ਭਤਰਗੜ,22 ਜੂਨ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਭਗਤ ਕਬੀਰ ਯੂਥ ਸਪੋਰਟਸ ਕਲੱਬ, ਭਰਤਗੜ੍ਹ ਵਲੋਂ ਬੱਚਿਆਂ ਲਈ ਇੱਕ ਹਫ਼ਤੇ ਦਾ ਗੱਤਕਾ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ ਦੇ ਜਰਨਲ ਸਕੱਤਰ ਗੁਰਵਿੰਦਰ ਸਿੰਘ ਘਨੌਲੀ, ਕੋਚ ਸ਼ੈਰੀ ਸਿੰਘ ਭਾਂਬਰੀ ਅਤੇ ਕੋਚ ਅੰਗਦਵੀਰ ਸਿੰਘ ਘਨੌਲੀ ਨੇ ਬੱਚਿਆਂ ਨੂੰ ਗੱਤਕੇ ਦੇ ਗੁਰ ਦੱਸੇ। ਜਿਕਰਯੋਗ ਹੈ ਪਿੱਛਲੇ ਦਿਨੀ ਗੱਤਕਾ ਐਸੋਸ਼ੀਏਸ਼ਨ ਜਿਲ੍ਹਾ ਰੂਪਨਗਰ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਗੱਤਕਾ ਮੁਕਾਬਲਿਆ ਵਿੱਚ ਵੀ ਸ਼੍ਰੀ ਗੁਰੁ ਤੇਗ ਬਹਾਦਰ ਸਾਹਿਬ ਗੱਤਕਾ ਅਖਾੜਾ ਭਰਤਗੜ੍ਹ ਦੇ ਖਿਡਾਰੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੈਂਪ ਦੌਰਾਨ ਹਰ ਰੋਜ ਗੱਤਕਾ ਕਲਾਸ ਦੇ ਅੰਤ ਵਿੱਚ ਬੱਚਿਆਂ ਨੂੰ ਉਚੇਚੇ ਤੌਰ ‘ਤੇ ਭਗਤ ਕਬੀਰ ਯੂਥ ਸਪੋਰਟਸ ਕਲੱਬ ਵੱਲੋ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਕੋਚ ਸਾਹਿਬਾਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਗੁਰਜੰਟ ਸਿੰਘ, ਪਰਮਿੰਦਰ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਮੀਤ ਪ੍ਰਧਾਨ, ਸੁੱਖਾ ਸਿੰਘ, ਜਸਵਿੰਦਰ ਸਿੰਘ, ਰਘਵੀਰ ਸਿੰਘ, ਧਰਮਿੰਦਰ ਸਿੰਘ , ਗੁਰਜੀਤ ਸਿੰਘ, ਹਰਦੀਪ ਸਿੰਘ, ਮਨਿੰਦਰ ਸਿੰਘ, ਰਾਜਨ ਸਿੰਘ, ਹੈਪੀ ਸਿੰਘ, ਮਾ: ਅੰਮ੍ਰਿਤਪਾਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

