ਕੋਟਕਪੂਰਾ, 2 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਗਭਗ 35 ਸਾਲ ਦੇ ਨੌਜਵਾਨ ਦੇ ਭੇਦਭਰੀ ਹਾਲਤ ਵਿੱਚ ਲਾਪਤਾ ਹੋਣ ’ਤੇ ਪਰਿਵਾਰਕ ਮੈਂਬਰ ਚਿੰਤਤ ਅਤੇ ਬੇਚੈਨ ਹਨ। ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਮੇਵਾ ਸਿੰਘ ਵਾਸੀ ਵਾਰਡ ਨੰਬਰ 26 ਦੁਆਰੇਆਣਾ ਰੋਡ, ਕੋਟਕਪੂਰਾ ਨੇ ਦੱਸਿਆ ਕਿ ਉਸਦਾ ਬੇਟਾ ਰਣਜੀਤ ਸਿੰਘ ਬੀਤੇ ਕੱਲ 31 ਦਸੰਬਰ ਸਵੇਰੇ 10:00 ਵਜੇ ਰੋਜਾਨਾ ਦੀ ਤਰ੍ਹਾਂ ਘਰ ਤੋਂ ਕੰਮ ਲਈ ਬਾਹਰ ਨਿਕਲਿਆ ਪਰ ਵਾਪਸ ਘਰ ਨਾ ਪਰਤਿਆ। ਜਦੋਂ ਕੰਮ ਵਾਲੀ ਥਾਂ ’ਤੇ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਉਹ ਕੰਮ ’ਤੇ ਵੀ ਨਹੀਂ ਪੁੱਜਾ। ਉਹਨਾ ਦੱਸਿਆ ਕਿ ਰਣਜੀਤ ਸਿੰਘ ਦੇ ਲਾਲ ਰੰਗ ਦੀ ਦਸਤਾਰ ਬੰਨੀ ਹੈ, ਕਾਲਾ ਕੋਟ ਪਾਇਆ ਹੋਇਆ ਹੈ। ਜੇਕਰ ਕਿਸੇ ਵੀਰ-ਭੈਣ ਨੂੰ ਇਸ ਬਾਰੇ ਜਾਣਕਾਰੀ ਮਿਲੇ ਤਾਂ ਪੁਲਿਸ ਪ੍ਰਸ਼ਾਸ਼ਨ ਨਾਲ ਐਸਐਚਓ ਥਾਣਾ ਸਿਟੀ 75270-17024 ਜਾਂ ਮੁੱਖ ਮੁਨਸ਼ੀ 75270-17034 ਰਾਹੀਂ ਸੰਪਰਕ ਕਰ ਸਕਦਾ ਹੈ।
