15 ਸਕੂਲਾਂ ਦੇ 180 ਵਿਦਿਆਰਥੀਆਂ ਨੇ ਲਿਆ ਮੁਕਾਬਲਿਆਂ ’ਚ ਲਿਆ ਭਾਗ

ਕੋਟਕਪੂਰਾ, 5 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਦੇ ਯੂਨਿਟ ਵਾੜਾਦਰਾਕਾ ਵੱਲੋਂ ਅੰਤਰ ਸਕੂਲ ਯੁਵਕ ਮੇਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਵਿਖੇ ਕਰਵਾਇਆ ਗਿਆ। ਜਿਸ ਵਿੱਚ 15 ਸਕੂਲਾਂ ਦੇ 180 ਵਿਦਿਆਰਥੀਆਂ ਸਮੇਤ ਕੁੱਲ 380 ਨੇ ਸ਼ਮੂਲੀਅਤ ਕੀਤੀ। ਯੁਵਕ ਮੇਲੇ ਦੌਰਾਨ ਕਵਿਤਾ, ਦਸਤਾਰ ਸਜਾਉਣ, ਪੇਂਟਿੰਗ, ਕੁਇਜ ਮੁਕਾਬਲੇ ਕਰਵਾਏ ਗਏ। ਯੁਵਕ ਮੇਲੇ ਦੀ ਸ਼ੁਰੂਆਤ ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਣ ਨਾਲ ਕੀਤੀ ਗਈ। ਰਣਜੀਤ ਸਿੰਘ ਵਾੜਾਦਰਾਕਾ ਵੱਲੋਂ ਜੀ ਆਇਆਂ ਕਿਹਾ ਅਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਕੁਇਜ਼ ਦੀ ਸੇਵਾ ਵੀ ਨਿਭਾਈ। ਇਸ ਸਮੇਂ ਕਵਿਤਾ ਮੁਕਾਬਲੇ ਜੂਨੀਅਰ ਵਰਗ ਵਿੱਚ ਪਹਿਲਾ ਸਥਾਨ ਗੁਰਸਾਹਿਬ ਸਿੰਘ, ਦੂਜਾ ਮਨਪ੍ਰੀਤ ਕੌਰ, ਤੀਜਾ ਮਾਨਵਜੀਤ ਸਿੰਘ ਅਤੇ ਵਿਸ਼ੇਸ਼ ਸਥਾਨ ਰਵਨੀਤ ਕੌਰ, ਸੀਨੀਅਰ ਵਰਗ ਵਿੱਚ ਪਹਿਲਾ ਪਰਨੀਤ ਕੌਰ, ਦੂਜਾ ਅਮਨਪ੍ਰੀਤ ਕੌਰ, ਤੀਜਾ ਏਕਮਦੀਪ ਕੌਰ, ਵਿਸ਼ੇਸ਼ ਸਥਾਨ ਸੁਖਪ੍ਰੀਤ ਕੌਰ, ਦਸਤਾਰ ਸਜਾਉਣ ਮੁਕਾਬਲੇ ਜੂਨੀਅਰ ਵਰਗ ਵਿੱਚ ਪਹਿਲਾ ਗੁਰਅਸੀਸ ਸਿੰਘ, ਦੂਜਾ ਪ੍ਰਭਜੋਤ ਸਿੰਘ ਅਤੇ ਤੀਜਾ ਗੁਰਏਕਮ ਸਿੰਘ ਅਤੇ ਵਿਸ਼ੇਸ਼ ਸਥਾਨ ਗੁਰਕਮਲ ਸਿੰਘ, ਸੀਨੀਅਰ ਵਰਗ ਵਿੱਚ ਪਹਿਲਾ ਗੁਰਸ਼ਾਨ ਸਿੰਘ, ਦੂਜਾ ਪਰਮਪ੍ਰੀਤ ਸਿੰਘ, ਤੀਜਾ ਉਦੇਪ੍ਰਤਾਪ ਸਿੰਘ ਅਤੇ ਵਿਸ਼ੇਸ਼ ਸਥਾਨ ਸੁਖਮਨਦੀਪ ਸਿੰਘ, ਕੁਇਜ਼ ਮੁਕਾਬਲੇ ਵਿੱਚ ਪਹਿਲਾ ਜਸ਼ਨਦੀਪ ਕੌਰ ਅਤੇ ਹਰਮਨਦੀਪ ਕੌਰ, ਦੂਜਾ ਅਰਸ਼ਮੀਨ ਕੌਰ, ਅਵਨੀਤ ਕੌਰ ਅਤੇ ਤੀਜਾ ਏਕਨੂਰ ਕੌਰ ਅਤੇ ਜਸਪ੍ਰੀਤ ਕੌਰ, ਪੇਂਟਿੰਗ ਮੁਕਾਬਲਾ ਜੂਨੀਅਰ ਵਰਗ ਪਹਿਲਾ ਅਮਰ ਪ੍ਰਤੀਮਾ, ਦੂਜਾ ਮਹਿਕਪ੍ਰੀਤ ਕੌਰ, ਤੀਜਾ ਅਵਨੀਤ ਕੌਰ, ਵਿਸ਼ੇਸ਼ ਸਥਾਨ ਏਕਨੂਰ ਕੌਰ, ਸੀਨੀਅਰ ਵਰਗ ਵਿੱਚ ਪਹਿਲਾ ਗੁਰਨਾਜ ਕੌਰ, ਦੂਜਾ ਹਰਮਨ ਸਿੰਘ, ਤੀਜਾ ਮਹਿਕਪ੍ਰੀਤ ਕੌਰ, ਵਿਸ਼ੇਸ਼ ਸਥਾਨ ਜੈਸਮੀਨ ਕੌਰ ਅਤੇ ਅਰੁਨਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। ਸਾਰੇ ਜੇਤੂ ਵਿਦਿਆਰਥੀਆਂ ਨੂੰ ਮੋਮੈਂਟੋ, ਸਕੂਲ ਬੈਗ, ਰਜਿਸਟਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੈਤਿਕ ਸਿੱਖਿਆ ਇਮਤਿਹਾਨ ਸਕੂਲ ਦਰਜਾ ਦੂਜਾ ਮਿਡਲ ਵਰਗ ਅਤੇ ਦਰਜਾ ਤੀਜਾ ਸੈਕੰਡਰੀ ਵਰਗ ਦੇ ਮੈਰਿਟ ਅਤੇ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਹੋਇਆ। ਜੱਜਮੈਂਟ ਦੀ ਸੇਵਾ ਪਰਮਜੀਤ ਸਿੰਘ, ਪ੍ਰੀਤਇੰਦਰ ਸਿੰਘ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਸੁਖਵੀਰ ਸਿੰਘ ਨੇ ਨਿਭਾਈ। ਮੰਚ ਸੰਚਾਲਕ ਮਹਾਂ ਸਿੰਘ ਅਤੇ ਸਤਨਾਮ ਸਿੰਘ ਸਮੇਤ ਪ੍ਰਬੰਧਕ ਰਣਜੀਤ ਸਿੰਘ ਵਾੜਾਦਰਾਕਾ ਮੁਤਾਬਿਕ ਇਸ ਮੌਕੇ ਹਰਮਨਪ੍ਰੀਤ ਸਿੰਘ ਚੇਅਰਮੈਨ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਪੁਸਤਕ ਪ੍ਰਦਰਸ਼ਨੀ ਗੁਰਵਿੰਦਰ ਸਿੰਘ ਸਿਵੀਆਂ ਵੱਲੋਂ ਲਾਈ ਗਈ।

