ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪੁੱਜੇ ਅਨੇਕਾਂ ਬੁਲਾਰਿਆਂ ਨੇ ਕੀਤਾ ਸੰਬੋਧਨ
ਬਾਕੀ ਰਾਜਾਂ ਦੀ ਤਰ੍ਹਾਂ ਪੰਜਾਬ ’ਚ ਵੀ ਲਾਗੂ ਹੋਵੇ ਮੰਡਲ ਕਮਿਸ਼ਨ ਦੀ ਰਿਪੋਰਟ : ਪੱਪੀ/ਗੁਰਮੀਤ/ਪਵਨ

ਕੋਟਕਪੂਰਾ, 30 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜੈ ਗੁਰੂ ਦਖਸ਼ ਪ੍ਰਜਾਪਤੀ ਧਰਮਸ਼ਾਲਾ ਸੇਵਾ ਸੰਮਤੀ ਵੱਲੋਂ ਗੁਰੂ ਦਖਸ਼ ਪ੍ਰਜਾਪਤੀ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਬਾਬੂ ਲਾਲ ਮਾਰਵਲ ਜਿਲ੍ਹਾ ਪ੍ਰਧਾਨ ਪ੍ਰਜਾਪਤੀ (ਕੁੰਮਹਾਰ) ਮਹਾਸੰਘ ਪੰਜਾਬ, ਮਦਨ ਲਾਲ ਪ੍ਰਜਾਪਤੀ ਪ੍ਰਧਾਨ ਜੈ ਗੁਰੂ ਦਖਸ਼ ਪ੍ਰਜਾਪਤੀ ਧਰਮਸ਼ਾਲਾ ਸੇਵਾ ਸੰਮਤੀ ਗਿੱਦੜਬਾਹਾ ਦੀ ਅਗਵਾਈ ਵਿੱਚ ਮਨਾਇਆ ਗਿਆ। ਉਕਤ ਸਮਾਗਮ ਵਿੱਚ ਗਿੱਦੜਬਾਹਾ ਤੋਂ ਇਲਾਵਾ ਆਸਪਾਸ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਸੈਂਕੜੇ ਪੁਰਸ਼ ਅਤੇ ਮਹਿਲਾਵਾਂ ਵੱਲੋਂ ਦਖਸ਼ ਪ੍ਰਜਾਪਤੀ ਮਹਾਰਾਜ ਜੀ ਜਨਮ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਜਾਪਤੀ (ਕੁੰਮਹਾਰ) ਮਹਾਸੰਘ ਪੰਜਾਬ ਦੇ ਪ੍ਰਧਾਨ ਕਰਮ ਚੰਦ ਪੱਪੀ ਅਤੇ ਚੀਫ ਜਨਰਲ ਸਕੱਤਰ ਪਵਨ ਪ੍ਰਜਾਪਤੀ ਨੇ ਗੁਰੂ ਦਖਸ਼ ਪ੍ਰਜਾਪਤੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਵਧਾਈ ਦਿੱਤੀ ਦਿੰਦਿਆਂ ਮਹਾਰਾਜ ਸ੍ਰੀ ਦਖਸ਼ ਪ੍ਰਜਾਪਤੀ ਵਲੋਂ ਦੱਸੇ ਸੱਚਾਈ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪ੍ਰਜਾਪਤੀ ਸਮਾਜ ਨੂੰ ਲਾਮਬੰਦ ਅਤੇ ਜਾਗਰੂਕ ਹੋਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਲਾਮਬੰਦ ਹੋਏ ਬਿਨਾਂ ਸਰਕਾਰ ਤੋਂ ਆਪਣੇ ਸੰਵਿਧਾਨਿਕ ਅਧਿਕਾਰ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਇਸ ਮੌਕੇ ਪ੍ਰਜਾਪਤੀ (ਕੁੰਮਹਾਰ) ਮਹਾਸੰਘ ਪੰਜਾਬ ਦੇ ਯੂਥ ਪ੍ਰਧਾਨ ਅਤੇ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਜਿਲ੍ਹਾ ਫ਼ਾਜਿਲਕਾ ਦੇ ਪ੍ਰਧਾਨ ਗੁਰਮੀਤ ਸਿੰਘ ਪ੍ਰਜਾਪਤੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਦੇ ਬਾਕੀ ਰਾਜਾਂ ਵਾਂਗ ਪੰਜਾਬ ਵਿੱਚ ਵੀ ਮੰਡਲ ਅਯੋਗ ਦੀਆਂ ਸਿਫਾਰਿਸ਼ਾਂ ਤੁਰਤ ਲਾਗੂ ਕੀਤੀਆਂ ਜਾਣ ’ਤੇ ਪਿਛੜਾ ਵਰਗ ’ਤੇ ਲਾਈ ਗਈ ਗ਼ੈਰ ਸੰਵਿਧਾਨਿਕ ਕ੍ਰਿਮੀਲੇਅਰ ਦੀ ਸ਼ਰਤ ਖ਼ਤਮ ਕਰਕੇ ਇਨਸਾਫ਼ ਦਿੱਤਾ ਜਾਵੇ। ਕੇਂਦਰ ਸਰਕਾਰ ਨਾਲ ਰਾਬਤਾ ਬਣਾ ਕੇ ਪਿਛੜਾ ਵਰਗ ਦੀ ਜਾਤੀ ਜਨਗਣਨਾ ਕਾਰਵਾਈ ਜਾਵੇ। ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ਰਥੀ ਰਾਮ ਸੋਖਲ ਪ੍ਰਧਾਨ ਜਿਲ੍ਹਾ ਕੁੰਮਹਾਰ ਸਭਾ ਫ਼ਾਜਿਲਕਾ ਨੇ ਦੱਸਿਆ ਕਿ ਉਹ ਜਲਦ ਹਿ ਅਬੋਹਰ ਸ਼ਹਿਰ ਵਿੱਚ ਸੰਘ ਲੋਕ ਸੇਵਾ ਆਯੋਗ (ਯੂਪੀਐੱਸਸੀ) ਦੀ ਤਿਆਰੀ ਕਰਨ ਲਈ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਹਾਈਟੇਕ ਹੋਸਟਲ ਬਣਾਉਣ ਜਾ ਰਹੇ ਹਨ। ਜਿਸ ਵਿੱਚ ਪ੍ਰਜਾਪਤੀ/ਕੁੰਮਹਾਰ ਸਮਾਜ ਦੇ ਬੱਚੇ ਵੀ ਆਈ.ਪੀ.ਐਸ., ਪੀ.ਸੀ.ਐਸ. ਅਤੇ ਆਈ.ਏ.ਐਸ. ਬਣ ਸਕਣਗੇ। ਸ਼ਾਮ ਲਾਲ ਪ੍ਰਜਾਪਤੀ ਜਨਰਲ ਸਕੱਤਰ ਜੈ ਗੁਰੂ ਦਖਸ਼ ਪ੍ਰਜਾਪਤੀ ਧਰਮਸ਼ਾਲਾ ਸੇਵਾ ਸੰਮਤੀ ਵਾਲੀ ਵਲੋਂ ਮੰਚ ਸੰਚਾਲਣ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਮਦਨ ਲਾਲ ਪ੍ਰਜਾਪਤੀ ਪ੍ਰਧਾਨ ਜੈ ਗੁਰੂ ਦਖਸ਼ ਪ੍ਰਜਾਪਤੀ ਧਰਮਸ਼ਾਲਾ ਸੇਵਾ ਸੰਮਤੀ ਵਲੋਂ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸਮਾਗਮ ਵਿੱਚ ਡਾ. ਮੋਤੀ ਰਾਮ ਪ੍ਰਜਾਪਤੀ, ਇੰਦਰਾਜ ਪ੍ਰਜਾਪਤੀ, ਬਿੰਟੂ ਪ੍ਰਜਾਪਤੀ, ਦਰਸ਼ਨ ਲਾਲ ਪ੍ਰਜਾਪਤੀ, ਡਾਕਟਰ ਸੁਖਦੇਵ ਬਾਘੋਰੀਆ, ਮਨਜੀਰ ਪਿਓਰੀ, ਚੌਧਰੀ ਜੁਗਨਾ ਰਾਮ ਪ੍ਰਜਾਪਤੀ, ਜਗਮੀਤ ਸਿੰਘ ਕਾਂਟੀਵਾਲ, ਸੁਰਜੀਤ ਕਾਂਟੀਵਾਲ, ਰਿੰਕੂ ਕੁਮਾਰ ਪ੍ਰਜਾਪਤੀ, ਸੰਦੀਪ ਕੁਮਾਰ ਪ੍ਰਜਾਪਤੀ, ਰਵੀ ਕੁਮਾਰ ਪ੍ਰਜਾਪਤੀ, ਕਿਰਨ ਪ੍ਰਜਾਪਤੀ ਮਨਜੀਤ ਕੌਰ ਪ੍ਰਜਾਪਤੀ, ਊਸ਼ਾ ਦੇਵੀ, ਵੀਰਪਾਲ ਕੌਰ, ਪੰਮੀ ਦੇਵੀ, ਕ੍ਰਿਸ਼ਨਾ ਦੇਵੀ ਪ੍ਰਜਾਪਤੀ ਵਲੋਂ ਸੇਵਾ ਕਰਨ ਵਿੱਚ ਅਥਾਹ ਯੋਗਦਾਨ ਪਾਇਆ ਗਿਆ। ਅੰਤ ਵਿੱਚ ਗੁਰੂ ਦਾ ਲੰਗਰ ਅਤੁੱਟ ਚਲਾਇਆ ਗਿਆ ਤੇ ਸਾਰਿਆਂ ਨੇ ਰਲ ਕੇ ਲੰਗਰ ਛਕਿਆ।