ਵਿਸ਼ਵ ਪ੍ਰਸਿੱਧ ਗਾਇਕਾ ਬੀਬੀ ਰਣਜੀਤ ਕੌਰ ਜੀ ਦਾ ਮਰਹੂਮ ਗਾਇਕਾ ਸ਼ਾਤੀ ਦੇਵੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ
ਲੁਧਿਆਣਾ 24 ਜਨਵਰੀ ( ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਵਿੱਚ ਧਰੂਵ ਤਾਰੇ ਵਾਂਗ ਅਮਿੱਟ ਸ਼ਾਨਦਾਰ ਗੌਰਵਮਈ ਹੋਂਦ ਸਥਾਪਤ ਕਰਨ ਵਾਲੇ ਮਹਾਨ ਧੰਨਤੰਤਰ ਗਾਇਕ ਅਤੇ ਗੀਤਕਾਰ ਸਤਿਕਾਰਯੋਗ ਮਰਹੂਮ ਸ਼੍ਰੀ ਚਾਂਦੀ ਰਾਮ ਚਾਂਦੀ ਜੀ ਦੀ ਬਰਸੀ , ਮਰਹੂਮ ਚਾਂਦੀ ਰਾਮ ਚਾਂਦੀ ਸਭਿਆਚਾਰਕ ਮੰਚ ਵਲੋ ਪ੍ਰਸਿੱਧ ਲੋਕ ਗਾਇਕ ਪਾਲ ਪੰਜਾਬੀ ਦੀ ਅਗਵਾਈ ਵਿੱਚ ਪੰਜਾਬੀ ਭਵੱਨ ਲੁਧਿਆਣਾ ਵਿਖੇ ਮਨਾਈ ਗਈ ਹੈ । ਇਸ ਸਮਾਗਮ ਵਿੱਚ ਪੰਜਾਬੀ ਸੰਗੀਤ ਉਦਯੋਗ ਦੀ ਸੀਨੀਅਰ ਸਿਰਮੌਰ ਵਿਸ਼ਵ ਪ੍ਰਸਿੱਧ ਫਿਲਮੀ ਗਾਇਕਾ ਸਤਿਕਾਰਯੋਗ ਸ਼੍ਰੀਮਤੀ ਰਣਜੀਤ ਕੌਰ ਜੀ ਨੂੰ ਮਰਹੂਮ ਗਾਇਕਾ ਸਤਿਕਾਰਯੋਗ ਸ਼ਾਤੀ ਦੇਵੀ ਪੁਰਸਕਾਰ ਨਾਲ ਸਤਿਕਾਰ ਸਹਿਤ ਨਿਵਾਜਿਆ ਗਿਆ ਹੈ । ਇਸ ਬਰਸੀ ਦਾ ਅਗਾਜ ਡਾ. ਗੁਲਜਾਰ ਸਿੰਘ ਪੰਧੇਰ ਜਨਰਲ ਸਕੱਤਰ ਪੰਜਾਬੀ ਸਾਹਿਤ ਐਕਡਮੀ ਲੁਧਿਆਣਾ ਨੇ ਆਪਣੇ ਸ਼ੁਭ ਕਰ ਕਮਲਾ ਨਾਲ ਕੀਤਾ ਹੈ । ਮੰਚ ਦੀ ਸ਼ੁਰੂਆਤ ਸੁਆਗਤੀ ਭਾਸ਼ਣ ਮੇਲੇ ਦੇ ਸਰਪ੍ਰਸਤ ਸ਼੍ਰੀ ਸੁਰਿੰਦਰ ਸੇਠੀ ਚੇਅਰਮੈਨ ਪੰਜਾਬੀ ਵਿਰਾਸਤ ਸਭਿਆਚਾਰ ਮੰਚ ਨੇ ਕੀਤਾ । ਇਸ ਸ਼ੁਭ ਅਵਸਰ ਤੇ ਸੰਗੀਤਕ ਮੰਚ ਦੀ ਆਰੰਭਤਾ ਉਸਤਾਦ ਮਰਹੂਮ ਸ਼੍ਰੀ ਚਾਂਦੀ ਰਾਮ ਚਾਂਦੀ ਦੇ ਸ਼ਗਿਰਦ ਗਾਇਕ ਮਿੱਠਾ ਸਿੰਘ ਨੇ ਮਾਣਮੱਤੀ ਸ਼ਰਧਾਂਜਲੀ ਦੇ ਕੇ ਕੀਤੀ ਹੈ । ਵਿਸ਼ਵ ਪ੍ਰਸਿੱਧ ਕਵਿੱਤਰੀ ਅਤੇ ਸਾਹਿਤਕਾਰ ਸਤਿਕਾਰਯੋਗ ਸ਼੍ਰੀਮਤੀ ਬਲਜੀਤ ਘੋਲੀਆ ਜੀ ਨੇ ਸ਼੍ਰੀ ਚਾਂਦੀ ਰਾਮ ਚਾਂਦੀ ਦੀ ਜੀਵਨੀ ਤੇ ਵਿਲਖਣ ਪਰਚਾ ਪੜ ਕੇ ਸਭ ਨੂੰ ਗਮਗੀਨ ਅਤੇ ਨਮ ਕਰ ਦਿੱਤਾ ਸੀ । ਇਸ ਸਮੇ ਵਿਸ਼ਵ ਪ੍ਰਸਿੱਧ ਲੋਕ ਗਾਇਕਾ ਬੀਬੀ ਰਣਜੀਤ ਕੌਰ ਜੀ ਨੇ ਕਿਹਾ ਮੈ ਇਸ ਹਰਮਨ ਪਿਆਰੀ ਦੋਗਾਣਿਆ ਦੀ ਸੁਪਰਹਿੱਟ ਜੋੜੀ ਨੂੰ ਬਚਪਨ ਵਿੱਚ ਸੁਣ ਕੇ ਗਾਉਂਦੀ ਰਹੀ ਹਾਂ । ਉੰਨਾ ਨੇ ਆਪਣੀ ਗੌਰਵਮਈ ਗੀਤਾ ਦੀ ਝਲਕ ਦਿਖਾਈ ਹੈ । ਮੁੱਖ ਮਹਿਮਾਨ ਸਤਿਕਾਰਯੋਗ ਸ਼੍ਰੀ ਨੇਤਾ ਜੀ ਸੌਧੀ ਨੇ ਇਸ ਮਹਾਨ ਗਾਇਕਾ ਰਣਜੀਤ ਕੌਰ ਜੀ ਦੇ ਚਰਨ ਬੰਦਨਾ ਕਰਕੇ ਸਤਿਕਾਰ ਸਹਿਤ ਨਿਵਾਜਿਆ ਹੈ । ਉੰਨਾ ਨੇ ਆਪਣੇ ਭਾਸ਼ਣ ਵਿੱਚ ਇਸ ਮਯਾਨਾਜ ਧੰਨਤੰਤਰ ਗਾਇਕਾ ਨੂੰ ਪੰਜਾਬੀ ਸੰਗੀਤ ਵਿੱਚ ਪ੍ਰਮਾਤਮਾ ਵਲੋ ਭੇਜਿਆ ਵਰਦਾਨ ਕਹਿ ਕੇ ਸਤਿਕਾਰ ਸਹਿਤ ਨਿਵਾਜਿਆ ਹੈ । ਇਸ ਮੌਕੇ ਤੇ ਸਾਹਿਤਕਾਰ ਅਤੇ ਗੀਤਕਾਰ ਸਤਿਕਾਰਯੋਗ ਸ੍ਰ. ਹਰਦਿਆਲ ਸਿੰਘ ਥੂਹੀ ਜੀ ਵਲੋ ਮਾਰਕੀਟ ਵਿੱਚ ਆਈਆ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ । ਇਸ ਬੁੱਧੀਜੀਵੀ ਵਿਦਵਾਨ ਨੇ ਸ਼੍ਰੀ ਚਾਂਦੀ ਰਾਮ ਚਾਂਦੀ ਜੀ ਦੀ ਜੀਵਨੀ ਦੀ ਪੁਸਤਕ ਨੂੰ ਪਾਠਕਾ ਦੇ ਰੂਬਰੂ ਕਰਨ ਤੇ ਮੰਚ ਵਲੋ ਵਿਸ਼ੇਸ਼ ਸਨਮਾਨ ਪੁਰਸਕਾਰ ਭੇਟ ਕੀਤਾ ਹੈ । ਇਸ ਦੇ ਨਾਲ ਹੀ ਅਣਥੱਕ ਮਿਹਨਤ ਅਤੇ ਸਾਫ ਸੁਥਰੀ ਕਲਮ ਦੇ ਧਨੀ ਗੀਤਕਾਰ ਅਤੇ ਸੰਪਾਦਕ ਵਿਰਸੇ ਦੇ ਵਾਰਿਸ ਆਨ ਲਾਈਨ ਨਿਊਜ ਪੇਪਰ ਵਾਲੇ ਸ਼੍ਰੀ ਗੋਰਾ ਢੇਸੀ ਦਾ ਵੀ ਸ਼ਿਰਕਤ ਕਰਨ ਤੇ ਵਿਸ਼ੇਸ਼ ਸਨਮਾਨ ਪੁਰਸਕਾਰ ਭੇਟ ਕੀਤਾ ਹੈ । ਇਹ ਸਮਾਗਮ ਉਸ ਵਕਤ ਹੋਰ ਵੀ ਗੌਰਵਮਈ ਹੋ ਗਿਆ ਜਦੋ ਉਸਤਾਦ ਸ਼੍ਰੀ ਚਾਂਦੀ ਰਾਮ ਚਾਂਦੀ ਦੇ ਸਪੁੱਤਰ ਸ਼੍ਰੀ ਸੰਜੀਵ ਚਾਂਦੀ ਅਤੇ ਨੋਹ ਰਾਣੀ ਬਰਸੀ ਅਵਸਰ ਤੇ ਪਧਾਰੇ ਸਨ । ਸਭ ਨੇ ਉੰਨਾ ਦਾ ਹਾਰਦਿਕ ਅਤੇ ਨਿੱਘਾ ਸਵਾਗਤ ਕੀਤਾ ਗਿਆ ਹੈ । ਇਸ ਹਰਦਿਲ ਅਜੀਜ ਜੋੜੀ ਦਾ ਮੰਚ ਵਲੋ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ । ਦੁਆਬੇ ਦੇ ਮੇਲਿਆ ਦੇ ਗੌਰਵਮਈ ਹਸਤੀ ਸਤਿਕਾਰਯੋਗ ਸ਼੍ਰੀ. ਗੁਰਬਖਸ਼ ਸਿੰਘ ਸੂਬਾ ਜਿਲਾ ਜੰਗਲਾਤ ਅਫਸਰ ਜਲੰਧਰ ਆਪਣੇ ਕੁੜਮ ਕਬੀਲੇ ਨਾਲ ਵਿਸ਼ੇਸ਼ ਤੌਰ ਸ਼ਿਕਰਤ ਕਰਨ ਲਈ ਪੁਹੰਚੇ ਹਨ । ਮੰਚ ਵਲੋ ਉੰਨਾ ਸਭ ਦਾ ਵਡੇਰਾ ਮਾਣਮੱਤਾ ਸਨਮਾਨ ਕੀਤਾ ਹੈ । ਸਤਿਕਾਰਯੋਗ ਠੇਕੇਦਾਰ ਰਾਜ ਕੁਮਾਰ ਜੀ ਬਲਾਚੌਰ ਵਾਲੇ ਸਮਾਜ ਸੇਵੀ ਆਪਣੇ ਪ੍ਰੀਵਾਰ ਸਮੇਤ ਦਰਸ਼ਨ ਦੇਣ ਲਈ ਪੁਹੰਚੇ। ਉਸ ਸਮੇ ਮਹੌਲ ਵਿਆਕਲ ਅਤੇ ਨਮ ਹੋ ਗਿਆ ਜਦੋ ਸਭਿਆਚਾਰ ਦੇ ਸੀਨੀਅਰ ਪ੍ਰਤੀਨਿਧੀ ਸ਼੍ਰੀ ਸੁਰਿੰਦਰ ਸੇਠੀ ਨੇ ਕਿਹਾ ਮੈ ਹੁਣ ਮੈ ਉਮਰ ਦਰਾਜ ਅਤੇ ਬਿਮਾਰੀ ਦਾ ਝੰਬਿਆ ਹੋਇਆ ਹਾਂ । ਮੇਰਾ ਕੋਈ ਪਤਾ ਨਹੀ ਕਿ ਮੈ ਅਗਲੇ ਸਾਲ ਤੁਹਾਡੇ ਦਰਮਿਆਨ ਹੋਵਾ ਜਾ ਨਾ , ਪਰ ਵਾਅਦਾ ਕਰੋ ਇਹ ਮੇਲਾ ਤੁਸੀ ਹੋਰ ਉੱਚੀਆ ਬੁਲੰਦੀਆਂ ਤੱਕ ਲੈ ਜਾਵੋਗੇ । ਉਸਤਾਦ ਚਾਂਦੀ ਰਾਮ ਜੀ ਦੇ ਸ਼ਗਿਰਦ ਭਾਈ ਰੌਸ਼ਨ ਸਾਗਰ ਨੇ ਮੰਚ ਤੇ ਸ਼੍ਰੀ ਸੇਠੀ ਦੀ ਤੰਦਰੁਸਤੀ ਦੀ ਕਾਮਨਾ ਕਰਨ ਲਈ ਸਭ ਨੂੰ ਬੇਨਤੀ ਕੀਤੀ । ਮੰਚ ਵਲੋ ਸਭ ਦਾ ਵਡੇਰਾ ਸੁਆਗਤ ਅਤੇ ਵਿਸ਼ੇਸ਼ ਸਨਮਾਨ ਕੀਤਾ ਹੈ । ਇਸ ਮਯਨਾਜ ਧਨੰਤਰ ਗਵਈਏ ਦੀ ਬਰਸੀ ਨੂੰ ਲੋਕ ਗਾਇਕ ਸੁਖ ਚਮਕੀਲਾ , ਲੋਕ ਗਾਇਕ ਜਸਵੀਰ ਜੱਸ ਅਤੇ ਭਾਈ ਰੌਸ਼ਨ ਸਾਗਰ ਇਸ ਬਰਸੀ ਵਿੱਚ ਸਹਿਯੋਗ ਕਰਨ ਵਿੱਚ ਨਜ਼ਰ ਆਏ ਹਨ । ਇਹ ਸਮੇ ਮੰਚ ਸੰਚਾਲਕ ਸ੍ਰ. ਗੁਰਮੇਲ ਸਿੰਘ ਮੇਲ ਸਿਆੜ ਨੇ ਵਾਖੂਵੀ ਸ਼ਬਦਾਂ ਦੇ ਨਗ ਜੜ ਕੇ ਕੀਤਾ ਹੈ । ਉਸਤਾਦ ਚਾਂਦੀ ਰਾਮ ਚਾਦੀ ਜੀ ਦੇ ਸ਼ਗਿਰਦਾਂ ਨੇ ਆਪਣੇ ਮੁਰਸ਼ਦ ਨੂੰ ਗੀਤ ਗਾ ਕੇ ਸ਼ਰਧਾਂਜਲੀ ਭੇਟ ਕੀਤੀ ਹੈ । ਉੰਨਾ ਦੇ ਸ਼ਗਿਰਦ ਲੋਕ ਗਾਇਕ ਪਾਲ ਪੰਜਾਬੀ ਨੇ ਗੀਤ ਗਾ ਕੇ ਕਈਆ ਨੂੰ ਨਮ ਕਰ ਦਿਤਾ ਸੀ । ਦੇਸ਼ ਵਿਦੇਸ਼ ਵਿੱਚ ਵਸਦੇ ਸਭਿਆਚਾਰਕ ਪ੍ਰਤੀਨਿਧੀਆ , ਪਰੇਮੀਆ ਅਤੇ ਪੰਜਾਬੀ ਸੰਗੀਤ ਪਰੇਮੀਆ ਦੇ ਲਈ ਇਸ ਮਹਾਨ ਫੰਕਾਰ ਦੀ ਬਰਸੀ ਦਾ ਸਮਾਗਮ ਆਪ ਸਭ ਲਾਇਵ ਆਪਣੇ ਘਰ ਵਿੱਚ " ਮਹਾਂ ਪੰਜਾਬ ਚੈਨਲ " ਤੋ ਦੇਖ ਸਕਦੇ ਹੋ । ਇਹ ਦਿਨ ਭਾਵੇ ਮੀੰਹ ਪੈਦਾ ਰਿਹਾ ਪਰ ਪੰਜਾਬੀ ਭਵੱਨ ਦੇ ਹਾਲ ਅੰਦਰ ਸਭਿਆਚਾਰਕ , ਸਾਹਿਤਕ ਪ੍ਰੋਗਰਾਮ ਅਤੇ ਲੰਗਰ ਨਿਰਵਿਘਨ ਨਿਰੰਤਰ ਚਲਦਾ ਰਿਹਾ ਹੈ । ਅਮਿੱਟ ਪੈੜਾ ਛੱਡਦਾ ਹੋਇਆ ਇਹ ਸ਼ਾਨਦਾਰ ਸਮਾਗਮ ਸਮਾਪਤ ਹੋਇਆ ਹੈ । ਰੱਬ ਰਾਖਾ ।

