ਕੋਟਕਪੂਰਾ, 8 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਸ਼੍ਰੋਮਣੀ ਸੰਤ ਸ਼੍ਰੀ ਗੁਰੂ ਰਵਿਦਾਸ ਸਭਾ ਦੀ ਇੱਕ ਅਹਿਮ ਮੀਟਿੰਗ ਮੁੱਖ ਸੇਵਾਦਾਰ ਕੇਵਲ ਸਿੰਘ ਮਾਂਡੀਆ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਮੰਦਰ, ਪ੍ਰੇਮ ਨਗਰ, ਕੋਟਕਪੂਰਾ ਵਿਖੇ ਹੋਈ, ਜਿਸ ਵਿੱਚ ਸ਼੍ਰੋਮਣੀ ਸੰਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਆਗਮਨ ਪੁਰਬ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਸਮੂਹ ਰਵਿਦਾਸੀਆ ਭਾਈਚਾਰੇ ਵੱਲੋਂ ਵਿਚਾਰਾਂ ਵਟਾਂਦਰਾ ਕੀਤਾ ਗਿਆ। ਮੁੱਖ ਸੇਵਾਦਾਰ ਕੇਵਲ ਸਿੰਘ ਮਾਂਡੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 29 ਤੋਂ 30 ਜਨਵਰੀ ਨੂੰ ਪਿਛਲੇ ਨਗਰ ਕੀਰਤਨ ਦੀਆਂ ਵੀਡਿਓ ਸੰਗਤਾਂ ਨੂੰ ਦਿਖਾਈਆਂ ਜਾਣਗੀਆਂ। ਮਿਤੀ 31 ਜਨਵਰੀ ਨੂੰ ਸਵੇਰੇ 10:00 ਵਜੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਨਿਸ਼ਾਨ ਸਾਹਿਬ ਦਾ ਚੋਲ੍ਹਾ ਸਾਹਿਬ ਚੜ੍ਹਾਇਆ ਜਾਵੇਗਾ ਅਤੇ ਰਾਤ 9 ਵਜੇ ਤੋਂ 12 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਵੇਗਾ, ਇਸ ਦੌਰਾਨ ਬਾਬਾ ਸੇਵਕ ਦਾਸ ਜੀ ਮਾਂਡਵੀ ਵਾਲੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਮਿਤੀ 1 ਫਰਵਰੀ 2026 ਐਤਵਾਰ ਨੂੰ ਮਹਾਰਾਜ ਜੀ ਦਾ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ, ਨਗਰ ਕੀਰਤਨ ਦਾ ਰੂਟ ਬੱਤੀਆਂ ਵਾਲਾ ਚੌਂਕ, ਗੁਰਦੁਆਰਾ ਬਜ਼ਾਰ, ਹਰੀ ਨੌਂ ਰੋਡ, ਨਿਰਮਾਣਪੁਰਾ ਮੁਹੱਲਾ ਤੋਂ ਸੁਰਗਾਪੁਰੀ, ਦੁਆਰੇਆਣਾ ਰੋਡ ਤੋਂ ਵਾਪਸੀ ਭਗਵਾਨ ਸ਼੍ਰੀ ਵਾਲਮੀਕ ਚੌਂਕ ਤੋਂ ਜਲਾਲੇਆਣਾ ਰੋਡ ਤੋਂ ਫਰੀਦਕੋਟ ਰੋਡ, ਡਾ. ਬੀ.ਆਰ. ਅੰਬੇਡਕਰ ਲਾਇਬ੍ਰੇਰੀ ਤੋਂ ਵਾਪਿਸ ਸ਼੍ਰੀ ਗੁਰੂ ਰਵਿਦਾਸ ਮੰਦਰ ਪ੍ਰੇਮ ਨਗਰ ਵਿਖੇ ਸਮਾਪਤੀ ਹੋਵੇਗੀ ਅਤੇ 2 ਫਰਵਰੀ ਸੋਮਵਾਰ ਨੂੰ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਨਰਿੰਦਰ ਕੁਮਾਰ ਰਾਠੌਰ, ਦਵਿੰਦਰ ਲਾਖਟੀਆ, ਹੁਕਮ ਚੰਦ ਬੀ.ਏ., ਮੋਹਨ ਲਾਲ, ਪ੍ਰਵੀਨ ਅਰੋਧਿਆ, ਨਿਰੰਜਣ ਦਾਸ, ਰਾਮ ਚੰਦ ਕਟਾਰੀਆ, ਰਵਿੰਦਰ ਕੁਮਾਰ ਖਿੱਚੀ, ਬੇਘਰਾਜ, ਜਸਵੰਤ ਬੀਰਾ, ਡਾ. ਸੰਨੀ ਸਰੋਹੀ, ਮੱਖਣ ਮਾਂਡੀਆ, ਰਾਜ ਕੁਮਾਰ ਕੌਚਰ, ਬਨਵਾਰੀ ਲਾਲ ਚੋਪੜਾ, ਚੁੰਨੀ ਲਾਲ ਮੌੜ, ਓਮ ਪ੍ਰਕਾਸ਼ ਗੋਠਵਾਲ, ਬਰਜਿੰਦਰ ਮਹਿਰਾ, ਸੰਦੀਪ ਭੰਡਾਰੀ, ਪਿਆਰੇ ਲਾਲ ਖਿੱਚੀ, ਬਨਵਾਰੀ ਲਾਲ, ਭਗਵਾਨ ਦਾਸ, ਪ੍ਰਭ ਦਿਆਲ ਫੌਜ਼ੀ, ਦੇਸਰਾਜ ਬੀਰਾ, ਸੂਰਜ ਭਾਨ ਬਿੱਲਾ, ਸੁਭਾਸ਼ ਕੁਮਾਰ (ਰਿੰਕੂ), ਸੁਖਦੇਵ ਸਿੰਘ ਮੜ੍ਹਾਕ, ਬਿਸ਼ਨ ਦਾਸ ਮਾਂਡੀਆ, ਸੁਰਿੰਦਰ ਕੁਮਾਰ ਕੋਸ਼ੀ, ਬਸੰਤ ਕੁਮਾਰ (ਰਿਟਾ. ਮੈਨੇਜਰ), ਹੰਸ ਰਾਜ ਜਲੰਧਰੀਆ, ਨਰਿੰਦਰ ਕੁਮਾਰ (ਡੀਸੀ), ਬਲਜਿੰਦਰ ਕੁਮਾਰ, ਦਲੀਪ ਕੁਮਾਰ ਅਤੇ ਸ਼੍ਰੀ ਗੁਰੂ ਰਵਿਦਾਸ ਨਗਰ, ਗੁਰੂ ਨਾਨਕ ਨਗਰ ਹਰੀ ਨੌਂ ਰੋਡ, ਨਿਰਮਾਣਪੁਰਾ ਮੁਹੱਲਾ, ਮੁਹੱਲਾ ਸੁਰਗਾਪੁਰੀ, ਭਾਈ ਸੰਗਤ ਸਿੰਘ ਨਗਰ, ਰਿਸ਼ੀ ਨਗਰ, ਕਿ੍ਰਸ਼ਨਾ ਨਗਰ ਜਲਾਲੇਆਣਾ ਰੋਡ ਸ਼੍ਰੀ ਗੁਰੂ ਰਵਿਦਾਸ ਮੰਦਿਰਾਂ ਦੇ ਅਹੁੱਦੇਦਾਰ ਅਤੇ ਮੈਂਬਰਾਨ ਆਦਿ ਵੀ ਹਾਜ਼ਰ ਸਨ।
