ਨੰਗਲ 9 ਸਤੰਬਰ (ਜਗਤਾਰ ਫਤਿਹਪੁਰ /ਪਾਲ ਜਲੰਧਰੀ/ਵਰਲਡ ਪੰਜਾਬੀ ਟਾਈਮਜ਼)
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਜਨ ਜਨ ਤੱਕ ਪਹੁੰਚਾਉਣ ਦੇ ਉਪਰਾਲੇ ਸੰਤ ਮਹਾਂਪੁਰਸ਼ਾਂ ਵੱਲੋਂ ਕੀਤੇ ਜਾ ਰਹੇ ਨੇ ਇਹੋ ਜਿਹਾ ਹੀ ਉਪਰਾਲਾ ਸੰਤ ਸੁਰਿੰਦਰ ਦਾਸ ਬਾਵਾ ਜੀ ਉਹਨਾ ਦੇ ਨਾਲ ਸੰਤ ਹਰਵਿੰਦਰ ਦਾਸ ਜੀ ਆਦਮਪੁਰ ਵਾਲਿਆ ਮਹਾਰਾਜ ਜੀ ਦੁਆਰਾ ਕੀਤਾ ਗਿਆ ਜਿਲਾ ਫਤਿਆਬਾਦ ਦੇ ਪਿੰਡ ਨੰਗਲ ਵਿਖੇ ਗੁਰੂ ਰਵਿਦਾਸ ਮਹਾਰਾਜ ਪ੍ਰਬੰਧਕ ਕਮੇਟੀ ਦੁਆਰਾ ਕੀਤਾ ਗਿਆ ਸਲਾਘਯੋਗ ਉਦਮ ਕੀਤਾ ਗਿਆ ਜਿਨ੍ਹਾ ਦੁਆਰਾ ਏਕ ਸਾਮ ਗੁਰੂ ਰਵਿਦਾਸ ਕੇ ਨਾਮ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਸ ਵਿਚ ਵੱਖ ਵੱਖ ਸ਼ਹਿਰਾਂ ਕਸਬਿਆਂ ਤੋਂ ਆਏ ਮਿਸਨਰੀ ਗਾਇਕ ਆਪਣੇ ਆਵਾਜ ਵਿੱਚ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਗੁਣਗਾਨ ਕਰਨਗੇ ਜਦ ਇਹ ਖਬਰ ਸੰਤਾਂ ਤੱਕ ਪਹੁੰਚੀ ਤਾਂ ਸੰਤਾਂ ਦੁਆਰਾ ਸੰਗਤਾਂ ਦੇ ਗਿਆਨ ਦੀਪ ਵਿੱਚ ਵਾਧਾ ਕਰਨ ਲਈ ਸੰਗਤਾਂ ਲਈ ਸੁੱਖ ਸਾਗਰ ਆਰਤੀ ਅਤੇ ਹੋਰ ਬਹੁਤ ਸਾਰੀ ਸਮੱਗਰੀ ਸੰਗਤਾਂ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਸੰਤ ਬਾਬਾ ਹਰੀ ਦਾਸ ਜੀ ਦੇ ਪੜਪੋਤਰੇ ਲੇਖਕ ਪਾਲ ਜਲੰਧਰੀ ਜੀ ਦੀ ਡਿਊਟੀ ਲਗਾਈ ਗਈ ਗਈ ਸੋ ਅੱਜ ਪਾਲ ਜਲੰਧਰੀ ਦੁਆਰਾ ਸੁੱਖ ਸਾਗਰ ਅਤੇ ਸਾਰੀ ਸਮੱਗਰੀ ਪਿੰਡ ਨੰਗਲ ਦੀ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਇਸ ਮੌਕੇ ਸੰਗਤਾ ਅਤੇ ਪ੍ਰਬੰਧਕ ਕਮੇਟੀ ਵੱਲੋ ਸੰਤ ਸੁਰਿੰਦਰ ਦਾਸ ਬਾਵਾ ਸੰਤ ਹਰਵਿੰਦਰ ਦਾਸ ਜੀ ਪਾਲ ਜਲੰਧਰੀ ਜੀ ਦਾ ਦਿਲੋਂ ਧੰਨਵਾਦ ਕੀਤਾ ਪਾਲ ਜਲੰਧਰੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ