ਅਨੇਕਾਂ ਗਜਲਾਂ, ਧਾਰਮਿਕ ਅਤੇ ਲੋਕ ਗੀਤਾਂ ਦੇ ਰਚੇਤਾ ਸ਼ਾਇਰ ਭੱਟੀ ਦੁਆਰਾ ਲਿਖਿਆ ਗਿਆ “ ਚਿੰਤਾ ਦੂਰ ਕਰਦੀ ਐ “ ਮਾਂ ਚਿੰਤਪੁਰਨੀ ਦੇ ਚਰਨਾ ਨੂੰ ਸਮਰਪਿਤ ਇੱਕ ਅਜਿਹਾ ਰਚਨਾਤਮਕ ਧਾਰਮਿਕ ਗੀਤ ਹੈ ਜੋ ਮਨੁੱਖ ਦੀ ਅੰਦਰੂਨੀ ਵਿਆਕੁਲਤਾ ਅਤੇ ਰੂਹਾਨੀ ਠੰਢਕ ਵਿਚਕਾਰ ਦੇ ਸੰਘਰਸ਼ ਨੂੰ ਬਖੂਬੀ ਉਜਾਗਰ ਕਰਦਾ ਹੈ। ਇਸ ਗੀਤ ਨੂੰ ਸਾਗਰ ਗੁਲਾਬ ਨੇ ਆਪਣੇ ਸੁਰੀਲੇ ਸੁਰਾਂ ਨਾਲ ਗਾਇਆ ਹੈ, ਜਿਸ ਨੇ ਇਸ ਦੀ ਪ੍ਰਭਾਵਸ਼ੀਲਤਾ ਨੂੰ ਹੋਰ ਵੀ ਵਧਾ ਦਿੱਤਾ ਹੈ।
ਇਹ ਧਾਰਮਿਕ ਗੀਤ ਜੋ ਮਾਤਾ ਚਿੰਤਪੁਰਨੀ ਦੇ ਚਰਨਾਂ ਨੂੰ ਸਮਰਪਿਤ ਹੈ ਸਿਰਫ ਇੱਕ ਸ਼ਬਦ ਰੂਪੀ ਧਾਰਮਿਕ ਗੀਤ ਹੀ ਨਹੀਂ, ਬਲਕਿ ਇਹ ਮਨੁੱਖੀ ਜ਼ਿੰਦਗੀ ਦੀਆਂ ਚਿੰਤਾਵਾਂ ਤੋਂ ਉਤਪੰਨ ਹੋਣ ਵਾਲੀ ਬੇਚੈਨੀ ਨੂੰ ਸ਼ਾਂਤੀ ਵਿੱਚ ਤਬਦੀਲ ਕਰਨ ਵਾਲਾ ਇੱਕ ਰੂਹਾਨੀ ਸਾਧਨ ਹੈ। ਸ਼ਾਇਰ ਭੱਟੀ ਨੇ ਬਹੁਤ ਹੀ ਸਾਦੇ ਪਰ ਡੂੰਘੇ ਸ਼ਬਦਾਂ ਰਾਹੀਂ ਦੱਸਿਆ ਹੈ ਕਿ ਕਿਵੇਂ ਮਾਂ ਚਿੰਤਪੁਰਨੀ ਅਪਣੇ ਭਗਤਾ ਨੂੰ ਚਿੰਤਾ ਮੁਕਤ ਕਰਦੀ ਹੈ। ਇਹ ਧਾਰਮਿਕ ਗੀਤ ਇੱਕ ਅੰਤਰ ਆਤਮਿਕ ਬਲ ਬਖਸ਼ਣ ਵਿੱਚ ਸਪੂਰਨ ਸਹਾਈ ਹੈ। ਇਸ ਗੀਤ ਰਾਹੀਂ ਸ਼ਾਇਰ ਭੱਟੀ ਨੇ ਇਹ ਵੀ ਸੁਨੇਹਾ ਦਿੱਤਾ ਹੈ ਕਿ ਮਨੁੱਖ ਨੂੰ ਕੁਝ ਪਲ ਦੁਨੀਆਦਾਰੀ ਨੂੰ ਭੁੱਲ ਕੇ ਪ੍ਰਮਾਤਮਾ ਦੀ ਉਸਤਤ ਵੀ ਕਰਨੀ ਚਾਹੀਦੀ ਹੈ ਜਿਸ ਰਾਹੀਂ ਉਹ ਆਪਣਾ ਆਉਣ ਵਾਲਾ ਸਮਾਂ ਸੁਆਰ ਸਕੇ ਅਤੇ ਉਸ ਤੋਂ ਹੋਈਆਂ ਭੁੱਲਾਂ ਨੂੰ ਪ੍ਰਮਾਤਮਾ ਤੋ ਬਖਸ਼ਾ ਸਕੇ।
ਇਸ ਗੀਤ ਨੂੰ ਮਿਊਜ਼ਿਕ ਨਾਲ ਵਿਵੇਕ ਧੀਰ ਨੇ ਸਜਾਇਆ ਹੈ।
ਇਸ ਗੀਤ ਦੀ ਸੰਪੂਰਨ ਅਨੀਲ ਕੁਮਾਰ ਚੌਹਾਨ ਜੀ ਦੀ ਦੇਖ ਰੇਖ ਵਿੱਚ ਤਿਆਰ ਹੋਇਆ ਹੈ ਜੀ।
ਸਾਗਰ ਗੁਲਾਬ ਦੀ ਆਵਾਜ਼ ਇਸ ਗੀਤ ਦੀ ਰੂਹ ਨੂੰ ਛੁਹਦੀ ਹੈ। ਉਨ੍ਹਾਂ ਦੀ ਗਾਇਕੀ ਵਿੱਚ ਉਹ ਅਹਿਸਾਸ ਹੈ ਜੋ ਸੁਣਨ ਵਾਲੇ ਨੂੰ ਸਿਰਫ ਸੰਗੀਤਕ ਤੌਰ ਤੇ ਨਹੀਂ, ਸਗੋਂ ਰੂਹਾਨੀ ਤੌਰ ਤੇ ਵੀ ਛੋਹ ਜਾਂਦੀ ਹੈ। ਇਸ ਗੀਤ ਦੀ ਧੁਨ, ਸਾਦਾ ਸਾਜ਼ ਅਤੇ ਗਾਇਕੀ ਦੀ ਗੰਭੀਰਤਾ ਇੱਕ ਆਧਿਆਤਮਿਕ ਮਾਹੌਲ ਬਣਾਉਂਦੀ ਹੈ।
ਉਸਤਾਦ ਅਸ਼ੋਕ ਗ਼ੁਲਾਬ ਜੀ ਦੇ ਅਸ਼ੀਰਵਾਦ ਨਾਲ ਇਹ ਧਾਰਮਿਕ ਗੀਤ 15 ਮਈ ਨੂੰ ਬਾਲਾ ਜੀ ਮਿਊਜ਼ਿਕ ਕੰਪਨੀ ਵੱਲੋਂ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਣ ਜਾ ਰਿਹਾ ਹੈ।
ਉਮੀਦ ਹੈ ਕਿ ਪਹਿਲੇ ਗੀਤਾ ਵਾਂਗ ਇਸ ਗੀਤ ਨੂੰ ਵੀ ਆਪ ਸਭ ਦਾ ਪਿਆਰ ਮਿਲੇਗਾ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਸ਼ਾਇਦ ਭੱਟੀ ਅਜਿਹੇ ਗੀਤ ਲਿਖਣਗੇ ਜੋ ਆਤਮਾ ਨੂੰ ਪ੍ਰਮਾਤਮਾ ਨਾਲ ਜੋੜ ਸਕੇ।
ਵਤਨਵੀਰ ਜਖਮੀ