ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀ ਗੌਤਮ ਬੁੱਧ ਧਰਮ ਸੰਮਤੀ ਗ੍ਰਾਮ ਪੰਚਾਇਤ ਧੋਰਾ ਸੇਕਪੁਰ ਜਿਲਾ ਬਦਾਯੂੰ ਉੱਤਰ ਪ੍ਰਦੇਸ਼ ਵਿੱਚ ਗੌਤਮ ਬੁੱਧ ਐਜੂਕੇਸ਼ਨਲ ਐਂਡ ਚੈਰੀਟੇਬਲ ਵੈਲਫੇਅਰ ਸੋਸਾਇਟੀ ਫਰੀਦਕੋਟ (ਪੰਜਾਬ) ਦੇ ਪ੍ਰਧਾਨ ਪਰਮਪਾਲ ਸ਼ਾਕਿਆ ਅਤੇ ਉਹਨਾ ਦੇ ਸਾਥੀਆਂ ਵਲੋਂ ਬੁੱਧ ਵਿਹਾਰ ਦਾ ਭੂਮੀ ਪੂਜਨ ਕੀਤਾ ਗਿਆ। ਪ੍ਰਧਾਨ ਪਰਮਪਾਲ ਸ਼ਾਕਿਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਵੱਲੋਂ ਇਹ ਜਮੀਨ ਆਪਣੇ ਪੁਰਾਣੇ ਜੱਦੀ ਪਿੰਡ ਵਿੱਚ ਭਗਵਾਨ ਗੌਤਮ ਬੁੱਧ ਜੀ ਦੀ ਯਾਦ ਵਿੱਚ ਬਣਾਏ ਜਾ ਰਹੇ ਬੁੱਧ ਵਿਹਾਰ ਲਈ ਦਾਨ ਕੀਤੀ ਗਈ ਸੀ, ਜਿਸ ਦਾ ਹੁਣ ਭੂਮੀ ਪੂਜਨ ਕੀਤਾ ਗਿਆ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰਧਾਨ ਪੂਰਨ ਸ਼ਾਕਿਆ, ਦਰਮੇਸ਼ ਸ਼ਾਕਿਆ, ਡੈਨੀ ਸ਼ਾਕਿਆ, ਪ੍ਰੇਮ ਚੰਦ ਸ਼ਾਕਿਆ, ਨੇਤਰਪਾਲ ਸ਼ਾਕਿਆ, ਕਿਸ਼ੋਰ ਸ਼ਾਕਿਆ, ਕ੍ਰਿਸ਼ਨ ਸ਼ਾਕਿਆ, ਨਰੇਸ਼ ਸ਼ਾਕਿਆ, ਮਹਾਵੀਰ ਸ਼ਾਕਿਆ, ਮੋਹਕਮ ਸ਼ਾਕਿਆ, ਰਮੇਸ਼ ਸ਼ਾਕਿਆ, ਸ਼ਿਆਮਵੀਰ ਸ਼ਾਕਿਆ, ਜੈ ਪ੍ਰਕਾਸ਼ ਡੀਲਰ ਆਦਿ ਵੀ ਹਾਜ਼ਰ ਸਨ।