ਫ਼ਰੀਦਕੋਟ, 24 ਮਾਰਚ (ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ ਫਰੀਦ ਜੀ ਦੀ ਚਰਨ–ਛੋਹ ਪ੍ਰਾਪਤ ਪਵਿੱਤਰ ਨਗਰੀ ਫ਼ਰੀਦਕੋਟ ਵਿਖੇ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਂਨ ਇੰਪਰੂਵਮੈਂਟ ਟਰਸੱਟ, ਕਮਲਜੀਤ ਸਿੰਘ ਐੱਮ.ਸੀ., ਗੁਰਜੀਤ ਸਿੰਘ ਟਰਸੱਟੀ ਮੈਂਬਰਟਿੱਲਾ ਬਾਬਾ ਫ਼ਰੀਦ ਜੀ ਵਿਖੇ ਨਤਮਸਤਕ ਹੋਏ। ਇਸ ਮੌਕੇ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ, ਫ਼ਰੀਦਕੋਟ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋ, ਸੁਸਾਇਟੀ ਦੇ ਪ੍ਰਬੰਧਕ ਅਤੇ ਖਜਾਨਚੀ ਗੁਰਇੰਦਰ ਮੋਹਨ ਅਤੇ ਮੈਂਬਰ ਗੁਰਜਾਪ ਸਿੰਘ ਸੇਖੋਂ ਵੱਲੋਂ ਗਗਨਦੀਪ ਸਿੰਘ ਧਾਲੀਵਾਲ, ਕਮਲਜੀਤ ਸਿੰਘ ਅਤੇ ਗੁਰਜੀਤ ਸਿੰਘ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਟਿੱਲਾ ਸਾਹਿਬ ਦੇ ਹੈੱਡ ਗੰਥੀ ਵੱਲੋਂ ਗਗਨਦੀਪ ਸਿੰਘ ਧਾਲੀਵਾਲਜੀ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਉਹ ਬਾਬਾ ਫਰੀਦ ਜੀ ਦੇ ਇਸ ਪਾਵਨ ਅਸਥਾਨ ਤੇ ਆ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ।