ਕੋਟਕਪੂਰਾ, 23 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿੱਥੇ ਦੁਨੀਆਂ ਭਰ ‘ਚ ਵਿਸ਼ਵ ਧਰਤ ਦਿਵਸ ਮਨਾਇਆ ਗਿਆ ਉੱਥੇ ਹੀ ਕੋਟਕਪੂਰਾ ਵਿਖੇ ਸਥਿੱਤ ਸੰਸਥਾ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਦੇ ਅਦਵਾਈ ਹੇਠ ਇਹ ਦਿਨ ਮਨਾਇਆ ਗਿਆ, ਵਿਦਿਆਰਥੀਆਂ ਵੱਲੋਂ ਸਲੋਗਨ ਲਿਖ ਕੇ ਪੋਸਟਰ ਬਣਾਏ ਗਏ, ਸਕੂਲ ਅਧਿਆਪਕਾਂ ਵੱਲੋਂ ਇਸ ਦਿਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ਕਿ ਧਰਤ ਮਾਂ ਦੀ ਸਾਂਭ-ਸੰਭਾਲ ਹਰੇਕ ਮਨੁੱਖ ਦਾ ਫ਼ਰਜ਼ ਹੈ ਸਦੀਆਂ ਤੋਂ ਮਨੁੱਖ ਧਰਤ ਉੱਤੇ ਰੈਣ ਬਸੇਰਾ ਕਰ ਰਿਹਾ ਹੈ ਇਸ ਗ੍ਰਹਿ ਨੂੰ ਸਾਫ਼ ਸੁਥਰਾ ਰੱਖਣਾ, ਸੁੰਦਰਤਾ ਵਧਾਉਣ ਲਈ ਵੱਧ ਤੋੰ ਵੱਧ ਦਰੱਖਤ ਲਗਾਉਣਾ ਅਤੇ ਹੋਰਨਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੀਦਾ ਹੈ। ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਇਹ ਸੁਨੇਹਾ ਵੀ ਦਿੱਤਾ ਕਿ ਇਹ ਧਰਤੀ ਹੀ ਹੈ, ਜਿਸ ਕਰਕੇ ਸਾਡੀ ਹੋਂਦ ਬਰਕਰਾਰ ਹੈ ਕਿਉਂ ਜੋ ਧਰਤੀ ਹੀ ਅਨਾਜ, ਸਬਜੀਆਂ ਫਲ ਪੈਦਾ ਕਰਦੀ ਹੈ, ਜੀਵ ਜੰਤੂ ਵੀ ਇਸ ਧਰਤੀ ਬਦੌਲਤ ਜਿਉਂ ਰਹੇ ਹਨ ਜਿਸ ਕਾਰਨ ਧਰਤੀ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਹਰ ਇੱਕ ਇਨਸਾਨ ਨੂੰ ਆਪਣੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਵਿਦਿਆਰਥੀਆਂ ਨੇ ਅਧਿਆਪਕਾਂ ਜਸਪ੍ਰੀਤ ਕੌਰ ਅਤੇ ਸੁਰਿੰਦਰ ਕੁਮਾਰ ਸਮੇਤ ਸਕੂਲ ਗਾਰਡਨ ਵਿਖੇ ਇੱਕ ਯਾਦਗਾਰੀ ਤਸਵੀਰ ਵੀ ਕਰਵਾਈ ।
—