ਬਰੇਂਪਟਨ 7 ਫਰਵਰੀ ( ਰਮਿੰਦਰ ਵਾਲੀਆ /ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਇਆ ਗਿਆ ਪ੍ਰਿੰ . ਸਤਵੰਤ ਕੌਰ ਕਲੋਟੀ ਜੀ ਦਾ ਰੂਬਰੂ , ਸਨਮਾਨ ਸਮਾਰੋਹ ਤੇ ਕਵੀ ਦਰਬਾਰ ਬਹੁਤ ਸ਼ਾਨਦਾਰ ਹੋ ਨਿਬੜਿਆ । ਸੰਸਥਾ ਦੀ ਚੇਅਰਪਰਸਨ ਰਮਿੰਦਰ ਵਾਲੀਆ ਨੇ ਆਏ ਹੋਏ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਦੱਸਿਆ ਕਿ ਕਿ ਡਾ .ਕਥੂਰੀਆ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ , ਪੰਜਾਬੀਅਤ , ਕਲਾ , ਸਾਹਿਤ , ਪੰਜਾਬੀ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਯਤਨਸ਼ੀਲ ਹਨ ਤੇ ਸਾਨੂੰ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ।
ਸੱਭ ਤੋਂ ਪਹਿਲਾਂ ਨਾਮਵਰ ਸ਼ਾਇਰਾ , ਕਲਾਕਾਰਾ ਤੇ ਟੀ ਵੀ ਐਂਕਰ ਤੇ ਹੋਸਟ ਪਰਮਜੀਤ ਦਿਓਲ ਨੇ ਪ੍ਰਿੰ . ਸਤਵੰਤ ਕੌਰ ਕਲੋਟੀ ਦਾ ਰੂਬਰੂ ਹਾਜ਼ਰੀਨ ਦੇ ਸਾਹਮਣੇ ਸਟੇਜ ਤੇ ਕੀਤਾ । ਪਰਮਜੀਤ ਦਿਓਲ ਨੇ ਦਰਸ਼ਕਾਂ ਦੇ ਸਾਹਮਣੇ ਸਟੇਜ ਤੇ ਹੀ ਪ੍ਰਿੰ . ਕਲੋਟੀ ਨਾਲ ਉਹਨਾਂ ਦੀ ਜ਼ਿੰਦਗੀ ਅਤੇ ਲੇਖਣੀ ਬਾਰੇ ਸਵਾਲ ਜਵਾਬ ਕੀਤੇ । ਕਲੋਟੀ ਜੀ ਨੇ ਦੱਸਿਆ ਕਿ ਉਹ ਇੱਕ ਸਾਇੰਸ ਟੀਚਰ ਹਨ ਤੇ ਇਸ ਸੰਬੰਧੀ 4 ਕਿਤਾਬਾਂ ਉਹਨਾਂ ਲਿਖੀਆਂ ਹਨ ਜੋਕਿ ਬਹੁਤ ਹੀ ਜਾਣਕਾਰੀ ਭਰਪੂਰ ਕਿਤਾਬਾਂ ਹਨ ਤੇ ਬੱਚਿਆਂ ਲਈ ਵੀ ਬਹੁਤ ਲਾਹੇਵੰਦ ਹਨ ।ਇਸਤੋਂ ਬਾਦ ਕਵੀ ਦਰਬਾਰ ਵਿੱਚ ਬਹੁਤ ਉੱਚ ਪਾਏ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ ਅਤੇ ਗੀਤਕਾਰਾਂ ਨੇ ਵੀ ਖ਼ੂਬ ਰੰਗ ਬੰਨਿਆ । ਸੁਰਿੰਦਰ ਸੂਰ , ਮੀਤਾ ਖੰਨਾ , ਦੀਪ ਕੁਲਦੀਪ , ਸੁਰਜੀਤ ਕੌਰ , ਮਕਸੂਦ ਚੌਧਰੀ, ਹਰਜੀਤ ਕੌਰ , ਸਨਮਵੀਰ ਕੌਰ , ਰਾਜਵੀਰ ਸਿੰਘ , ਬਰਾੜ ਜੀ , ਹਰਦਿਆਲ ਸਿੰਘ ਝੀਤਾ ਤੇ ਡਾ . ਮਨਜੀਤ ਸਿੰਘ , ਪੀ ਡੀ ਸਿੰਘ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਸ਼ਾਇਰਾਂ ਨੇ ਵੀ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ । ਪਰਮਜੀਤ ਦਿਓਲ ਨੇ ਕਵੀ ਦਰਬਾਰ ਦਾ ਸੰਚਾਲਨ ਬਾਖੂਬੀ ਕੀਤਾ । ਉਹਨਾਂ ਦਾ ਮੰਚ
ਸੰਚਾਲਨ ਕਾਬਿਲੇ ਤਾਰੀਫ਼ ਸੀ । ਡਾ . ਦਲਬੀਰ ਸਿੰਘ ਕਥੂਰੀਆ ਨੇ ਪ੍ਰੋਗਰਾਮ ਵਿੱਚ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ । ਭਾਰਤ ਤੇ ਪਾਕਿਸਤਾਨ ਵਿਖੇ ਜੋ ਪ੍ਰੋਗਰਾਮ ਕਰਕੇ ਆਏ ਹਨ ਉਹਨਾਂ ਬਾਰੇ ਸੰਖੇਪ ਵਿੱਚ ਦੱਸਿਆ ਅਤੇ ਆਪਣੇ ਭਾਰਤ ਅਤੇ ਪਾਕਿਸਤਾਨ ਫਰਵਰੀ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਦਿੱਤੀ । ਡਾ. ਕਥੂਰੀਆ ਜੀ ਤੇ ਸਭਾ ਦੇ ਮੈਂਬਰਜ਼ ਨੇ ਮਿਲ ਕੇ ਪ੍ਰਿੰ . ਸਤਵੰਤ ਕੌਰ ਕਲੋਟੀ ਅਤੇ ਬਰਾੜ ਸਾਹਿਬ ਨੂੰ ਸਨਮਾਨ ਚਿੰਨ ਅਤੇ ਗੁਰਮੁਖੀ ਭਾਸ਼ਾ ਵਾਲਾ ਦੋਸ਼ਾਲਾ ਦੇ ਕੇ ਸਨਮਾਨਿਤ ਵੀ ਕੀਤਾ । ਯਾਦਗਾਰੀ ਗਰੁੱਪ ਫੋਟੋ ਦੇ ਬਾਦ ਚਾਹ ਪਾਣੀ ਸਨੈਕਸ ਦਾ ਪ੍ਰਬੰਧ ਸੀ , ਸੱਭਨੇ ਮਿਲਕੇ ਉਸਦਾ ਅਨੰਦ ਲਿਆ ਤੇ ਮੁੜ ਮਿਲਣ ਦਾ ਵਾਦਾ ਕਰ ਸੱਭਨੇ ਵਿਦਾ ਲਈ । ਧੰਨਵਾਦ ਸਹਿਤ ।