ਫ਼ਰੀਦਕੋਟ 23 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਅੱਜ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ (ਰਜਿ) ਫ਼ਰੀਦਕੋਟ ਦੇ ਜ਼ਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫ਼ਰੀਦਕੋਟ ਹੀ ਨਹੀ ਪੂਰੇ ਪੰਜਾਬ ਵਿਚ ਨਰੇਗਾ ਮਜਦੂਰਾਂ ਨੂੰ ਤਕਰੀਬਨ ਚਾਰ ਮਹੀਨੇ ਤੋ ਉਜਰਤਾਂ ਨਹੀ ਮਿਲ ਰਹੀਆਂ, ਜਿਸ ਕਰਕੇ ਨਰੇਗਾ ਮਜ਼ਦੂਰਾਂ ਦੀ ਮੰਦੀ ਹਾਲਤ ਹੈ, ਕਈ ਨਰੇਗਾ ਮਜਦੂਰਾਂ ਦੇ ਚੁੱਲੇ ਠੰਡੇ ਪਏ ਹਨ ਅਤੇ ਫ਼ਰੀਦਕੋਟ ਨਹੀ ਪੂਰੇ ਪੰਜਾਬ ਦੇ ਮਜਦੂਰਾਂ ਵਿੱਚ ਰੋਸ ਹੈ।
ਇਸ ਸਮੇ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਨੇ ਕਿਹਾ ਕਿ ਜੇਕਰ ਜਲਦ ਨਰੇਗਾ ਮਜਦੂਰਾਂ ਦੀਆਂ ਉਜ਼ਰਤਾਂ ਨਾ ਪਾਈਆਂ ਤਾਂ
ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਸਮੇ ਬਲਕਾਰ ਸਿੰਘ ਸਹੋਤਾ, ਜ਼ਿਲਾ ਪ੍ਰਧਾਨ ਨੋਜਵਾਨ ਸਭਾ ਸ੍ਰ.ਚਰਨਜੀਤ ਸਿੰਘ ਚੰਮੇਲੀ , ਅੰਜੂ ਕੌਰ ਰਾਜੋਵਾਲਾ ਨੌਜਵਾਨ ਸਟੂਡੈਂਟ ਯੂਨੀਅਨ, ਗੁਰਦੀਪ ਸਿੰਘ ਕੰਮੇਆਣਾ, ਮਨਜੀਤ ਸਿੰਘ ਕੰਮੇਆਣਾ ਮੇਟ,ਸੁੱਖਾ ਸਿੰਘ.ਮੇਟ, ਡੀ.ਸੀ ਸਿੰਘ ਮੇਟ, ਗੋਰਾ ਸਿੰਘ ,ਰੇਸ਼ਮ ਸਿੰਘ ਮੱਤਾ ਬਲਾਕ ਪ੍ਰਧਾਨ, ਗੁਰਮੀਤ ਕੌਰ ਮੇਟ ਝਾੜੀ ਵਾਲਾ , ਪੱਪੀ ਸਿੰਘ ਢਿਲਵਾਂ ਵਾਈਸ ਪ੍ਰਧਾਨ , ਗੱਗੂ ਸਿੰਘ ਰਾਜੋਵਾਲਾ ਹਾਜ਼ਰ ਸਨ।
