, ਰੇਸ਼ਮ ਸਿੰਘ ਫੌਜੀ ਨੇ ਸਨਮਾਨਿਤ ਕੀਤਾ। ਜਿਸ ਵਿੱਚ ਸੈਕੰਡਰੀ ਵਰਗ ਵਿੱਚ ਜਸਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਕੋਟਕਪੂਰਾ ਨੇ ਪਹਿਲਾ ਸਥਾਨ, ਏਕਮਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਕੋਟਕਪੂਰਾ ਨੇ ਦੂਜਾ, ਨਵਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਜੈਤੋ ਨੇ ਤੀਜਾ ਅਤੇ ਨਵਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਸਥਾਨ ਅਤੇ ਕ੍ਰਮਵਾਰ 2100, 1500, 1100, 200 ਰੁਪਏ ਨਗਦ ਇਨਾਮ ਵੀ ਪ੍ਰਾਪਤ ਕੀਤਾ। ਮਿਡਲ ਵਰਗ ’ਚੋਂ ਪਾਹੁਲਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ ਨੇ ਪਹਿਲਾ, ਅਰਸ਼ਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਕੋਟਕਪੂਰਾ ਨੇ ਦੂਜਾ, ਸੁਖਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਵਾੜਾਦਰਾਕਾ ਨੇ ਤੀਜਾ ਅਤੇ ਗੁਰਏਕਮਜੀਤ ਸਿੰਘ ਪੁੱਤਰ ਗੁਰਤੇਜ ਸਿੰਘ ਪਿੰਡ ਸਰਾਵਾਂ ਨੇ ਵਿਸ਼ੇਸ਼ ਸਥਾਨ ਅਤੇ ਕ੍ਰਮਵਾਰ 1100,700,500,200 ਰੁਪਏ ਪ੍ਰਾਪਤ ਕੀਤੇ। ਪ੍ਰਾਇਮਰੀ ਵਰਗ ’ਚੋਂ ਰਣਵੀਰ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਮੱਤਾ ਨੇ ਪਹਿਲਾ, ਆਦੇਸਬੀਰ ਸਿੰਘ ਸਪੁੱਤਰ ਭਲਵਿੰਦਰ ਸਿੰਘ ਨੇ ਦੂਜਾ, ਅੰਮ੍ਰਿਤਪਾਲ ਸਿੰਘ ਸਪੁੱਤਰ ਅਮਰਜੀਤ ਸਿੰਘ ਸਿਬੀਆ ਨੇ ਤੀਜਾ ਅਤੇ ਰਣਵੀਰ ਸਿੰਘ ਪੁੱਤਰ ਅਮਨਦੀਪ ਸਿੰਘ ਮੱਤਾ ਨੇ ਵਿਸ਼ੇਸ਼ ਸਥਾਨ ਅਤੇ ਕ੍ਰਮਵਾਰ 700,500,300,200 ਰੁਪਏ ਨਗਦ ਇਨਾਮ ਵੀ ਪ੍ਰਾਪਤ ਕੀਤਾ। ਇਸ ਸਮੇਂ ਜਗਮੋਹਨ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ, ਪਰਮਜੀਤ ਸਿੰਘ ਨੇ ਦਸਤਾਰ ਅਤੇ ਕਿਰਦਾਰ ਸਬੰਧੀ ਬਹੁ-ਕੀਮਤੀ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਪਿੰਡ ਵਾਸੀਆਂ ਅਤੇ ਸਹਿਯੋਗੀਆਂ ਦੇ ਧੰਨਵਾਦ ਨਾਲ ਬਾਪੂ ਜਗਤਾਰ ਸਿੰਘ ਵਪਾਰੀ ਦੀਆਂ ਯਾਦਾਂ ਵੰਡਦਾ ਪ੍ਰੋਗਰਾਮ ਅਪਣੇ ਬਜੁਰਗਾਂ ਦੀਆਂ ਯਾਦਾਂ ਇਸ ਤਰੀਕੇ ਮਹਾਨ ਕਿਰਦਾਰ ਅਤੇ ਉੱਚੀਆਂ ਦਸਤਾਰ ਦੀਆਂ ਬਾਤਾਂ ਪਾਉਂਦੇ ਇਹ ਯਾਦਗਾਰੀ ਪ੍ਰੋਗਰਾਮ ਸੰਪੰਨ ਹੋਇਆ। ਇਸ ਸਮੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਦੇ ਵੀਰ/ਭੈਣਾਂ ਅਤੇ ਯੂਥ ਵਿੰਗ ਨੇ ਪ੍ਰਬੰਧਕੀ ਸੇਵਾਵਾਂ ਨਿਭਾਈਆਂ।

