
ਕੋਟਕਪੂਰਾ, 20 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ 20 ਮਾਰਚ ਨੂੰ ‘ਚਿੜੀਆਂ ਦਿਵਸ’ ਮਨਾਇਆ ਜਾਂਦਾ ਹੈ। ‘ਚਿੜੀਆਂ ਦਿਵਸ’ ਮਨਾਉਣ ਦਾ ਮਕਸਦ ਦਿਨ-ਬ-ਦਿਨ ਚਿੜੀਆਂ ਦੀ ਘੱਟ ਰਹੀ ਗਿਣਤੀ ਹੈ, ਚਿੜੀਆਂ ਦੀਆਂ ਗਿਣਤੀ ਘਟਣ ਦਾ ਮਤਲਬ ਸਾਡੇ ਵਾਤਾਵਰਣ ਦੀ ਗੁਣਵੱਤਾ ਦਾ ਮਿਆਰ ਘੱਟ ਹੋਇਆ ਹੈ। ਇਸ ਮੌਕੇ ਐਡਵੋਕੇਟ ਅਜੀਤ ਵਰਮਾ ਨੇ ਦੱਸਿਆ ਕਿ ਚਿੜੀਆਂ ਸਾਡੇ ਵਾਤਾਵਰਣ ਲਈ ਬਹੁਤ ਲਾਹੇਵੰਦ ਹੈ, ਚਿੜੀਆਂ ਹਾਨੀਕਾਰਕ ਕੀੜੇ-ਮਕੌੜੇ ਨੂੰ ਖਾ ਕੇ ਉਨ੍ਹਾਂ ਦਾ ਖਾਤਮਾ ਕਰਦੀਆਂ ਹਨ। ਇਸੇ ਤਰ੍ਹਾਂ ਚਿੜੀਆਂ ਦੀ ਚਹਿਕ-ਮਹਿਕ ਸਾਡੇ ਵਾਤਾਵਰਨ ਨੂੰ ਖੁਸ਼ਨੁਮਾ ਬਣਾਉਂਦੀਆਂ ਹਨ ਪਰ ਹੁਣ ਆਧੁਨਿਕਤਾ ਅਤੇ ਦਰੱਖਤਾਂ ਦੀ ਘਾਟ ਕਾਰਨ ਚਿੜੀਆਂ ਦੀ ਗਿਣਤੀ ਬਹੁਤ ਘੱਟ ਹੋ ਗਈ ਹੈ। ਚਿੜੀਆਂ ਦਾ ਸਾਡੇ ਸਮਾਜ ਵਿੱਚ ਵੀ ਖਾਸ ਸਥਾਨ ਰਿਹਾ ਹੈ, ਚਿੜੀਆ ‘ਤੇ ਕਈ ਪੁਰਾਣੀਆਂ ਕਹਾਵਤਾ ਵੀ ਬਣੀਆਂ ਹਨ। ਚਿੜੀਆਂ ਦਿਵਸ ਮੌਕੇ ਵਾਤਾਵਰਣ ਪ੍ਰੇਮੀ ਅਜੀਤ ਵਰਮਾ ਨੇ ਨਾਰਾ ਦਿੱਤਾ ‘ਚਿੜੀਆਂ ਬਚਾਓ ਵਾਤਾਵਰਣ ਬਚਾਓ’ ਉਹਨਾਂ ਅਤੇ ਬੱਚਿਆ ਵਲੋਂ ਚਿੜੀਆ ਅਤੇ ਹੋਰ ਪੰਛੀਆਂ ਲਈ ਆਲਣੇ ਅਤੇ ਪਾਣੀ ਲਈ ਮਿੱਟੀ ਦੇ ਬਰਤਨ ਰੱਖੇ ਗਏ। ਇਸ ਮੌਕੇ ਉਨ੍ਹਾਂ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਵੱਧ ਤੋ ਵੱਧ ਬੂਟੇ ਲਾਓ ਅਤੇ ਛਾਂ ਵਾਲੀ ਥਾਂ ’ਤੇ ਪੰਛੀਆਂ ਲਈ ਵੱਧ ਤੋਂ ਵੱਧ ਆਲਣੇ ਲਾਏ ਜਾਣ ਅਤੇ ਪੀਣ ਲਈ ਪਾਣੀ ਰੱਖਿਆ ਜਾਵੇਂ ਤਾਂ ਜੋ ਆਉਣ ਵਾਲੇ ਗਰਮੀਂ ਦੇ ਮੌਸਮ ਵਿੱਚ ਚਿੜੀਆ ਅਤੇ ਹੋਰ ਪੰਛੀਆਂ ਦੀ ਸੁਰੱਖਿਆ ਕਰ ਸਕੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੌਰਵ ਕੁਮਾਰ, ਸੌਰਵ ਕੁਮਾਰ, ਆਂਚਲ ਅਤੇ ਨਿਕਿਤਾ ਹਾਜ਼ਰ ਸਨ।