ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਲਗਾਤਾਰ ਬੂਟੇ ਲਾਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ ਅਤੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਹੇਠ ਸਥਾਨਕ ਦੇਵੀਵਾਲਾ/ਮੋਗਾ ਸੜਕ ’ਤੇ ਸਥਿੱਤ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਵੱਖ-ਵੱਖ ਕਿਸਮ ਦੇ 100 ਫਲਦਾਰ, ਛਾਂਦਾਰ ਅਤੇ ਵਿਰਾਸਤੀ ਬੂਟੇ 23 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 7:30 ਵਜੇ ਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਗੌਰਮਿੰਟ ਪੋਲੀਟੈਕਨਿਕ ਕਾਲਜ ਦੇ ਪਿ੍ਰੰਸੀਪਲ ਸੁਰਸ਼ੇ ਕੁਮਾਰ ਨੇ ਦੱਸਿਆ ਕਿ ਉਕਤ ਬੂਟੇ ਲਾਉਣ ਵਾਲੇ ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੋਣਗੇ। ਸੰਸਥਾ ਦੇ ਪ੍ਰੋਜੈਕਟ ਇੰਚਾਰਜ ਲੈਕ. ਵਿਨੋਦ ਧਵਨ ਨੇ ਦੱਸਿਆ ਕਿ ਗੁੱਡ ਮੌਰਨਿੰਗ ਕਲੱਬ ਵਲੋਂ ਪਿਛਲੇ ਸਾਲ ਲਾਏ ਗਏ 11 ਹਜਾਰ ਵੱਖ-ਵੱਖ ਕਿਸਮ ਦੇ ਬੂਟਿਆਂ ਦੀ ਬਕਾਇਦਾ ਸੰਭਾਲ ਕੀਤੀ ਗਈ ਅਤੇ ਇਸ ਸਾਲ ਵੀ ਜਿੱਥੇ ਜਿੱਥੇ ਬੂਟੇ ਲਾਏ ਜਾਂਦੇ ਹਨ, ਉਹਨਾਂ ਦੀ ਬਕਾਇਦਾ ਸੰਭਾਲ ਵੀ ਕੀਤੀ ਜਾਂਦੀ ਹੈ। ਉਹਨਾ ਦੱਸਿਆ ਕਿ ਜਿਸ ਤਰ੍ਹਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੁਦ ਕੁਦਰਤ ਪ੍ਰੇਮੀ ਹਨ ਅਤੇ ਕੁਦਰਤ ਨਾਲ ਖਿਲਵਾੜ ਕਰਨ ਵਾਲੇ ਕਾਰਜਾਂ ਦੇ ਵਿਰੁੱਧ ਹਨ, ਉਸੇ ਤਰ੍ਹਾਂ ਗੁੱਡ ਮੌਰਨਿੰਗ ਕਲੱਬ ਵਲੋਂ ਵੀ ਕੁਦਰਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਵਰਜ਼ ਕੇ ਜਾਂ ਪ੍ਰੇਰ ਕੇ ਕੁਦਰਤ ਪੇ੍ਰਮੀ ਬਣਨ ਸਬੰਧੀ ਅਕਸਰ ਪੇ੍ਰਰਿਤ ਕੀਤਾ ਜਾਂਦਾ ਹੈ। ਐਨ.ਆਰ.ਆਈ. ਵਿੰਗ ਦੇ ਇੰਚਾਰਜ ਠੇਕੇਦਾਰ ਪੇ੍ਰਮ ਮੈਣੀ ਮੁਤਾਬਿਕ ਇਸ ਮੌਕੇ ਬਕਾਇਦਾ ਬਰੇਕਫਾਸਟ ਅਰਥਾਤ ਸਵੇਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ।