
ਚੰਡੀਗੜ੍ਹ 2 ਦਸੰਬਰ (ਗੁਰਦਰਸ਼ਨ ਸਿੰਘ ਮਾਵੀ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਰੋਟਰੀ ਭਵਨ ,ਸੈਕਟਰ 70, ਮੋਹਾਲੀ ਵਿਖੇ ਹੋਈ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸ਼ਿੰਦਰਪਾਲ ਸਿੰਘ, ਡਾ. ਮਨਜੀਤ ਸਿੰਘ ਬੱਲ, ਪ੍ਰਸਿੱਧ ਲੇਖਕ ਬਾਬੂ ਰਾਮ ਦੀਵਾਨਾ ਅਤੇ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਸ਼ਾਮਲ ਸਨ। ਮਾਵੀ ਜੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹੀਦੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਬਲਵਿੰਦਰ ਸਿੰਘ ਢਿੱਲੋਂ ਨੇ ਗੁਰੂ ਜੀ ਬਾਰੇ ਗੁਰਦੇਵ ਮਾਨ ਦਾ ਲਿਖਿਆ ਗੀਤ ਪੇਸ਼ ਕੀਤਾ।ਤੂੰਬੀ ਦੀ ਟੁਣਕਾਰ ਨਾਲ ਰਤਨ ਬਾਬਕਵਾਲਾ ਨੇ ਭਾਈ ਜੈਤਾ ਜੀ ਵਲੋਂ ਗੁਰੂ ਜੀ ਦਾ ਸੀਸ ਲਿਆਉਣ ਦੀ ਗਾਥਾ ਨੂੰ ਸੁਣਾਇਆ।ਕਰਨੈਲ ਸਿੰਘ, ਦਰਸ਼ਨ ਸਿੰਘ ਸਿੱਧੂ,ਸੁਖਦੇਵ ਸਿੰਘ ਕਾਹਲੋਂ,ਮੰਦਰ ਗਿੱਲ ਸਾਹਿਬਚੰਦੀਆ, ਹਰਜੀਤ ਸਿੰਘ, ਸਰਬਜੀਤ ਸਿੰਘ ਪੱਡਾ, ਦਰਸ਼ਨ ਤਿਊਣਾ,ਬਾਬੂ ਰਾਮ ਦੀਵਾਨਾ,ਨੇ ਧਾਰਮਿਕ ਗੀਤ ਸੁਣਾ ਕੇ ਗੁਰੂਆਂ ਦੇ ਜੀਵਨ ਨਾਲ ਸਬੰਧਤ ਵੱਖ ਵੱਖ ਘਟਨਾਵਾਂ ਨੂੰ ਯਾਦ ਕਰਵਾਇਆ।ਨਰਿੰਦਰ ਕੌਰ ਲੌਲਗੀਅਆ,ਡਾ. ਮਨਜੀਤ ਸਿੰਘ ਮਝੈਲ,ਪਰਤਾਪ ਪਾਰਸ ਗੁਰਦਾਸਪੁਰੀ, ਗੁਰਦਰਸ਼ਨ ਸਿੰਘ ਮਾਵੀ, ਸਵਰਨਜੀਤ ਸਿੰਘ, ਪ੍ਰੋ. ਕੇਵਲਜੀਤ ਸਿੰਘ,ਚਰਨਜੀਤ ਸਿੰਘ ਕਲੇਰ ਨੇ ਕਵਿਤਾਵਾਂ ਰਾਹੀਂ ਗੁਰੂਆਂ ਦੇ ਗੁਣਗਾਨ ਕੀਤੇ। ਡਾ.ਮਨਜੀਤ ਸਿੰਘ ਬੱਲ ਨੇ ਸਿੱਖ ਇਤਿਹਾਸ ਬਾਰੇ ਕੁੱਝ ਅਣਗੌਲੇ ਪੱਖ ਉਜਾਗਰ ਕੀਤੇ ਅਤੇ ਇਕ ਗੀਤ ਸੁਣਾਇਆ।ਡਾ. ਸ਼ਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਸਾਡੇ ਗੁਰੂਆਂ ਦੀਅਆਂ ਕੁਰਬਾਨੀਆਂ, ਸਿਖਿਆਵਾਂ ਅਤੇ ਸੱਚ ਦੀ ਬਾਣੀ ਕਰਕੇ ਪੰਜਾਬ ਹਮੇਸ਼ਾ ਜਬਰ ਜੁਲਮ ਦੇ ਵਿਰੁੱਧ ਖੜ੍ਹਦਾ ਆਇਆ ਹੈ।ਹੁਣ ਵੀ ਸਰਕਾਰ ਦੇ ਤਾਨਾਸ਼ਾਹੀ ਵਤੀਰੇ ਨੂੰ ਮੂੰਹ ਮੋੜਵਾਂ ਜਵਾਬ ਪੰਜਾਬ ਹੀ ਦੇ ਰਿਹਾ ਹੈ।ਅਖੀਰ ਵਿਚ ਮੰਚ ਸੰਚਾਲਨ ਕਰ ਰਹੇ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਐਡਵੋਕਟ ਨਰਿੰਦਰ ਕੁਮਾਰ,ਹਰਮਿੰਦਰ ਸਿੰਘ ਕਾਲੜਾ,ਪ੍ਰਲਾਦ ਸਿੰਘ, ਨੀਰੂ ਵਰਮਾ,ਸੁਰਿੰਦਰ ਕੌਰ, ਕੁਲਵਿੰਦਰ ਕੌਰ ਕਿੰਦਰ, ਵੈਸ਼ਾਲੀ ਹਾਜਰ ਸ
