ਹਰਪ੍ਰੀਤ ਮਿਆਨਾ ਨੇ ਪੁਰਸ਼ਾਂ ਵਿੱਚ ਪਹਿਲਾ ਅਤੇ ਅਗਮਜੋਤ ਕੌਰ ਦਾ ਲੜਕੀਆਂ ਵਿੱਚ ਪਹਿਲਾ ਸਥਾਨ


ਕੋਟਕਪੂਰਾ, 9 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਟੇਬਲ ਟੈਨਿਸ ਦੇ ਖਿਡਾਰੀ ਸਵਰਗਵਾਸੀ ਮਨਮੀਤ ਸਿੰਘ ਮਿੱਕੀ ਦੀ ਯਾਦ ਵਿੱਚ ਚਾਰ ਰੋਜ਼ਾ ਜ਼ਿਲਾ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ ਸਥਾਨਕ ਡਾਕਟਰ ਹਰੀ ਸਿੰਘ ਸੇਵਕ ਸਰਕਾਰੀ ਸਕੂਲ ਆਫ ਐਮੀਨੈਂਸ ਵਿਖੇ ਸਫਲਤਾ ਪੂਰਵਕ ਨੇਪਰੇ ਚੜ੍ਹਿਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਪ੍ਰਭਦੇਵ ਸਿੰਘ ਬਰਾੜ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ ਅਤੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਬੀਰਇੰਦਰ ਸਿੰਘ ਸੰਧਵਾਂ ਐਡਵੋਕੇਟ ਅਤੇ ਇੰਜੀਨੀਅਰ ਸੁਖਜੀਤ ਸਿੰਘ ਢਿਲਵਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਉਹਨਾਂ ਆਪਣੇ ਸੰਬੋਧਨ ਵਿੱਚ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ ਤੰਦਰੁਸਤ ਵੀ ਬਣਾਉਂਦੀਆਂ ਹਨ। ਉਹਨਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਐਲਾਨ ਕੀਤਾ ਕਿ ਜਲਦੀ ਹੀ ਕੋਟਕਪੂਰਾ ਵਿਖੇ ਖੇਡਾਂ ਵਾਸਤੇ ਵਧੀਆ ਹਾਲ ਦੀ ਉਸਾਰੀ ਵਾਸਤੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜਾਬ ਸਰਕਾਰ ਵੱਲੋਂ 10 ਲੱਖ ਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ। ਟੂਰਨਾਮੈਂਟ ਵੱਖ ਵੱਖ ਉਮਰ ਗਰੁੱਪਾਂ ਦੇ ਜੇਤੂ ਖਿਡਾਰੀਆਂ ਦੇ ਨਤੀਜੇ ਇਸ ਪ੍ਰਕਾਰ ਹਨ, ਲੜਕੀਆਂ ਵਿੱਚ 15 ਸਾਲ ਤੋਂ ਘੱਟ ਉਮਰ ਦੇ ਅਗਮਜੋਤ ਕੌਰ ਨੇ ਪਹਿਲਾ ਅਤੇ ਅਵਨੀਤ ਕੌਰ ਨੇ ਦੂਜਾ ਸਥਾਨ, 17 ਸਾਲ ਉਮਰ ਗਰੁੱਪ ਵਿੱਚ ਗਗਨਦੀਪ ਕੌਰ ਨੇ ਪਹਿਲਾ ਅਤੇ ਅਗਮਜੋਤ ਕੌਰ ਨੇ ਦੂਜਾ, 19 ਸਾਲ ਉਮਰ ਗਰੁੱਪ ਵਿੱਚ ਮਨਵੀਰ ਕੌਰ ਨੇ ਪਹਿਲਾ ਤੇ ਗੁਰਪ੍ਰੀਤ ਕੌਰ ਨੇ ਦੂਜਾ, ਲੜਕਿਆਂ ਦੇ 11 ਸਾਲ ਉਮਰ ਗਰੁੱਪ ਵਿੱਚ ਅਰਮਾਨਦੀਪ ਸਿੰਘ ਨੇ ਪਹਿਲਾ ਸਥਾਨ ਅਤੇ ਦਿਪਾਂਸ਼ੁ ਕੁਮਾਰ ਨੇ ਦੂਜਾ, 13 ਸਾਲ ਤੋਂ ਘੱਟ ਉਮਰ ਗਰੁੱਪ ਵਿੱਚ ਅਰਮਾਨਦੀਪ ਸਿੰਘ ਨੇ ਪਹਿਲਾ ਅਤੇ ਜਗਤ ਪ੍ਰਤਾਪ ਸਿੰਘ ਨੇ ਦੂਜਾ, 15 ਸਾਲ ਤੋਂ ਘੱਟ ਉਮਰ ਵਿੱਚ ਦਲਜੀਤ ਸਿੰਘ ਨੇ ਪਹਿਲਾ ਅਤੇ ਵਿਸ਼ਾਲ ਸਿੰਘ ਨੇ ਦੂਜਾ, 17 ਸਾਲ ਤੋਂ ਘੱਟ ਉਮਰ ਵਿੱਚ ਵਿਸ਼ਾਲ ਸਿੰਘ ਨੇ ਪਹਿਲਾ ਅਤੇ ਕਰਨਵੀਰ ਸਿੰਘ ਨੇ ਦੂਜਾ, 19 ਸਾਲ ਤੋਂ ਘੱਟ ਉਮਰ ਵਿੱਚ ਪ੍ਰਭਸ਼ਰਨ ਸਿੰਘ ਨੇ ਪਹਿਲਾ ਅਤੇ ਕਰਨਵੀਰ ਸ਼ਰਮਾ ਨੇ ਦੂਜਾ, ਮਰਦਾਂ ਵਿੱਚ ਹਰਪ੍ਰੀਤ ਮਿਆਂਣਾ ਨੇ ਪਹਿਲਾ ਅਤੇ ਹਰਮਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜਸੇਵੀ ਮਹੇਸ਼ ਕਟਾਰੀਆ, ਬਲਜੀਤ ਸਿੰਘ ਖੀਵਾ, ਪ੍ਰੇਮ ਚਾਵਲਾ, ਵਿਕਾਸ ਅਰੋੜਾ, ਤਰਸੇਮ ਨਰੂਲਾ, ਇਕਬਾਲ ਸਿੰਘ ਮੰਘੇੜਾ, ਅਜ਼ਾਦਵਿੰਦਰ ਜੋਸ਼ੀ, ਪ੍ਰਭਜਿੰਦਰ ਸਿੰਘ, ਹਰਮਨਦੀਪ ਸਿੰਘ, ਸੁਖਵੀਰ ਕੌਰ ਚਾਨੀ, ਤਨਾਸ਼ਾ, ਰਮਨਦੀਪ ਸਿੰਘ ਚਾਨਾ, ਗੇਜ ਰਾਮ ਭੌਰਾ, ਇੰਦਰਜੀਤ ਸਿੰਘ, ਗੁਰਮੇਲ ਸਿੰਘ, ਜੱਗਾ ਸਿੰਘ ਸਰਾਂ, ਜਸਵਿੰਦਰ, ਅਵਤਾਰ ਸਿੰਘ ਸੰਧੂ ਆਦਿ ਹਾਜ਼ਰ ਸਨ।