
ਧਰਤੀ ਨੂੰ ਕੋਈ ਪੁੱਟ ਦੇਵੇ ਤਾਂ ਧਰਤੀ ਕਲਪਦੀ ਨਹੀਂ।
ਜੋਂ ਨਰੁ ਦੁਖ ਮੈਂ ਦੁਖੁ ਨਹੀ ਮਾਨੈ”
ਇਹ ਅਵਸਥਾ ਕਿਵੇਂ ਮਿਲਦੀ ਹੈ । ਗੁਰੂ ਤੇਗਬਹਾਦਰ ਸਾਹਿਬ ਕਹਿਣ ਲੱਗੇ
ਗੁਰੂ ਕਿਰਪਾ ਜਿਹ ਨਰ ਕੳ ਕੀਨੀ।
ਜਿਸ ਉੱਪਰ ਸਮਰੱਥ ਗੁਰੂ ਨੇ ਕਿਰਪਾ ਕੀਤੀ।
ਗੁਰੂ ਤੇਗ ਬਹਾਦਰ ਜੀ ਬੈਰਾਗ ਦੇ ਨਾਲ ਅਨੁਰਾਗ ਕਿਵੇਂ ਹੈ।
ਜੈਸੇ ਜਲ ਤੇ ਫ
ਬੁਦਬੁਦਾ ਉਪਜੈ ਬਿਨਸੈ ਨੀਤ
ਅੰਕ(੧੪੨੭)
ਗੁਰੂ ਜੀ ਧਰਮ ਦੀ ਆਜ਼ਾਦੀ ਦੀ ਖਾਤਰ ਜ਼ਾਲਮ ਵਲੋਂ ਮਜ਼ਲੂਮ ਉਪੱਰ ਹੁੰਦੇ ਹੋਏ ਧੱਕੇ ਦੇ ਵਿਰੁੱਧ ਇਕ ਜਾਬਰ ਬਾਦਸ਼ਾਹ ਨਾਲ ਟੱਕਰ ਲੈਣ ਲਈ ਦਿੱਲੀ ਚੱਲੇ ਹਨ। ਸ਼ਹਾਦਤ ਦਾ ਜਾਮ ਆਪ ਪੀਤਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਜੁੜੇ ਹੋਏ ਸਿੱਖਾਂ ਨੇ ਵੀ ਹਜੂਰ ਦੇ ਪਾਵਨ ਨੇਤਰਾਂ ਦੇ ਸਨਮੁੱਖ ਹੋ ਕੇ ਸ਼ਹਾਦਤ ਦਾ ਜਾਮ ਪੀਤਾ, ਪਰ ਅੰਦਰ ਆਪਣੇ ਗੁਰੂ ਦੇ ਚਰਣਾਂ ਵਿਚ ਰਖਿਆ। ਅਡੋਲ ਤਾਂ ਨਾਲ ਗੁਰੂ ਦੇ ਚਰਨਾਂ ਤੋਂ ਕੁਰਬਾਨ ਹੋ ਗਏ।
ਥੋੜਾ ਪਿੱਛੇ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਨਾਨਕੀ ਛੱਕ ਨਗਰ ਵਸਾਇਆ ਜੋਂ ਅਜ ਕਲ ਅਨੰਦਪੁਰ ਸਾਹਿਬ ਹੈ।
ਇਕ ਪਾਸੇ ਗੁਰੂ ਜੀ ਦੀ ਰਹਿਮਤਾਂ ਦਾ ਮੀਂਹ ਵਸਾ ਰਿਹਾ ਸੀ। ਦੂਜੇ ਪਾਸੇ ਦਿੱਲੀ ਦੇ ਤਖ਼ਤ ਦਾ ਮਾਲਕ ਔਰੰਗਜ਼ੇਬ ਉਸਨੇ ਜ਼ੁਲਮ ਦੀ ਹਨੇਰੀ ਝੁਲਾਈ ਦਿੱਤੀ ਹੈ। ਉਸ ਦੀ ਨਜ਼ਰ ਵਿਚ ਸਿਰਫ਼ ਇਕੋ ਗੱਲ ਸੀ ਕਿ ਹਿੰਦੋਸਤਾਨ ਦੀ ਧਰਤੀ ਤੇ ਕੇਵਲ ਮੁਸਲਮਾਨ ਹੀ ਹੋਣਾ ਚਾਹੀਦਾ ਹੈ। ਇਥੇ ਮੁਸਲਮਾਨ ਤੋਂ ਬਿਨਾਂ ਹੋਰ ਦੂਜਾ ਕੋਈ ਨਾ ਹੋਵੇ। ਉਸ ਨੇ ਬੜੇ ਲਾਲਚ ਵੀ ਦਿੱਤੇ ਔਰੰਗਜ਼ੇਬ ਨੇ ਹਿੰਦੂਆਂ ਉੱਪਰ ਜ਼ੁਲਮ ਦੀ ਹਨੇਰੀ ਝੁਲਾਈ ਦਿੱਤੀ ।ਸਭ ਤੋਂ ਪਹਿਲਾਂ
ਇਸਨੇ ਬਨਾਰਸ, ਕੁਰੂਕਸ਼ੇਤਰ,ਮਥਰਾ ਦੇ ਮੰਦਰ ਢੁਆ ਦਿੱਤੇ।
ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਕਸ਼ਮੀਰ ਨੂੰ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਲਾਲਚ ਦੇਕੇ ਕੀਤਾ। ਇਥੇ ਇਕ ਇਤਿਹਾਸਕ ਨੇ ਏ, ਹਿਸਟਰੀ ਆਫ਼ ਕਸ਼ਮੀਰ ਵਿਚ ਲਿਖਿਆ ਹੈ ਇਕ ਬੜੀ ਸੋਹਣੀ ਘਟਨਾ ਦਿੱਤੀ ਹੈ। ਕਹਿੰਦਾ ਹੈ ਪੰਡਤਾਂ ਨੇ ਡਰ ਦੇ ਮਾਰੇ ਤੀਰਥਾਂ ਦੀ ਯਾਤਰਾ ਸ਼ੁਰੂ ਕਰ ਦਿੱਤੀ। ਉਸ ਲਿਖਿਆ ਇਹ ਅਮਰਨਾਥ ਦੀ ਯਾਤਰਾ ਕੀਤੀ ਗੁਫ਼ਾ ਵਿਚ ਗੲਏ ਤੇ ਫਰਿਆਦ ਕੀਤੀ । ਕਹਿੰਦੇ ਹਨ ਇਕ ਪੰਡਤ ਨੂੰ ਸੁਪਨਾਂ ਆਇਆ। ਕੁਝ ਸੱਜਣ ਪੰਡਤ ਕਿਰਪਾ ਰਾਮ ਨੂੰ ਨਾਲ ਲੈ ਕੇ (ਸ਼ਿਵ ਜੀ ਨੇ ਇਸ਼ਾਰਾ ਕੀਤਾ ਤੁਸੀਂ ਧਰਮ ਬਚਾਉਣਾ ਚਾਹੁੰਦੇ ਹੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਓ ਗੁਰੂ ਤੇਗਬਹਾਦਰ ਸਾਹਿਬ ਦੇ ਚਰਨਾਂ ਵਿਚ ਚਲੇ ਜਾਓ ਉਹ ਕੇਵਲ ਦੁਖੀਆਂ ਦੀ ਬਾਂਹ ਫੜ ਸਕਦੇ ਹਨ।ਇਹ ਸਾਰੇ ਪੰਡਤ ੧੬ਬੰਦੇ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਆ ਗਏ।
ਪੰਡਿਤ ਜੀ ਅਨੰਦਪੁਰ ਸਾਹਿਬ
ਆ ਕੇ ਬੋਲੇ
ਬਾਂਹ ਅਸਾਡੀ ਪਕੜੀਐ ਸ੍ਰੀ ਹਰਿਗੋਬਿੰਦ ਕੇ ਚੰਦ।।
ਹੇ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੀ ਬਾਂਹ ਪਕੜੋ ਸਾਡਾ ਇਥੇ ਤਿਆਰ ਆਪ ਦੇ ਬਿਨਾਂ ਕੋਈ ਨਹੀਂ ਹੈ।ਕੋਈ ਨਹੀਂ
ਤੁਹਾਡੇ ਘਰ ਤੋਂ ਬਿਨਾਂ ਹੋਰ ਘਰ ਨਹੀਂ ਦਿੱਸਦਾ ਪਿਆ।
ਗੁਰੂ ਤੇਗ ਬਹਾਦਰ ਜੀ ਦੇ ਬਚਨ ਭੱਟ ਚਾਂਦ ਨੇ ਭਰਮਾਇਆ
ਚਿੱਤ ਚਰਨ ਕਮਲ। ਕਾ ਆਸਰਾ ਚਿੱਤ ਚਰਨ ਕਮਲ ਸੰਗਿ ਜੋੜੀਐ।
ਕਹਿਣ ਲੱਗੇ ਲੱਗੇ ਸਾਡੀ ਬਾਂਹ ਫੜੋ ਤੇ ਇਕ ਦਰ ਅਜਿਹਾ ਹੈ। ਜਿਸ ਤੋਂ ਆਵਾਜ਼ ਆਈ ਦੇ ਘੁੱਟ ਕੇ ਬਾਂਹ ਫੜ ਲਈਏ ਤਾਂ ਸਿਰ ਤਾਂ ਆਪਣਾ ਦੇ ਦੇਂਦੀ ਏ ਪਰ ਕਦੀ ਕਿਸੇ ਦੇ ਬਾਂਹ ਨਾ ਛੱਡੀਏ।
ਤੇਗ ਬਹਾਦਰ ਬੋਲਿਆ ਧਰ ਪੲਈਐ ਧਰਮ ਨਾ ਜੋੜੀਐ।
ਸੋ ਗੁਰੂ ਤੇਗ ਬਹਾਦਰ ਜੀ ਨੇ ਦਿਲੀਂ ਵਿਚ ਚੋਂਕ ਚਾਂਦਨੀ ਵਿਚ ਆਪਣਾ ਆਪ ਕੁਰਬਾਨ ਕਰ ਦਿੱਤਾ।
ਅੱਜ ਅਗਰ ਹਿੰਦੂਸਤਾਨ ਦੀ ਧਰਤੀ ਤੇ ਆਜ਼ਾਦੀ ਹੈ ਧਰਮ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖਾਤਰ ਹੈ। ਅਜ ਸ਼ਹੀਦੀ ਪੁਰਬ ਦੀਆਂ ਆਪ ਸਭ ਨੂੰ ਕੋਟਿ ਕੋਟਿ ਪ੍ਰਣਾਮ।
ਸੁਰਜੀਤ ਸਾਰੰਗ
੮੧੩੦੬੬੦੨੦੫
ਨਵੀਂ ਦਿੱਲੀ 18